• Home
  • ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੀਟਿੰਗ ਸ਼ੁਰੂ -ਸੁਰੇਸ਼ ਕੁਮਾਰ ,ਡੀਜੀਪੀ ਤੋਂ ਇਲਾਵਾ ਕਈ ਅਧਿਕਾਰੀ ਮੌਜੂਦ

ਮੁੱਖ ਮੰਤਰੀ ਦੀ ਰਿਹਾਇਸ਼ ਤੇ ਮੀਟਿੰਗ ਸ਼ੁਰੂ -ਸੁਰੇਸ਼ ਕੁਮਾਰ ,ਡੀਜੀਪੀ ਤੋਂ ਇਲਾਵਾ ਕਈ ਅਧਿਕਾਰੀ ਮੌਜੂਦ

ਚੰਡੀਗੜ੍ਹ (ਖਬਰ ਵਾਲੇ ਬਿਊਰੋ)- ਬਰਗਾੜੀ ਮਾਮਲੇ ਅਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਕੋਠੀ ਚ ਇਕ ਜਰੂਰੀ ਮੀਟਿੰਗ ਸ਼ੁਰੂ ਹੋ  ਗਈ  ਹੈ।

ਇਸ ਮੀਟਿੰਗ ਚ ਚੀਫ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ, ਐਡਵੋਕੇਟ ਜਨਰਲ ਅਤੁਲ ਨੰਦਾ, ਡੀਜੀਪੀ ਸੁਰੇਸ਼ ਅਰੋੜਾ, ਡੀਜੀਪੀ ਇੰਟੈਲੀਜੈਂਸ ਦਿਨਕਰ ਗੁਪਤਾ, ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਅਤੇ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਮੀਟਿੰਗ ਵਿੱਚ ਸ਼ਾਮਿਲ ਹਨ।

ਇਹ ਮੀਟਿੰਗ ਲਗਭਗ 1 ਘੰਟਾ ਚਲੇਗੀ ਅਤੇ ਪੰਜਾਬ ਚ ਅਮਨ ਕਾਨੂੰਨ ਦੀ ਵਿਵਸਥਾ ਬਾਰੇ ਵੀ ਚਰਚਾ ਕੀਤੀ ਜਾ ਰਹੀ ਹੈ।

ਸੂਤਰਾਂ ਦੇ ਸਾਰੇ ਵੀ ਪਤਾ ਲੱਗਿਆ ਹੈ ਕਿ ਇਸ ਮੀਟਿੰਗ ਚ  ਲਗਾਤਾਰ ਅਦਾਲਤਾਂ ਵਿੱਚ ਹਾਰ ਰਹੇ ਕੇਸਾਂ ਬਾਰੇ ਵੀ ਚਰਚਾ ਹੋਵੇਗੀ।