• Home
  • ਉੱਤਰ ਪ੍ਰਦੇਸ਼ ਚੋਣਾਂ ਲਈ ਪੰਜਾਬ ਹੋਮਗਾਰਡ ਦੀਆਂ 13 ਕੰਪਨੀਆਂ ਕੀਤੀਆਂ ਰਵਾਨਾ-ਉੱਤਰਾਖੰਡ ਲਈ 7 ਹੋਰ ਕੰਪਨੀਆਂ ਨਾਮਜ਼ਦ

ਉੱਤਰ ਪ੍ਰਦੇਸ਼ ਚੋਣਾਂ ਲਈ ਪੰਜਾਬ ਹੋਮਗਾਰਡ ਦੀਆਂ 13 ਕੰਪਨੀਆਂ ਕੀਤੀਆਂ ਰਵਾਨਾ-ਉੱਤਰਾਖੰਡ ਲਈ 7 ਹੋਰ ਕੰਪਨੀਆਂ ਨਾਮਜ਼ਦ

ਬਠਿੰਡਾ, 28 ਮਾਰਚ : ਲੋਕ ਸਭਾ ਚੋਣਾਂ-2019 ਦੇ ਮੱਦੇਨਜ਼ਰ ਪੰਜਾਬ ਹੋਮਗਾਰਡ ਦੇ ਜਵਾਨਾਂ ਦੀਆਂ 13 ਕੰਪਨੀਆਂ ਨੂੰ ਅੱਜ ਉੱਤਰ ਪ੍ਰਦੇਸ਼ ਵਿੱਚ ਹੋਣ ਵਾਲੀਆਂ ਚੋਣਾਂ ਲਈ ਰਵਾਨਾਂ ਕੀਤਾ ਗਿਆ ਜਦਕਿ ਉੱਤਰਾਖੰਡ ਵਿਖੇ ਹੋਣ ਵਾਲੀਆਂ ਚੋਣਾਂ ਲਈ 7 ਹੋਰ ਕੰਪਨੀਆਂ ਨਾਮਜ਼ਦ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਕਮਾਂਡੈਂਟ ਰਾਏ ਸਿੰਘ ਧਾਲੀਵਾਲ ਨੇ ਪੰਜਾਬ ਹੋਮਗਾਰਡ ਦੇ ਜਵਾਨਾਂ ਨੂੰ ਰਵਾਨਾਂ ਕਰਨ ਮੌਕੇ ਦਿੱਤੀ। ਇਸ ਤੋਂ ਪਹਿਲਾਂ ਜ਼ਿਲਾ ਬਠਿੰਡਾ ਅਤੇ ਫ਼ਰੀਦਕੋਟ ਦੇ ਹੋਮਗਾਰਡਜ਼ ਦੇ ਅਧਿਕਾਰੀਆਂ ਨਾਲ ਕੀਤੀ ਗਈ ਮੀਟਿੰਗ ਮੌਕੇ ਕਮਾਂਡੈਂਟ ਰਾਏ ਸਿੰਘ ਧਾਲੀਵਾਲ :ਨੇ ਹੋਮਗਾਰਡ ਦੇ ਜਵਾਨਾਂ ਨੂੰ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਚੋਣਾਂ ਸਮੇਂ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣੀ ਯਕੀਨੀ ਬਣਾਉਣ। ਉਨਾਂ ਇਹ ਵੀ ਦੱਸਿਆ ਕਿ ਜਿਹੜੇ ਅਧਿਕਾਰੀ ਜਾਂ ਕਰਮਚਾਰੀ ਤੇ ਜਵਾਨ ਉੱਤਰਾਖੰਡ ਲਈ ਜਾਣੇ ਹਨ, ਉਹ ਸਰੀਰਕ ਅਤੇ ਮੈਡੀਕਲ ਤੌਰ 'ਤੇ ਪੂਰੀ ਤਰਾਂ ਰਿਸਟ-ਪੁਸ਼ਟ ਤੇ ਫਿੱਟ ਹੋਣ ਅਤੇ ਅਨੁਸ਼ਾਸ਼ਨ ਵਿਚ ਰਹਿ ਕੇ ਆਪਣੀ ਡਿਊਟੀ ਕਰਨਾ ਲਾਜ਼ਮੀ ਬਣਾਉਣ।  ਸ਼੍ਰੀ ਰਾਏ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਹੋਮ ਗਾਰਡਜ਼ ਵਿਭਾਗ ਵਲੋਂ ਦੇਸ਼ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਵਿੱਚ ਵੱਖ-ਵੱਖ ਸੂਬਿਆਂ ਵਿਚ ਡਿਊਟੀ ਕੀਤੀ ਜਾਂਦੀ ਰਹੀ ਹੈ। ਉਨਾਂ ਕਿਹਾ ਕਿ ਚੋਣਾਂ ਲਈ ਜਵਾਨਾਂ ਨੂੰ ਆਧੁਨਿਕ ਹਥਿਆਰਾਂ ਅਤੇ ਐਸ.ਐਲ.ਆਰ (S*R) ਰਾਈਫ਼ਲਾਂ ਦੀ ਪੂਰੀ ਟ੍ਰੇਨਿੰਗ ਦਿੱਤੀ ਗਈ ਹੈ ਤਾਂ ਜੋ ਹਰ ਜਵਾਨ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।  ਮੀਟਿੰਗ ਮੌਕੇ ਕਮਾਂਡੈਟ ਕੇ.ਪੀ. ਐਸ ਢਿੱਲੋਂ, ਸਤਵੰਤ ਸਿੰਘ, ਨਰਿੰਦਰ ਸਿੰਘ, ਗੁਰਵਿੰਦਰ ਸਿੰਘ, ਗੁਰਦੀਪ ਸਿੰਘ, ਸੁਖਦੇਵ ਸਿੰਘ ਕੰਪਨੀ ਇੰਚਾਰਜ਼ (ਜ਼ਿਲਾ ਬਠਿੰਡਾ), ਸਹਾਇਕ ਕਮਾਂਡੈਟ ਰਜਿੰਦਰ ਕਿਸ਼ਨ ਅਤੇ ਕਰਨ ਸਿੰਘ ਕੰਪਨੀ ਇੰਚਾਰਜ਼ (ਜ਼ਿਲਾ ਫ਼ਰੀਦਕੋਟ) ਵੀ ਹਾਜ਼ਰ ਸਨ।