• Home
  • ਮੁੱਖ ਮੰਤਰੀ ਵਲੋਂ ਕੇਂਦਰੀ ਮੰਤਰੀ ਪਾਸਵਾਨ ਨਾਲ ਮੁਲਾਕਾਤ-ਮੰਤਰੀ ਨੇ ਦਿੱਤਾ ਲੰਬਿਤ ਪਏ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ

ਮੁੱਖ ਮੰਤਰੀ ਵਲੋਂ ਕੇਂਦਰੀ ਮੰਤਰੀ ਪਾਸਵਾਨ ਨਾਲ ਮੁਲਾਕਾਤ-ਮੰਤਰੀ ਨੇ ਦਿੱਤਾ ਲੰਬਿਤ ਪਏ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ):ਖਪਤਕਾਰ ਮਾਮਲਿਆਂ, ਖੁਰਾਕ ਅਤੇ ਜਨਤਕ ਵੰਡ ਪ੍ਰਣਾਲੀ ਕੇਂਦਰੀ ਮੰਤਰੀ ਰਾਮ ਵਿਲਾਸ ਪਾਸਵਾਨ ਨੇ ਸੂਬੇ ਵਿੱਚ ਝੋਨੇ ਦੀ ਖ਼ਰੀਦ ਦੇ ਚੱਲ ਰਹੇ ਸੀਜ਼ਨ ਲਈ ਨਗਦ ਹੱਦ ਕਰਜ਼ਾ (ਸੀ.ਸੀ.ਐਲ.) ਜਾਰੀ ਕਰਵਾਉਣ ਲਈ ਲੰਬਿਤ ਪਏ ਸਾਰੇ ਮੁੱਦਿਆਂ ਦੇ ਸਮਾਂਬੱਧ ਹੱਲ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਭਰੋਸਾ ਦਿਵਾਇਆ ਹੈ।
ਕੇਂਦਰੀ ਖੁਰਾਕ ਮੰਤਰੀ ਨੇ ਕਣਕ (ਆਰ.ਐਮ.ਐਸ. 2017-18) 'ਤੇ ਖ਼ਰੀਦ ਸਟਾਕ ਅਤੇ ਆਈ.ਡੀ.ਸੈਸ ਦੇ 500 ਕਰੋੜ ਰੁਪਏ ਦੇ ਬਕਾਏ ਦੇ ਮੁੜ ਭੁਗਤਾਨ ਨੂੰ ਤੁਰੰਤ ਜਾਰੀ ਕਰਨ ਵਾਸਤੇ ਵੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿਸ਼ਵਾਸ ਦਿਵਾਇਆ। ਉਨਾਂ ਨੇ ਸਾਲ 2018 ਦੀ ਦੂਜੀ ਅਤੇ ਤੀਜੀ ਤਿਮਾਹੀ ਲਈ ਐਨ.ਐਫ.ਐਸ.ਏ. ਹੇਠ ਲੰਬਿਤ ਪਈ 857 ਕਰੋੜ ਰੁਪਏ ਦੀ ਸਬਸਿਡੀ ਦੇ 400 ਕਰੋੜ ਰੁਪਏ ਨੂੰ ਇਕ ਜਾਂ ਦੋ ਦਿਨਾਂ ਵਿੱਚ  ਜਾਰੀ ਕਰਨ ਲਈ ਵਿਭਾਗ ਦੇ ਕਰਮਚਾਰੀਆਂ ਨੂੰ ਨਿਰਦੇਸ਼ ਦਿੱਤੇ। ਕੈਪਟਨ ਅਮਰਿੰਦਰ ਸਿੰਘ ਵੱਲੋਂ ਝੋਨੇ ਦੀ ਨਿਗਰਾਨੀ ਅਤੇ ਸਾਂਭ-ਸੰਭਾਲ ਦੇ 435 ਕਰੋੜ ਰੁਪਏ ਜਲਦੀ ਨਾਲ ਜਾਰੀ ਕਰਨ ਦੀ ਕੀਤੀ ਗਈ ਬੇਨਤੀ ਦੇ ਸੰਦਰਭ ਵਿੱਚ ਸ੍ਰੀ ਪਾਸਵਾਨ ਨੇ ਉਪਰੋਕਤ ਨਿਰਦੇਸ਼ ਜਾਰੀ ਕੀਤੇ।
ਸੀ.ਸੀ.ਐਲ. ਨੂੰ ਸਮੇਂ ਸਿਰ ਜਾਰੀ ਕਰਵਾਉਣ ਨੂੰ ਯਕੀਨੀ ਬਣਾਉਣ ਨਾਲ ਸਬੰਧਤ ਵੱਖ-ਵੱਖ ਮਹੱਤਵਪੂਰਨ ਲੰਬਿਤ ਪਏ ਮਾਮਲਿਆਂ ਦੇ ਜਲਦੀ ਨਾਲ ਹੱਲ ਕਰਨ ਵਾਸਤੇ ਕੇਂਦਰੀ ਮੰਤਰੀ ਨਾਲ ਇਕ ਮੀਟਿੰਗ ਤੋਂ ਬਾਅਦ ਇਹ ਪ੍ਰਗਟਾਵਾ ਕੈਪਟਨ ਅਮਰਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ।
ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੇ ਸਟੋਰ ਕੀਤੇ ਅਨਾਜ਼ ਦੀ ਬਿਨਾਂ ਅੜਚਨ ਨਿਕਾਸੀ ਦਾ ਮੁੱਦਾ ਵੀ ਉਠਾਇਆ। ਇਸ ਦੇ ਨਾਲ ਹੀ ਉਨਾਂ ਨੇ ਸ੍ਰੀ ਪਾਸਵਾਨ ਨੂੰ ਅਪੀਲ ਕੀਤੀ ਕਿ ਉਹ ਇਸ ਨਿਕਾਸੀ ਨੂੰ ਤੇਜ਼ੀ ਨਾਲ ਕਰਵਾਉਣ ਲਈ ਐਫ.ਸੀ.ਆਈ ਨੂੰ ਨਿਰਦੇਸ਼ ਜਾਰੀ ਕਰਨ ਤਾਂ ਜੋ ਨਵੇਂ ਅਨਾਜ਼ ਨੂੰ ਸਟੋਰ ਕਰਨ ਲਈ ਥਾਂ ਬਣ ਸਕੇ।
ਮੁੱਖ ਮੰਤਰੀ ਨੇ ਦੱਸਿਆ ਕਿ ਮੌਜ਼ੂਦਾ ਸੀਜ਼ਨ ਦੌਰਾਨ ਪੰਜਾਬ ਵਿੱਚ ਇਕ ਲੱਖ ਕਵਿੰਟਲ ਦੀ ਪਹਿਲਾਂ ਹੀ ਖਰੀਦ ਹੋ ਚੁੱਕੀ ਹੈ। ਮੁੱਖ ਮੰਤਰੀ ਨੇ ਇਕ ਸਵਾਲ ਦੇ ਜਵਾਬ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਉਨਾਂ ਦੀ ਸਰਕਾਰ ਵੱਲੋਂ ਸਬਸਿਡੀ ਦਰਾਂ 'ਤੇ ਕਿਸਾਨਾਂ ਨੂੰ ਮੁਹੱਈਆ ਕਰਵਾਈਆਂ ਜਾ ਰਹੀਆਂ ਮਸ਼ੀਨਾਂ/ਸਾਜ਼ੋ-ਸਮਾਨ ਦੇ ਨਾਲ ਕੁੱਝ ਹੱਦ ਤੱਕ ਪਰਾਲੀ ਸਾੜਣ 'ਤੇ ਨਿਯੰਤਰਣ ਲੱਗਣ ਦੀ ਉਮੀਦ ਹੈ।
ਕਰਤਾਰਪੁਰ ਲਾਂਘੇ ਦੇ ਸਬੰਧ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਕੇਂਦਰੀ ਵਿਦੇਸ਼ ਮਾਮਲਿਆਂ ਦੀ ਮੰਤਰੀ ਸੁਸ਼ਮਾ ਸਵਰਾਜ ਨੂੰ ਇਕ ਪੱਤਰ ਲਿਖ ਕੇ ਇਹ ਮਾਮਲਾ ਪਾਕਿਸਤਾਨ ਕੋਲ ਉਠਾਉਣ ਲਈ ਆਖਿਆ ਹੈ ਤਾਂ ਜੋ ਅਗਲੇ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਜਨਮ ਦਿਵਸ ਸਬੰਧੀ ਸਮਾਰੋਹਾਂ ਵਾਸਤੇ ਇਸ ਲਾਂਘੇ ਨੂੰ ਖੁਲਵਾਇਆ ਜਾ ਸਕੇ।
ਇਸ ਤੋਂ ਪਹਿਲਾਂ ਕੇਂਦਰੀ ਮੰਤਰੀ ਨੂੰ ਇਕ ਅਰਧ ਸਰਕਾਰੀ ਪੱਤਰ ਪੇਸ਼ ਕਰਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਲੰਬਿਤ ਪਏ ਮੁੱਦਿਆਂ ਬਾਰੇ ਫੈਸਲਾ ਲੈਣ 'ਚ ਭਾਰਤ ਸਰਕਾਰ ਵੱਲੋਂ ਕੀਤੀ ਦੇਰੀ ਦੇ ਨਤੀਜੇ ਵਜੋਂ ਪੰਜਾਬ ਸਰਕਾਰ ਖੁਰਾਕ ਨਗਦ ਕਰਜ਼ਾ ਖਾਤੇ ਵਿਚਲੇ ਪਾੜੇ ਨੂੰ ਪੂਰਨ ਲਈ ਵਿੱਤੀ ਰੋਕਾਂ ਦਾ ਸਾਹਮਣਾ ਕਰ ਰਹੀ ਹੈ ਜਿਸ ਦੇ ਨਾਲ ਝੋਨੇ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਲਈ ਨਗਦ ਹੱਦ ਕਰਜ਼ਾ ਜਾਰੀ ਕਰਨ ਵਿੱਚ ਦੇਰੀ ਦੀ ਸੰਭਾਵਨਾ ਹੈ।
ਮੁੱਖ ਮੰਤਰੀ ਵੱਲੋਂ ਉਠਾਏ ਗਏ ਲੰਬਿਤ ਪਏ ਮੁੱਦਿਆਂ ਵਿੱਚ 30 ਜੂਨ, 2017 ਤੱਕ ਕਣਕ (ਆਰ.ਐਮ.ਐਸ. 2017-18) ਦੇ ਕੋਲ ਪਏ ਸਟਾਕ 'ਤੇ ਖ਼ਰੀਦ ਟੈਕਸ ਅਤੇ ਆਈ.ਡੀ.ਸੈਸ ਦੇ ਬਕਾਇਆ 50 ਫੀਸਦੀ ਦਾ ਮੁੜ ਭੁਗਤਾਨ ਕਰਨਾ ਸ਼ਾਮਲ ਸੀ। ਉਨਾਂ ਦੱਸਿਆ ਕਿ ਪਹਿਲੀ ਜੁਲਾਈ, 2017 ਤੋਂ ਜੀ.ਐਸ.ਟੀ. ਲਾਗੂ ਹੋਣ ਦੇ ਨਾਲ ਖ਼ਰੀਦ ਟੈਕਸ, ਆਈ.ਡੀ. ਸੈਸ ਅਤੇ ਵੈਟ ਨੂੰ ਜੀ.ਐਸ.ਟੀ. ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ। ਇਸ ਦੀ ਵਜ•ਾ ਕਾਰਨ ਹਾੜੀ 2017-18 ਦੌਰਾਨ ਕਣਕ ਦੀ ਖਰੀਦ 'ਤੇ ਖ਼ਰੀਦ ਟੈਕਸ ਅਤੇ ਆਈ.ਡੀ. ਸੈਸ ਭੁਗਤਾਨਯੋਗ ਹੈ, ਕਿਉਂਕਿ ਇਹ ਜੀ.ਐਸ.ਟੀ. ਲਾਗੂ ਹੋਣ ਤੋਂ ਪਹਿਲਾਂ ਦਾ ਹੈ, ਇਹ ਖ਼ਰੀਦ ਸੀਜ਼ਨ 31 ਮਈ, 2017 ਨੂੰ ਖ਼ਤਮ ਹੋ ਗਿਆ ਸੀ। ਇਸ ਕਰਕੇ 984 ਕਰੋੜ ਰੁਪਏ ਦੇ ਮੁੜ ਭੁਗਤਾਨ ਦੇ ਮੁਕਾਬਲੇ ਕੇਂਦਰ ਨੇ ਸਿਰਫ਼ 50 ਫੀਸਦੀ ਮੁੜ ਭੁਗਤਾਨ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਓਪਨ ਪਲਿੰਥਾਂ 'ਤੇ ਸਟੋਰ ਕੀਤੀ ਕਣਕ 'ਤੇ ਨਿਗਰਾਨੀ ਅਤੇ ਸਾਂਭ-ਸੰਭਾਲ ਦਾ ਮੁੱਦਾ ਵੀ ਉਠਾਇਆ ਅਤੇ ਉਨਾਂ ਨੇ ਹਾੜ•ੀ 2007-08 ਤੋਂ 2013-14 ਤੱਕ ਅੰਤਿਮ ਲਾਗਤ ਸ਼ੀਟ 'ਚ ਸੋਧ ਦੀ ਮੰਗ ਕੀਤੀ। ਉਨ•ਾਂ ਨੇ ਇਨ•ਾਂ ਸਾਲਾਂ ਦੌਰਾਨ ਕਣਕ ਨੂੰ ਸਟੋਰ ਕਰਨ ਲਈ ਕਵਰਾਂ ਅਤੇ ਪਲਿੰਥਾਂ 'ਤੇ ਸੂਬਾ ਸਰਕਾਰ/ਏਜੰਸੀਆਂ ਦੇ ਨਿਗਰਾਨੀ ਅਤੇ ਰੱਖ-ਰਖਾਵ ਚਾਰਜ਼ਿਜ਼ ਦੀ ਆਗਿਆ ਦੀ ਮੰਗ ਕੀਤੀ ਅਤੇ ਇਸ ਦੇ ਅਨੁਸਾਰ ਮੁੜ ਭੁਗਤਾਨ ਕਰਨ ਲਈ ਆਖਿਆ।