• Home
  • ਆਈ. ਪੀ. ਐਲ. ਕ੍ਰਿਕਟ ਮੈਚਾਂ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰੂਟ ਪਲਾਨ ਜਾਰੀ

ਆਈ. ਪੀ. ਐਲ. ਕ੍ਰਿਕਟ ਮੈਚਾਂ ਦੌਰਾਨ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਰੂਟ ਪਲਾਨ ਜਾਰੀ

ਕ੍ਰਿਕਟ ਪ੍ਰੇਮੀ ਆਪਣੇ ਵਹੀਕਲ ਨਿਰਧਾਰਤ ਪਾਰਕਿੰਗ ਸਥਾਨਾਂ ਵਿੱਚ ਹੀ ਕਰਨ ਪਾਰਕ 

ਐਸ.ਏ.ਐਸ.ਨਗਰ, 29 ਮਾਰਚ 

ਸਥਾਨਕ ਆਈ.ਐਸ. ਬਿੰਦਰਾ ਪੀ. ਸੀ. ਏ. ਸਟੇਡੀਅਮ ਵਿਖੇ 30 ਮਾਰਚ, 1 ਅਪ੍ਰੈਲ, 8 ਅਪ੍ਰੈਲ, 13 ਅਪ੍ਰੈਲ, 16 ਅਪ੍ਰੈਲ, 3 ਮਈ ਅਤੇ 5 ਮਈ 2019 ਨੂੰ ਆਈ. ਪੀ. ਐਲ. ਕ੍ਰਿਕਟ ਮੈਚ ਖੇਡੇ ਜਾ ਰਹੇ ਹਨ, ਜਿਸ ਸਬੰਧੀ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਅਤੇ ਆਮ ਜਨਤਾ ਦੇ ਆਉਣ-ਜਾਣ ਲਈ ਆਵਾਜਾਈ ਨੂੰ ਸੁਚੱਜੇ ਢੰਗ ਨਾਲ ਚਲਾਉਣ ਲਈ ਰੂਟ ਪਲਾਨ ਬਣਾਇਆ ਗਿਆ ਹੈ। ਇਹ ਜਾਣਕਾਰੀ ਜ਼ਿਲ੍ਹਾ ਪੁਲਿਸ ਮੁਖੀ ਸ. ਹਰਚਰਨ ਸਿੰਘ ਭੁੱਲਰ ਨੇ ਦਿੰਦਿਆਂ ਦੱਸਿਆ ਕਿ ਕ੍ਰਿਕਟ ਵੇਖਣ ਲਈ ਆਉਣ ਵਾਲੇ ਦਰਸ਼ਕਾਂ ਦੇ ਵਹੀਕਲ ਪਾਰਕ ਕਰਨ ਲਈ 7 ਪਾਰਕਿੰਗ ਸਥਾਨ ਨਿਰਧਾਰਤ ਕੀਤੇ ਗਏ ਹਨ। 

ਸ. ਭੁੱਲਰ ਨੇ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਲਈ 1205 ਮੁਲਾਜ਼ਮ ਵੱਖ-ਵੱਖ ਡਿਊਟੀਆਂ 'ਤੇ ਤਾਇਨਾਤ ਕੀਤੇ ਗਏ ਹਨ, ਜਿਨ੍ਹਾਂ ਵਿੱਚ ਪੁਲਿਸ ਕਪਤਾਨ 5, ਉਪ ਪੁਲਿਸ ਕਪਤਾਨ 20, ਇੰਸਪੈਕਟਰ 38, ਸਬ ਇੰਸਪੈਕਟਰ/ਸਹਾਇਕ ਸਬ ਇੰਸਪੈਕਟਰ 138 ਅਤੇ 1004 ਹੋਰ ਮੁਲਾਜ਼ਮ ਡਿਊਟੀਆਂ 'ਤੇ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ  ਗੇਟ ਨੰ: 1-ਏ ਅਤੇ 1-ਬੀ  ਦੀ ਪਾਰਕਿੰਗ ਲਈ ਹਾਕੀ ਸਟੇਡੀਅਮ ਦੇ ਅੰਦਰ ਗੇਟ ਦੇ ਸਾਹਮਣੇ, ਗੇਟ ਨੰ: 1-ਸੀ ਲਈ ਪਾਰਕਿੰਗ ਮਲਟੀ ਪਰਪਸ ਸਟੇਡੀਅਮ 'ਚ, ਗੇਟ ਨੰ: 04  ਲਈ ਪਾਰਕਿੰਗ ਹੋਟਲ ਮੈਜਿਸਟਿਕ ਦੇ ਸਾਹਮਣੇ ਅਤੇ ਪਿਛਲੇ ਪਾਸੇ ਹੋਵੇਗੀ। ਇਸੇ ਤਰ੍ਹਾਂ ਗੇਟ ਨੰਬਰ ਗੇਟ ਨੰ: 1 ਡੀ, 11 ਅਤੇ 14 ਲਈ ਪਾਰਕਿੰਗ ਫੇਜ਼ -10 ਦੀ ਮਾਰਕੀਟ ਅਤੇ ਹਾਕੀ ਸਟੇਡੀਅਮ ਦੇ ਅੰਦਰ ਪਿਛਲੇ ਗੇਟ ਵੱਲ ਹੋਵੇਗੀ, ਗੇਟ ਨੰ: 5,6,7,9 ਅਤੇ 10 ਲਈ ਪਾਰਕਿੰਗ ਗਮਾਡਾ ਭਵਨ ਨੇੜੇ ਅਤੇ ਵਣ ਭਵਨ ਨੇੜੇ ਮੰਡੀ ਵਾਲੇ ਪਾਸੇ ਹੋਵੇਗੀ। ਉਨ੍ਹਾਂ ਦੱਸਿਆ ਕਿ ਪਾਇਲਟ/ਐਸਕੋਰਟ ਲਈ ਪਾਰਕਿੰਗ ਪੀ.ਸੀ.ਏ ਰੋਟਰੀ ਤੋਂ ਟੀ -ਪੁਆਇੰਟ ਨਾਈਪਰ ਰੋਡ ਤੱਕ ਹੋਵੇਗੀ।