• Home
  • ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਪ੍ਰਗਟਾਇਆ ਖ਼ਦਸਾ-ਹੋ ਸਕਦੈ ਉਨਾਂ ਦਾ ਤਬਾਦਲਾ

ਜੰਮੂ-ਕਸ਼ਮੀਰ ਦੇ ਰਾਜਪਾਲ ਨੇ ਪ੍ਰਗਟਾਇਆ ਖ਼ਦਸਾ-ਹੋ ਸਕਦੈ ਉਨਾਂ ਦਾ ਤਬਾਦਲਾ

ਸ਼੍ਰੀਨਗਰ : ਜੰਮੂ ਕਸ਼ਮੀਰ ਦੇ ਰਾਜਪਾਲ ਸਤਿਆਪਾਲ ਮਲਿਕ ਨੇ ਖ਼ਦਸਾ ਪ੍ਰਗਟ ਕੀਤਾ ਹੈ ਕਿ ਉਨਾਂ ਦਾ ਕਿਸੇ ਹੋਰ ਸੂਬੇ 'ਚ ਤਬਾਦਲਾ ਹੋ ਸਕਦਾ ਹੈ। ਬੀਤੇ ਕਲ ਰਾਜਪਾਲ ਨੇ ਸੂਬੇ ਦੀ ਵਿਧਾਨ ਸਭਾ ਭੰਗ ਕਰਨ ਸਬੰਘੀ ਦਿੱਤੀ ਸਫਾਈ 'ਚ ਕਿਹਾ ਸੀ ਕਿ ਜੇਕਰ ਉਹ ਦਿੱਲੀ ਵਲ ਦੇਖਦੇ ਰਹਿੰਦੇ ਤਾਂ ਉਨਾਂ ਨੂੰ ਲੋਨ ਦੀ ਸਰਕਾਰ ਬਣਾਉਣੀ ਪੈਣੀ ਸੀ।
ਰਾਜਪਾਲ ਦੇ ਇਸ ਬਿਆਨ ਤੋਂ ਬਾਅਦ ਨੈਸ਼ਨਲ ਕਾਨਫਰੰਸ ਤੇ ਪੀਡੀਪੀ ਨੇ ਭਰਪੂਰ ਸ਼ਲਾਘਾ ਕੀਤੀ ਸੀ ਤੇ ਹੁਣ ਰਾਜਪਾਲ ਨੂੰ ਲੱਗ ਰਿਹਾ ਹੈ ਕਿ ਭਾਜਪਾ ਸਰਕਾਰ ਹੁਣ ਉਨਾਂ ਦਾ ਤਬਾਦਲਾ ਕਿਸੇ ਹੋਰ ਸੂਬੇ 'ਚ ਨਾ ਕਰ ਦਿੱਤਾ ਜਾਵੇ।
ਦੱਸ ਦਈਏ ਕਿ ਲੋਨ ਮਹਿਬੂਬਾ ਮੁਫਤੀ ਦੀ ਪਾਰਟੀ ਦੇ ਬਾਗ਼ੀ ਹਨ। ਉਹ ਸਰਕਾਰ ਡਿੱਗਣ ਤੋਂ ਬਾਅਦ ਭਾਜਪਾ ਨਾਲ ਮਿਲ ਕੇ ਸਰਕਾਰ ਬਣਾਉਣੀ ਚਾਹੁੰਦਾ ਸੀ।