ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਗਾੜੀ ਮਾਮਲੇ ਤੇ ਬਹਿਬਲ ਕਲਾਂ ਪੁਲਿਸ ਗੋਲੀ ਕਾਂਡ ਮਾਮਲੇ ਦੀ ਵਿਧਾਨ ਸਭਾ ਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੇਸ਼ ਹੋਣ ਤੋਂ ਬਾਅਦ ਪੰਜਾਬ ਭਰ ਅੰਦਰ ਤਲਖ਼ੀ ਮਾਹੌਲ ਬਣਿਆ ਹੋਇਆ ਹੈ ,ਇੱਕ ਪਾਸੇ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਵਿੱਚ ਫਿਲਹਾਲ ਅਕਾਲੀ ਦਲ ਦੇ ਹੁਕਮਰਾਨ ਬਾਦਲ ਪਰਿਵਾਰ ਵਿਰੁੱਧ ਰੋਸ ਪਾਇਆ ਜਾ ਰਿਹਾ ਹੈ 'ਦੂਜੇ ਪਾਸੇ  ਅਕਾਲੀ ਦਲ ਦੇ ਵਿਰੁੱਧ  ਸਾਰੀਆਂ ਧਿਰਾਂ ਕਾਂਗਰਸ ,ਆਮ ਆਦਮੀ ਪਾਰਟੀ ਦੇ ਦੋਵੇਂ ਧੜੇ ,ਲੋਕ ਇਨਸਾਫ਼ ਪਾਰਟੀ ਤੋਂ ਇਲਾਵਾ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮਾਮਲੇ ਤੇ ਖੁੱਲ੍ਹਮ ਖੁੱਲ੍ਹੀ ਰਾਜਨੀਤਕ ਤੌਰ ਤੇ  ਲੜਾਈਬਾਦਲਾਂ ਵਿਰੁੱਧ  ਜਾਰੀ ਹੈ।  ਜਿਸ ਕਾਰਨ ਅਕਾਲੀ ਦਲ ਦੀ ਸਾਖ਼ ਨੂੰ ਵੱਡਾ ਖੋਰਾ ਲੱਗਣ ਤੋਂ ਚਿੰਤਤ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਅੱਜ ਹਲਕਾ ਪੱਧਰ ਤੇ ਕਾਂਗਰਸ ਤੇ ਰਣਜੀਤ  ਸਿੰਘ ਕਮਿਸ਼ਨ ਵਿਰੁੱਧ  ਧਰਨਿਆਂ ਤੇ ਪੁਤਲੇ ਫੂਕਣ ਦਾ