• Home
  • ਪੱਤਰਕਾਰਾਂ,ਫੋਟੋਗ੍ਰਾਫਰਾਂ ‘ਤੇ ਜਲਤੋਪਾ ਨਾਲ ਹਮਲਾ ਕਰਨ ਦੀ ਨਿੰਦਾ

ਪੱਤਰਕਾਰਾਂ,ਫੋਟੋਗ੍ਰਾਫਰਾਂ ‘ਤੇ ਜਲਤੋਪਾ ਨਾਲ ਹਮਲਾ ਕਰਨ ਦੀ ਨਿੰਦਾ

ਚੰਡੀਗੜ੍ਹ : ਪੰਜਾਬ ਅੈੰਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਨੇ ਚੰਡੀਗੜ੍ਹ ਪੁਲਿਸ ਵਲੋਂ ਜਾਣਬੁੱਝਕੇ, ਸਾਜਿਸ਼ ਤਹਿਤ ਪੱਤਰਕਾਰਾਂ,ਫੋਟੋਗ੍ਰਾਫਰਾਂ 'ਤੇ ਜਲਤੋਪਾ ਨਾਲ ਹਮਲਾ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਪੁਲਿਸ ਵਲੋਂ ਪਾਣੀ ਦੀ ਕੀਤੀ ਬੋਛਾੜ ਨਾਲ ਇੰਡੀਅਨ ਅੈਕਸਪ੍ਰੱਸ ਦੇ ਜਸਬੀਰ ਸਿੰਘ ਮੱਲੀ, ਪੰਜਾਬ ਕੇਸਰੀ ਦੇ ਸੰਜੈ ਕੁਰਲ ਗੰਭੀਰ ਰੂਪ ਵਿੱਚ ਜਖ਼ਮੀ ਹੋ ਗਏ ਹਨ।
ਯੂਨੀਅਨ ਦੇ ਸੂਬਾਈ ਪ੍ਰਧਾਨ ਬਲਵਿੰਦਰ ਜੰਮੂ, ਚੰਡੀਗੜ੍ਹ ਯੂਨਿਟ ਦੇ ਪ੍ਰਧਾਨ ਜੈ ਸਿੰਘ ਛਿੱਬਰ, ਸਰਪ੍ਰਸਤ ਤਰਲੋਚਨ ਸਿੰਘ ਨੇ ਕਿਹਾ ਕਿ ਸਿਆਸੀ ਪਾਰਟੀਆਂ, ਮੁਲਾਜ਼ਮ ਸੰਗਠਨਾਂ ਵਲੋ ਦਿੱਤੇ ਜਾਣ ਵਾਲਿਆਂ ਧਰਨਿਆਂ ਵਿੱਚ ਪੁਲਿਸ ਜਲਤੋਪਾ ਦਾ ਮੂੰਹ ਮੀਡੀਆ ਵੱਲ ਖੋਲ੍ਹਦੀ ਹੈ ਤਾਂ ਕਿ ਪੁਲਿਸ ਦੀਆਂ ਵਧੀਕੀਆਂ ਸਹੀ ਢੰਗ ਨਾਲ ਲੋਕਾਂ ਸਾਹਮਣੇ ਨ਼ਾ ਜਾ ਸਕੇ। ਉਕਤ ਆਗੂਆਂ ਨੇ ਕਿਹਾ ਯੂਨੀਅਨ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਵੇਗੀ ਤੇ ਕਾਨੂੰਨੀ ਚਾਰਾਜੋਈ ਵੀ ਕਰੇਗੀ। ਯੂਨੀਅਨ ਦੀ ਜਨਰਲ ਸਕੱਤਰ ਬਿੰਦੂ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮਸਲੇ ਨੂੰ ਪ੍ਰੈੱਸ ਕੌਂਸਲ ਆਫ ਇੰਡੀਆ ਦੇ ਸਾਹਮਣੇ ਰੱਖਿਆ ਜਾਵੇਗਾ।