• Home
  • 3 ਜੂਨ ਤੋਂ ਏਅਰ ਫੋਰਸ ਦੇ ਲਾਪਤਾ ਜਹਾਜ਼ ਦਾ ਮਲਬਾ ਮਿਲਿਆ

3 ਜੂਨ ਤੋਂ ਏਅਰ ਫੋਰਸ ਦੇ ਲਾਪਤਾ ਜਹਾਜ਼ ਦਾ ਮਲਬਾ ਮਿਲਿਆ

ਨਵੀਂ ਦਿੱਲੀ :- ਭਾਰਤੀ ਹਵਾਈ ਫੌਜ ਦਾ ਜਹਾਜ਼ ਜਿਹੜਾ ਕਿ ਪਿਛਲੇ ਹਫਤੇ ਤੋਂ ਲਾਪਤਾ ਸੀ ,ਉਸ ਜਹਾਜ਼ ਦਾ ਮਲਬਾ ਮਿਲ ਜਾਣ ਦੀ ਜਾਣਕਾਰੀ ਪ੍ਰਾਪਤ ਹੋਈ ਹੈ ਪਤਾ ਲੱਗਾ ਹੈ ਕਿ ਏਅਰ ਫੋਰਸ ਵੱਲੋਂ ਲਗਾਤਾਰ ਕੀਤੀ ਗਈ ਖੋਜ ਤੋਂ ਬਾਅਦ ਇਸ ਜਹਾਜ਼ ਦਾ ਮਲਬਾ ਅਰੁਣਾਚਲ ਪ੍ਰਦੇਸ਼ ਚ ਲਿਪੋ ਇਲਾਕੇ ਚ ਮਿਲਿਆ। ਇਸ ਜਹਾਜ਼ ਵਿੱਚ 8 ਏਅਰ ਫੋਰਸ ਦੇ ਅਧਿਕਾਰੀ ਅਤੇ ਸਮੇਤ 13 ਜਣੇ ਸਵਾਰ ਸਨ ਜੋ ਕਿ ਅਜੇ ਤੱਕ ਲਾਪਤਾ ਹਨ ਜਿਨ੍ਹਾਂ ਦੀ ਭਾਲ ਜਾਰੀ ਹੈ ।