• Home
  • ਇੱਕ ਉਹ ਬੈਂਕ ਜਿਹੜੀ ਆਪਣੇ ਗਾਹਕਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ-ਦਿੰਦੀ ਹੈ ਵੱਧ ਵਿਆਜ

ਇੱਕ ਉਹ ਬੈਂਕ ਜਿਹੜੀ ਆਪਣੇ ਗਾਹਕਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ-ਦਿੰਦੀ ਹੈ ਵੱਧ ਵਿਆਜ

ਕੀਵ : ਬੈਂਕਾਂ ਆਪਣੇ ਗਾਹਕਾਂ ਨੂੰ ਆਪਣੇ ਵਲ ਖਿੱਚਣ ਲਈ ਤਰਾਂ ਤਰਾਂ ਦੀਆਂ ਸਹੂਲਤਾਂ ਦਿੰਦੀਆਂ ਰਹਿੰਦੀਆਂ ਹਨ ਪਰ ਇੱਕ ਅਜਿਹੀ ਬੈਂਕ ਵੀ ਹੈ ਜਿਹੜੀ ਆਪਣੇ ਗਾਹਕਾਂ ਦੀ ਸਿਹਤ ਦਾ ਖਿਆਲ ਰੱਖਦੀ ਹੈ। ਇਸ ਬੈਂਕ ਦੀ ਸ਼ਰਤ ਹੈ ਕਿ ਜਿਹੜਾ ਗਾਹਕ ਜਿਹੜਾ ਗਾਹਕ ਰੋਜ਼ਾਨਾ 10,000 ਕਦਮ ਪੈਦਲ ਚੱਲੇਗਾ ਉਸ ਨੂੰ ਬੈਂਕ 21 ਫੀ ਸਦੀ ਵਿਆਜ ਦੇਵੇਗੀ।
ਇਹ ਬੈਂਕ ਯੁਕਰੇਨ ਦੀ ਮੋਨੋ ਬੈਂਕ ਹੈ ਜਿਸ ਦੀ ਸਥਾਪਨਾ 2015 'ਚ ਹੋਈ ਸੀ ਤੇ ਇਸ ਨੇ ਨਵਾਂ ਤਰੀਕਾ ਕੱਢਿਆ ਹੈ। ਹੁਣ ਬੈਂਕ ਦੀ ਪਹਿਲ ਕਾਰਨ ਰੋਜ਼ਾਨਾ ਕਰੀਬ ਬੈਂਕ ਦੇ 50 ਫੀ ਸਦੀ ਗਾਹਕ ਪੈਦਲ ਚੱਲ ਕੇ ਇਸ ਯੋਜਨਾ ਦਾ ਲਾਭ ਉਠਾ ਰਹੇ ਹਨ।
ਜ਼ਿਕਰਯੋਗ ਹੈ ਕਿ ਉਂਝ ਤਾਂ ਬੈਂਕ ਗਾਹਕਾਂ ਨੂੰ 11 ਫੀ ਸਦੀ ਵਿਆਜ ਦਿੰਦੀ ਹੈ ਪਰ ਪੈਦਲ ਚੱਲਣ ਵਾਲਿਆਂ ਨੂੰ 10 ਫੀ ਸਦੀ ਫਾਇਦਾ ਹੋ ਰਿਹਾ ਹੈ ਤੇ ਇਸ ਯੋਜਨਾ ਦਾ ਲਾਭ ਉਠਾਉਣ ਲਈ ਕੜਾਕੇ ਦੀ ਠੰਢ ਵਿੱਚ ਵੀ ਹਜ਼ਾਰਾਂ ਗਾਹਕ ਪੈਦਲ ਦਫਤਰਾਂ ਨੂੰ ਜਾਂਦੇ ਹਨ।