• Home
  • ਕਾਂਗਰਸੀ ਸਰਪੰਚ ਨਾਜਾਇਜ਼ ਅਸਲੇ ਸਮੇਤ ਕਾਬੂ 

ਕਾਂਗਰਸੀ ਸਰਪੰਚ ਨਾਜਾਇਜ਼ ਅਸਲੇ ਸਮੇਤ ਕਾਬੂ 

ਮੋਗਾ, (ਖ਼ਬਰ ਵਾਲੇ ਬਿਊਰੋ) : ਇਥੋਂ ਦੇ ਸੀ. ਆਈ. ਏ. ਸਟਾਫ਼ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਸ ਨੇ ਇਕ ਕਾਂਗਰਸੀ ਸਰਪੰਚ ਨੂੰ 32 ਬੋਰ ਦੇਸੀ ਪਿਸਤੌਲ ਸਮੇਤ ਕਾਬੂ ਕਰ ਲਿਆ।। ਮੋਗਾ ਦੇ ਸਹਾਇਕ ਥਾਣੇਦਾਰ ਕੇਵਲ ਸਿੰਘ ਜਦੋਂ ਪੁਲਿਸ ਪਾਰਟੀ ਸਮੇਤ ਪਿੰਡ ਅਜੀਤਵਾਲ ਕੋਲ ਗਸ਼ਤ ਕਰ ਰਹੇ ਸਨ ਤਾਂ ਉਨ•ਾਂ ਨੂੰ ਜਾਣਕਾਰੀ ਮਿਲੀ ਕਿ ਜਸਵਿੰਦਰ ਸਿੰਘ, ਜੋ ਪਿੰਡ ਬੁੱਟਰਕਲਾਂ ਦਾ ਅਕਾਲੀ ਸਰਪੰਚ ਸੀ ਅਤੇ ਹੁਣ ਉਹ ਕਾਂਗਰਸ 'ਚ ਸ਼ਾਮਲ ਹੋ ਚੁੱਕਾ ਹੈ, ਕੋਲ ਨਾਜਾਇਜ਼ 32 ਬੋਰ ਦਾ ਪਿਸਤੌਲ ਹੈ। ਇਸ ਤੋਂ ਬਾਅਦ ਉਸ ਦੇ ਠਿਕਾਣੇ 'ਤੇ ਛਾਪੇਮਾਰੀ ਕੀਤੀ ਗਈ ਤੇ ਬੱਸ ਸਟੈਂਡ ਅਜੀਤਵਾਲ ਤੋਂ ਉਸ ਨੂੰ ਦਬੋਚ ਲਿਆ ਗਿਆ ਅਤੇ ਉਸ ਕੋਲੋਂ 32 ਬੋਰ (ਦੇਸੀ ਕੱਟਾ) ਪਿਸਟਲ ਬਰਾਮਦ ਹੋਇਆ।। ਪੁੱਛਗਿੱਛ ਸਮੇਂ ਉਸ ਨੇ ਦੱਸਿਆ ਕਿ ਉਕਤ ਪਿਸਟਲ ਉਸ ਨੇ ਗੁਰਿੰਦਰ ਪਾਲ ਸਿੰਘ ਨਿਵਾਸੀ ਪਿੰਡ ਬੁੱਟਰਕਲਾਂ ਤੋਂ ਲਿਆ ਸੀ।।
ਇਸ ਸਬੰਧੀ ਅਜੀਤਵਾਲ ਪੁਲਿਸ ਨੇ ਦੋਵਾਂ ਕਥਿਤ ਦੋਸ਼ੀਆਂ ਜਸਵਿੰਦਰ ਸਿੰਘ ਅਤੇ ਗੁਰਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।। ਪੁਲਿਸ ਸੂਤਰਾਂ ਅਨੁਸਾਰ ਗੁਰਿੰਦਰ ਪਾਲ ਸਿੰਘ ਜੇਲ 'ਚ ਬੰਦ ਹੈ, ਜਿਸ ਤੋਂ ਪੁੱਛਗਿੱਛ ਕਰ ਕੇ ਸੱਚਾਈ ਦਾ ਪਤਾ ਚੱਲੇਗਾ।। ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਦਸਿਆ ਕਿ ਗ੍ਰਿਫਤਾਰ ਕੀਤੇ ਗਏ ਸਰਪੰਚ ਨੂੰ ਅੱਜ ਮਾਣਯੋਗ ਅਦਾਲਤ 'ਚ ਪੇਸ਼ ਕੀਤਾ ਗਿਆ ਤੇ ਅਦਾਲਤ ਨੇ ਉਸ ਨੂੰ ਜੁਡੀਸ਼ੀਅਲ ਹਿਰਾਸਤ 'ਚ ਭੇਜਣ ਦਾ ਹੁਕਮ ਦਿਤਾ।।