• Home
  • ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਹੋਇਆ ਸ਼ਾਨਦਾਰ ਆਗਾਜ਼ -2400 ਖਿਡਾਰਨਾਂ ਦੇ ਹੋਣਗੇ ਜੋਸ਼ੋ ਖਰੋਸ਼ ਨਾਲ ਮੁਕਾਬਲੇ

ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਹੋਇਆ ਸ਼ਾਨਦਾਰ ਆਗਾਜ਼ -2400 ਖਿਡਾਰਨਾਂ ਦੇ ਹੋਣਗੇ ਜੋਸ਼ੋ ਖਰੋਸ਼ ਨਾਲ ਮੁਕਾਬਲੇ

-ਉਦਘਾਟਨੀ ਸਮਾਰੋਹ ਦੇ ਮੌਕੇ ਕੁਲਵਿੰਦਰ ਬਿੱਲਾ, ਪ੍ਰੋਜੈਕਟ ਰਾਗ ਨੇ ਕੀਲੇ ਦਰਸ਼ਕ

ਮਾਨਸਾ, : ਪੰਜਾਬ ਰਾਜ ਖੇਡਾਂ ਅੰਡਰ-25 ਔਰਤਾਂ ਦਾ ਸ਼ਾਨਦਾਰ ਆਗਾਜ਼ ਅੱਜ ਸਥਾਨਕ ਨਹਿਰੂ ਮੈਮੋਰੀਅਲ ਕਾਲਜ ਦੇ ਬਹੁਮੰਤਵੀ ਖੇਡ ਸਟੇਡੀਅਮ ਵਿਖੇ ਕੀਤਾ ਗਿਆ।24 ਤੋਂ 27 ਮਾਰਚ ਤੱਕ ਹੋਣ ਵਾਲੀਆਂ ਇਨ•ਾਂ ਖੇਡਾਂ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਵਧੀਕ ਚੀਫ਼ ਸਕੱਤਰ ਖੇਡਾਂ ਪੰਜਾਬ ਸ੍ਰੀ ਸੰਜੇ ਕੁਮਾਰ ਨੇ ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ, ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ, ਜ਼ਿਲ•ਾ ਪੁਲਿਸ ਮੁਖੀ ਮਾਨਸਾ ਸ੍ਰੀ ਗੁਲਨੀਤ ਸਿੰਘ ਖੁਰਾਣਾ ਆਦਿ ਦੀ ਮੌਜੂਦਗੀ ਵਿਚ ਕੀਤਾ।
       ਇਸ ਮੌਕੇ ਬੋਲਦਿਆਂ ਉਨ•ਾਂ ਜ਼ਿਲ•ਾ ਮਾਨਸਾ ਦੇ ਪ੍ਰਸ਼ਾਸ਼ਨ ਨੂੰ ਵਧਾਈ ਦਿੰਦਿਆਂ ਕਿਹਾ ਕਿ ਖੇਡਾਂ ਦੇ ਪ੍ਰਬੰਧ ਰਾਸ਼ਟਰਪੱਧਰੀ ਖੇਡਾਂ ਵਾਂਗ ਕੀਤੇ ਗਏ ਹਨ। ਉਨ•ਾਂ ਕਿਹਾ ਕਿ ਲੜਕੀਆਂ ਨੂੰ ਵੱਧ ਤੋਂ ਵੱਧ ਮੌਕੇ ਦੇ ਕੇ ਅੱਗੇ ਲਿਆਉਣਾ ਚਾਹੀਦਾ ਹੈ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ। ਉਨ•ਾਂ ਖਿਡਾਰਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਉਹ ਖੇਡਾਂ ਦੇ ਖੇਤਰ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਜੀਵਨ ਨੂੰ ਚੰਗੀ ਦਿਸ਼ਾ ਵੱਲ ਲਿਜਾਣ।
            ਸੰਚਾਲਕ ਖੇਡਾਂ ਪੰਜਾਬ ਸ੍ਰੀਮਤੀ ਅਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਇਸ ਸਮਾਗਮ ਵਿਚ ਵੱਡੇ ਪੱਧਰ ਤੇ ਖਿਡਾਰਨਾ ਭਾਗ ਲੈ ਰਹੀਆਂ ਹਨ ਜਿਹੜਾ ਕਿ ਬਦਲਦੇ ਸਮਾਜ ਦਾ ਪ੍ਰਤੀਕ ਹੈ। ਉਨ•ਾਂ ਕਿਹਾ ਕਿ ਖੇਡ ਇਕ ਇਸਤਰਾਂ ਦਾ ਖੇਤਰ ਹੈ ਜਿੱਥੇ ਚੰਗਾ ਪ੍ਰਦਰਸ਼ਨ ਕਰਨ ਵਾਲਾ ਇਨਸਾਨ ਚੰਗਾ ਮਨੁੱਖ ਵੀ ਬਣਦਾ ਹੈ।
         ਮੁੱਖ ਮਹਿਮਾਨਾਂ ਅਤੇ ਖਿਡਾਰਨਾਂ ਨੂੰ ਜੀ ਆਇਆਂ ਆਖਦਿਆਂ ਡਿਪਟੀ ਕਮਿਸ਼ਨਰ ਮਾਨਸਾ ਮਿਸ ਅਪਨੀਤ ਰਿਆਤ ਨੇ ਦੱÎਸਿਆ ਕਿ ਇਸ ਸਮਾਗਮ ਵਿਚ 2400 ਖਿਡਾਰਨਾਂ ਅਤੇ 400 ਕੋਚ 22 ਜ਼ਿਲਿਆਂ ਤੋਂ ਭਾਗ ਲੈ ਰਹੇ ਹਨ, ਇਹ ਖਿਡਾਰਨਾਂ 12 ਖੇਡਾਂ ਜਿੰਨ•ਾਂ ਵਿਚ ਬਾਕਸਿੰਗ, ਬੈਡਮਿੰਟਨ, ਕਬੱਡੀ (ਨੈਸ਼ਨਲ ਸਟਾਇਲ), ਖੋਹ-ਖੋਹ, ਜੂਡੋ, ਕੁਸ਼ਤੀ, ਬਾਸਕਿਟਬਾਲ, ਫੁਟਬਾਲ, ਵਾਲੀਬਾਲ, ਹੈਂਡਬਾਲ, ਟੇਬਲ ਟੈਨਿਸ ਅਤੇ ਵੇਟ ਲਿਫਟਿੰਗ ਦੇ ਮੁਕਾਬਲਿਆਂ ਵਿਚ ਭਾਗ ਲੈਣਗੀਆਂ।

