• Home
  • ਅਕਾਲੀ ਦਲ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਜਥੇਦਾਰ ਮੱਕੜ ਦੇ ਗ੍ਰਹਿ ਸੁਖਬੀਰ ਬਾਦਲ ਤੇ ਮਜੀਠੀਆ ਪੁੱਜੇ

ਅਕਾਲੀ ਦਲ ਵਿਰੁੱਧ ਮੋਰਚਾ ਖੋਲ੍ਹਣ ਵਾਲੇ ਜਥੇਦਾਰ ਮੱਕੜ ਦੇ ਗ੍ਰਹਿ ਸੁਖਬੀਰ ਬਾਦਲ ਤੇ ਮਜੀਠੀਆ ਪੁੱਜੇ

ਲੁਧਿਆਣਾ( ਖ਼ਬਰ ਵਾਲੇ ਬਿਊਰੋ )-ਸ਼੍ਰੋਮਣੀ ਅਕਾਲੀ ਦਲ ਦੇ ਹੁਕਮਰਾਨ ਸੁਖਬੀਰ ਸਿੰਘ ਬਾਦਲ ਵਿਰੁੱਧ  ਸ੍ਰੀ ਗੁਰੂ ਗ੍ਰੰਥ ਸਾਹਿਬ ਬੇਅਦਬੀ ਮਾਮਲੇ ,ਬਹਿਬਲ ਕਲਾਂ ਗੋਲੀ ਕਾਂਡ ਬਾਰੇ ਕੈਪਟਨ ਸਰਕਾਰ ਵੱਲੋਂ ਬਣਾਏ ਗਏ  ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਚ ਪੇਸ਼ ਹੋਣ ਤੋਂ ਬਾਅਦ ਮੋਰਚਾ ਖੁੱਲਣ ਵਾਲੇ  ਸੀਨੀਅਰ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ  ਜਥੇਦਾਰ  ਅਵਤਾਰ ਸਿੰਘ ਮੱਕੜ ਨੂੰ ਮਨਾਉਣ ਲਈ ਅੱਜ ਉਸ ਦੇ ਘਰ ਲੁਧਿਆਣਾ ਵਿਖੇ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਪੁੱਜੇ ਹੋਏ ਹਨ । ਜਥੇਦਾਰ ਮੱਕੜ ਨਾਲ ਲੁਧਿਆਣਾ ਵਿਖੇ ਬੰਦ ਕਮਰਾ ਮੀਟਿੰਗ ਚੱਲ ਰਹੀ ਹੈ  ।ਪੂਰੀ ਖ਼ਬਰ ਬਾਅਦ ਵਿੱਚ ਵਿਸਥਾਰ ਨਾਲ ਪਾਠਕਾਂ ਨੂੰ ਦਿੱਤੀ ਜਾਵੇਗੀ।