• Home
  • ਜਦੋਂ ਤਰਨਤਾਰਨ ਦਾ ਕਾਲਜ ਬਣਿਆ ਖ਼ੂਨੀ ਅਖਾੜਾ

ਜਦੋਂ ਤਰਨਤਾਰਨ ਦਾ ਕਾਲਜ ਬਣਿਆ ਖ਼ੂਨੀ ਅਖਾੜਾ

ਤਰਨਤਾਰਨ, (ਖ਼ਬਰ ਵਾਲੇ ਬਿਊਰੋ): ਤਰਨਤਾਰਨ ਦਾ ਸੇਵਾ ਦੇਵੀ ਕਾਲਜ ਉਸ ਸਮੇਂ ਖ਼ੂਨੀ ਅਖਾੜਾ ਬਣ ਗਿਆ ਜਦੋਂ ਨੌਜਵਾਨਾਂ ਦੇ ਗੁੱਟਾਂ ਵਿਚਾਲੇ ਅੱਜ ਅਚਾਨਕ ਝਗੜਾ ਹੋ ਗਿਆ। ਝਗੜਾ ਵਧਣ 'ਤੇ ਨੌਜਵਾਨਾਂ ਵਲੋਂ ਗੋਲੀਆਂ ਵੀ ਚਲਾਈਆਂ ਗਈਆਂ। ਇਸ ਝਗੜੇ ਦੌਰਾਨ ਦੋ ਨੌਜਵਾਨ ਜ਼ਖ਼ਮੀ ਹੋ ਗਏ। ਦਸਿਆ ਜਾ ਰਿਹਾ ਹੈ ਕਿ। ਨੌਜਵਾਨਾਂ ਦਰਮਿਆਨ ਪਹਿਲਾਂ ਕਿਸੇ ਗੱਲ ਤੋਂ ਵਿਵਾਦ ਚੱਲ ਰਿਹਾ ਸੀ ਜੋ ਕਾਲਜ 'ਚ ਆ ਕੇ ਖ਼ੂਨੀ ਝਗੜੇ 'ਚ ਬਦਲ ਗਿਆ।
ਇਸ ਸਬੰਧੀ ਕਾਲਜ ਦੇ ਪ੍ਰਬੰਧਕ ਜਤਿੰਦਰ ਸੂਦ ਨੇ ਦੱਸਿਆ ਕਿ ਘਟਨਾ ਨੂੰ ਅੰਜ਼ਾਮ ਉਨਾਂ ਦੇ ਵਿਦਿਆਰਥੀਆਂ ਨੇ ਨਹੀਂ ਸਗੋਂ ਬਾਹਰਲੇ ਲੋਕਾਂ ਨੇ ਦਿੱਤਾ। ਉਨਾਂ ਦੱਸਿਆ ਕਿ ਨੌਜਵਾਨਾਂ ਵਿਚਾਲੇ ਪਹਿਲਾਂ ਬਹਿਸ ਹੋਈ ਅਤੇ ਫਿਰ ਦੋਵਾਂ ਗੁੱਟਾਂ ਵਿਚਾਲੇ ਗੋਲੀਆਂ ਚੱਲਣੀਆਂ ਸ਼ੁਰੂ ਹੋ ਗਈਆਂ। ਤਰਨ ਤਾਰਨ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀ ਨੌਜਵਾਨਾਂ ਨੂੰ ਹਸਪਤਾਲ ਇਲਾਜ ਲਈ ਦਾਖਲ ਕਰਵਾ ਦਿੱਤਾ ਗਿਆ ਹੈ।