       ਸਮਾਗਮ ਦੀ ਸ਼ੁਰੂਆਤ 22 ਜ਼ਿਲਿਆਂ ਦੇ 2400 ਖਿਡਾਰੀਆਂ ਵੱਲੋਂ ਮਾਰਚ ਪਾਸਟ 'ਚ ਭਾਗ ਲੈ ਕੇ ਕੀਤੀ ਗਈ। ਇਸ ਮਾਰਚ ਪਾਸਟ ਦੀ ਪ੍ਰਧਾਨਗੀ ਪੰਜਾਬ ਪੁਲਿਸ ਦੀ ਘੁੜਸਵਾਰ ਟੁਕੜੀ ਨੇ ਕੀਤੀ ਅਤੇ ਨਾਲ ਹੀ ਪੁਲਿਸ ਦੇ ਬੈਂਡ ਨੇ ਭਾਗ ਲਿਆ।ਵਧੀਕ ਮੁੱਖ ਸਕੱਤਰ ਸ੍ਰੀ ਸੰਜੇ ਕੁਮਾਰ ਵੱਲੋਂ ਖੇਡਾਂ ਦਾ ਰਸਮੀ ਝੰਡਾ ਲਹਿਰਾ ਕੇ ਖੇਡਾਂ ਦੀ ਸ਼ੁਰੂਆਤ ਕੀਤੀ ਗਈ। ਸਾਰੇ ਖਿਡਾਰੀਆਂ ਵੱਲੋਂ ਖੇਡਾਂ ਨੂੰ ਸੁਚੱਜੇ ਤਰੀਕੇ ਨਾਲ ਖੇਡਣ ਅਤੇ ਨੇਪਰੇ ਚਾੜਨ ਸਬੰਧੀ ਸਹੁੰ ਚੁੱਕੀ ਗਈ।ਮਾਨਸਾ ਦੇ ਪਿੰਡ ਢੈਪਈ ਦੇ ਜੰਮਪਲ ਗਾਇਕ ਕੁਲਵਿੰਦਰ ਬਿੱਲਾ ਨੂੰ ਸੁਣਨ ਲਈ ਬੇਤਾਬ ਸਰੋਤਿਆਂ ਵੱਲੋਂ ਉਨ•ਾਂ ਦੀਆਂ ਵੰਨਗੀਆਂ ਬਹੁਤ ਹੀ ਪਸੰਦ ਕੀਤੀਆਂ ਗਈਆਂ। ਇਸ ਤੋਂ ਇਲਾਵਾ ਦਿੱਲੀ ਤੋਂ ਆਏ ਪ੍ਰੋਜੈਕਟ ਰਾਗ ਨੇ ਵੱਖ-ਵੱਖ ਕਲਾਕਾਰਾਂ ਦੇ ਗਾਣੇ ਪੇਸ਼ ਕਰਕੇ ਸਮਾਂ ਬੰਨਿਆ।
            ਇਸ ਮੌਕੇ ਪ੍ਰੋਫੈਸ਼ਨਲ ਬਾਕਸਿੰਗ ਰਿੰਗ ਲਗਾ ਕੇ ਕੁੜੀਆਂ ਦੀ ਬਾਕਸਿੰਗ ਵੀ ਕਰਵਾਈ ਗਈ।ਇਨ•ਾਂ ਮੁਕਾਬਲਿਆਂ 'ਚ ਜ਼ਿਲ•ਾ ਮਾਨਸਾ ਦੀ ਰੀਆ ਪਹਿਲੇ ਸਥਾਨ ਤੇ ਰਹੀ ਅਤੇ ਪਟਿਆਲਾ ਦੀ ਨੀਤੂ ਦੂਜੇ ਸਥਾਨ ਤੇ ਰਹੀ ਅਤੇ ਇਹ ਮੈਚ ਕੋਚ ਦੀਦਾਰ ਸਿੰਘ ਵੱਲੋਂ ਕਰਵਾਏ ਗਏ।

           ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਗੁਰਮੀਤ ਸਿੰਘ ਸਿੱਧੂ, ਜ਼ਿਲ•ਾ ਵਿਕਾਸ ਤੇ ਪੰਚਾਇਤ ਅਫ਼ਸਰ ਸ੍ਰੀ ਦਿਨੇਸ਼ ਵਸ਼ਿਸ਼ਟ, ਜ਼ਿਲ•ਾ ਖੇਡ ਅਫ਼ਸਰ ਸ੍ਰੀ ਹਰਪਿੰਦਰ ਸਿੰਘ, ਐਸ.ਡੀ.ਐਮ ਅਭੀਜੀਤ ਕਪਲਿਸ਼, ਐਸ.ਡੀ.ਐਮ. ਆਦਿੱਤਯ ਢਚਵਾਲ, ਐਸ.ਡੀ.ਐਮ. ਲਤੀਫ਼ ਅਹਿਮਦ ਮੌਜੂਦ ਸਨ।