• Home
  • ” ਪ੍ਰੈੱਸ ਰੂਮ “ਦੇ ਖੁਲਾਸੇ:-“ਆਪ” ਤੇ ਸਿੱਧੂ’ਚ ਸਮਝੌਤਾ ਕਰਾਉਣ ਵਾਲੇ ਵਿਚੋਲੇ ਕਿਉਂ ਮਾੜੇ ਨਿਕਲੇ? – ਅਰੂਸਾ ਨੇ ਪੰਜਾਬ ਦੇ ਪੱਤਰਕਾਰਾਂ ਨੂੰ ਕੀਤੀਆਂ ਟਿੱਚਰਾਂ! ਕੇ ਪੀ ਐੱਸ ਗਿੱਲ ਨੂੰ ਸ਼੍ਰੀ ਦੇਵੀ ਕਿਉਂ ਪਿਆਰੀ ਲੱਗੀ ? ਪੜ੍ਹੋ ਮੁੱਖ ਅੰਸ਼

” ਪ੍ਰੈੱਸ ਰੂਮ “ਦੇ ਖੁਲਾਸੇ:-“ਆਪ” ਤੇ ਸਿੱਧੂ’ਚ ਸਮਝੌਤਾ ਕਰਾਉਣ ਵਾਲੇ ਵਿਚੋਲੇ ਕਿਉਂ ਮਾੜੇ ਨਿਕਲੇ? – ਅਰੂਸਾ ਨੇ ਪੰਜਾਬ ਦੇ ਪੱਤਰਕਾਰਾਂ ਨੂੰ ਕੀਤੀਆਂ ਟਿੱਚਰਾਂ! ਕੇ ਪੀ ਐੱਸ ਗਿੱਲ ਨੂੰ ਸ਼੍ਰੀ ਦੇਵੀ ਕਿਉਂ ਪਿਆਰੀ ਲੱਗੀ ? ਪੜ੍ਹੋ ਮੁੱਖ ਅੰਸ਼

ਚੰਡੀਗੜ੍ਹ , 6 ਅਪ੍ਰੈਲ:- ਪੰਜਾਬ ਦੇ ਪੱਤਰਕਾਰ ਜਗਤਾਰ ਸਿੰਘ ਭੁੱਲਰ ਵੱਲੋਂ ਲਿਖੀ ਗਈ ਕਿਤਾਬ "ਪ੍ਰੈੱਸ ਰੂਮ "ਦੀ ਘੁੰਡ ਚੁਕਾਈ ਪਿਛਲੇ ਦਿਨੀ ਪੰਜਾਬ ਦੇ ਸਪੀਕਰ ਸ੍ਰੀ ਕੇ ਪੀ ਰਾਣਾ ਵੱਲੋਂ ਚੰਡੀਗੜ੍ਹ ਦੇ ਪ੍ਰੈੱਸ ਕਲੱਬ ਚ ਕੀਤੀ ਗਈ । ਪਰ ਅਸੀਂ ਦਲੇਰਾਨਾ ਢੰਗ ਨਾਲ ਲਿਖੀ ਗਈ ਇਸ ਕਿਤਾਬ ਕਿਤੇ ਕੁਝ ਅੰਸ਼ ਆਪਣੇ ਪਾਠਕਾਂ ਤੱਕ ਪਹੁੰਚਾਵਾਂਗੇ ।

ਅਹਿਮ ਮੌਕੇ ਨਵਜੋਤ ਸਿੰਘ ਸਿੱਧੂ ਨੇ ਆਮ ਆਦਮੀ ਪਾਰਟੀ ਤੋਂ ਕਿਉਂ ਕੀਤਾ ਸੀ ਕਿਨਾਰਾ , ਜਦ ਪਹਿਲੀ ਵਾਰ ਅਰਵਿੰਦ ਕੇਜਰੀਵਾਲ, ਸਿੱਧੂ ਮਿਲੇ ਤਾਂ ਕਿਉਂ ਸ਼ਰਮਿੰਦਾ ਹੋਏ ਸਨ।
ਨਵਜੋਤ ਸਿੰਘ ਸਿੱਧੂ ਨੇ ਝਾੜੂ ਵਾਲਿਆਂ ਤੋਂ ਕੁਝ ਨਹੀਂ ਸੀ ਮੰਗਿਆ , ਜੇ ਮੰਗਿਆ ਸੀ ਤਾਂ ਉਹ ਪੰਜਾਬ ਦਾ ਭਲਾ। ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਵਲੋਂ ਸਿੱਧੂ ਨੂੰ ਪਾਰਟੀ ਚ ਸ਼ਾਮਿਲ ਕਰਨ ਲਈ ਬਣਾਏ ਗਏ ਵਿਚੋਲੋ ਖੁਦਗਰਜ਼ ਨਿਕਲੇ। ਵਿਚੋਲਿਆਂ ਦੀ ਮਾੜੀ ਨੀਅਤ ਕਰਕੇ ਹੀ ਸਿੱਧੂ ਨੇ ਫਿਰ ਆਮ ਆਦਮੀ ਪਾਰਟੀ ਤੋਂ ਪਾਸਾ ਵੱਟ ਲਿਆ ਸੀ। ਇਸੇ ਡਰ ਕਾਰਨ ਫਿਰ ਸਿੱਧੂ ਨੇ ਫਿਰ ਬੈਂਸ ਭਰਾ ਨਾਲ ਬਣਨ ਵਾਲੇ ਆਵਾਜ ਏ ਪੰਜਾਬ ਮੰਚ ਤੋਂ ਵੀ ਕੰਨੀ ਕਤਰਾ ਲਈ ਸੀ। ਸਿੱਧੂ ਨੂੰ ਮਹਿਸੂਸ ਹੋ ਗਿਆ ਸੀ ਕਿ ਇਸ ਮੋਰਚੇ ਪਿੱਛੇ ਵੀ ਕਈ ਸਿਆਸੀ ਸ਼ਕਤੀਆਂ ਹਨ , ਜਿਸਦਾ ਫਾਇਦਾ ਅਕਾਲੀ ਦਲ ਨੂੰ ਹੋ ਸਕਦਾ। ਆਮ ਆਦਮੀ ਪਾਰਟੀ ਪੰਜਾਬ ਚ ਆਪਣੇ ਲੀਡਰਾਂ ਦੇ ਕਾਰਨ ਹੀ ਸਿਆਸੀ ਅਖਾੜੇ ਚ ਰਵਾਇਤੀ ਸਿਆਸੀ ਭਲਵਾਨਾਂ ਤੋਂ ਹਾਰ ਗਈ ਸੀ। ਕੇਜਰੀਵਾਲ ਨੂੰ ਵਿਧਾਇਕ ਜਰਨੈਲ ਸਿੰਘ ਤੰਗ ਕਰ ਰਹੇ ਸਨ। ਇਸੇ ਕਰਕੇ ਫਿਰ ਜਰਨੈਲ ਸਿੰਘ ਨੂੰ ਜੱਟਾਂ ਦੀ ਲੜਾਈ ਚ "ਲੰਬੀ "ਭੇਜ ਦਿੱਤਾ। ਉਸਤੋਂ ਬਾਦ ਜਰਨੈਲ ਸਿੰਘ ਜੋ ਪੰਜਾਬ ਦਾ ਜਰਨੈਲ ਬਣਨ ਆਇਆ ਸੀ , ਮੁੜ ਲੱਭਿਆ ਨਹੀਂ।

ਦੇਸ਼ ਦੇ ਅੰਦਰ ਸੁਪਰ ਕੌਪ ਦੇ ਨਾਮ ਨਾਲ ਜਾਣੇ ਜਾਂਦੇ ਕੰਵਰਪਾਲ ਸਿੰਘ ਗਿੱਲ ਨੂੰ ਫ਼ਿਲਮੀ ਅਦਾਕਾਰ ਸ਼੍ਰੀਦੇਵੀ ਕਿਉਂ ਚੰਗੀ ਲੱਗੀ ਸੀ। ਜਹਾਜ਼ ਰਾਹੀਂ ਪੰਜਾਬ ਦੀਆਂ ਲਾਈਆਂ ਸਨ ਗੇੜੀਆਂ। ਭਰੀ ਮਹਿਫ਼ਿਲ ਚ ਗਿੱਲ ਨੇ ਸ਼੍ਰੀਦੇਵੀ ਨੂੰ ਬੜੇ ਹੀ ਸਲੀਕੇ ਨਾਲ ਕਿਹਾ ਸੀ " ਮੈਂ ਤੁਹਾਡਾ ਬਹੁਤ ਵੱਡਾ ਪ੍ਰਸ਼ੰਸਕ ਹਾਂ " / ਸ਼੍ਰੀ ਦੇਵੀ ਨੇ ਫਿਰ ਚੰਡੀਗੜ੍ਹ ਦੀਆਂ ਅਮੀਰਜਾਦੀਆਂ ਨੂੰ ਕਿਹਾ ਸੀ ਬਹੁਤ ਅਕੜਖੋਰੀਆਂ ਹਨ। ਸ਼੍ਰੀ ਦੇਵੀ ਨਾਲ ਹੋਈ ਮੁਲਾਕਾਤ ਚ ਖੁਸ਼ ਹੋਏ ਗਿੱਲ ਨੇ ਸਰਕਾਰੀ ਕੋਠੀ ਚ ਦਿੱਤੀ ਸੀ ਪਾਰਟੀ। ਸਰਕਾਰੀ ਸਕੂਲਾਂ ਦੇ ਬੱਚਿਆਂ ਨੇ ਗਿੱਲ ਕੋਲੋਂ ਪੁੱਛਿਆ ਸੀ ਕਿ " ਤੁਹਾਨੂੰ ਕਿਹੜੀ ਹੀਰੋਇਨ ਪਸੰਦ ਹੈ , ਤਾਂ ਜਵਾਬ ਮਿਲਿਆ ਸੀ " ਸ਼੍ਰੀਦੇਵੀ। ਗਿੱਲ ਨੂੰ ਸ਼੍ਰੀ ਦੇਵੀ ਵਲੋਂ " ਮੇਰੇ ਹਾਥੋਂ ਮੇਂ 9-9 ਚੂੜੀਆਂ " ਗਾਣੇ ' ਤੇ ਬਹੁਤ ਵਧੀਆ ਕੀਤਾ ਡਾਂਸ ਭਾਇਆ ਸੀ / ਮਰਹੂਮ ਡੀਜੀਪੀ ਗਿੱਲ ਨੇ ਝੂਠੇ ਪੁਲਿਸ ਮੁਕਾਬਲਿਆਂ ਚ ਮਾਰੇ ਗਏ ਗਬਰੂ ਅਤੇ ਸੀਨੀਅਰ ਅਧਿਕਾਰੀ ਨੂੰ ਛੇੜਕੇ ਬਦਨਾਮੀ ਖੱਟਣ ਵਾਲੇ ਸਵਾਲ ਚ ਕਿਉਂ ਚੁੱਪ ਵੱਟੀ। ਨਹੀਂ ਦੇ ਸਕੇ ਜਵਾਬ।
ਕਿਤਾਬ ਚ ਇਹ ਵੀ ਜ਼ਿਕਰ ਕੀਤਾ ਗਿਆ ਕਿ ਪਾਕਿਸਤਾਨ ਦੀ ਪੱਤਰਕਾਰ ਅਰੂਸਾ ਆਲਮ ਕਿਉ ਭਾਰਤੀ ਮੀਡੀਆ ਲਈ ਵੱਡੀ ਖਬਰ ਹੁੰਦੀ ਸੀ। ਕੈਪਟਨ ਅਮਰਿੰਦਰ ਸਿੰਘ ਅਤੇ ਅਰੂਸਾ ਆਲਮ ਦੀ ਸਭਤੋਂ ਪਹਿਲਾਂ ਕਿਥੇ ਹੋਈ ਮੁਲਾਕਾਤ। ਅਰੂਸਾ ਆਲਮ ਨੇ ਦੇਸ਼ ਦੇ ਮੀਡੀਆ ਨੂੰ ਕਿਉ ਕਿਹਾ ਸੀ ਕਿ ਭਾਰਤ ਦਾ ਮੀਡੀਆ ਦੋਸਤੀ ਨੂੰ ਗਲਤ ਨਜਰਾਂ ਨਾਲ ਵੇਖ ਰਿਹਾ ਹੈ। ਪੰਜਾਬ ਦੇ ਸੀਨੀਅਰ ਪੱਤਰਕਾਰ ਨਿਰੰਜਨ ਸਿੰਘ ਪਰਵਾਨਾ ਨੂੰ ਕੀਤੀਆਂ ਸਨ ਟਿੱਚਰਾਂ। ਕਿਹਾ ਸੀ " ਮੇਰੀ ਦੋਸਤੀ ਦੀ ਛੱਡੋ , ਪਹਿਲਾ ਇਹ ਦੱਸੋ " ਤੁਹਾਡੀ ਸ਼ਮਾ ਕਿਥੇ ਹੈ '? ਫੋਟੋਗ੍ਰਾਫਰ ਅਰੂਸਾ ਆਲਮ ਨੂੰ ਵੇਖਕੇ ਕਮਲੇ ਹੋ ਜਾਂਦੇ ਹਨ। ਇਸੇ ਤਰਾਂ ਇਸ ਕਿਤਾਬ ਚ ਹੋਰ ਵੀ ਕਈ ਸਿਆਸੀ ਕਿੱਸੇ ਹਨ। ਕਈ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਆਸ਼ਿਕ ਮਿਰਜ਼ਿਆ ਬਾਰੇ ਵੀ ਜ਼ਿਕਰ ਕੀਤਾ ਗਿਆ ਹੈ।