• Home
  • ਓਲੰਪਿਕ ਖੇਡਾਂ ਚ ਪਹਿਲਾ ਗੋਲ ਕਰਨ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਪੀਜੀਆਈ ਦਾਖਲ

ਓਲੰਪਿਕ ਖੇਡਾਂ ਚ ਪਹਿਲਾ ਗੋਲ ਕਰਨ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਪੀਜੀਆਈ ਦਾਖਲ

ਚੰਡੀਗੜ੍ਹ (ਖਬਰ ਵਾਲੇ ਬਿਊਰੋ)+ਭਾਰਤ ਦੇ ਪ੍ਰਸਿੱਧ ਹਾਕੀ ਖਿਡਾਰੀ ਅਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਹੋਈਆਂ ਪਹਿਲੀਆਂ ਲੰਡਨ ਵਿਖੇ ਓਲੰਪਿਕ  ਖੇਡਾਂ ਚ ਭਾਰਤ ਵੱਲੋਂ ਪਹਿਲਾ ਗੋਲ ਕਰਨ ਵਾਲੇ ਓਲੰਪੀਅਨ ਬਲਬੀਰ ਸਿੰਘ ਸੀਨੀਅਰ (94)ਨੂੰ ਪੀਜੀਆਈ ਚੰਡੀਗੜ੍ਹ ਵਿਖੇ ਦਾਖਲ ਕਰਾਇਆ ਗਿਆ । ਡਾਕਟਰਾਂ ਮੁਤਾਬਕ ਉਨ੍ਹਾਂ ਨੂੰ ਆਈ ਸੀ ਯੂ ਵਿੱਚ ਰੱਖਿਆ ਗਿਆ ਹੈ  । ਉਨ੍ਹਾਂ ਦੀ ਸਿਹਤਯਾਬੀ ਲਈ ਖੇਡ ਪ੍ਰੇਮੀਆਂ  ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਹਨ ।

ਦੱਸਣਯੋਗ ਹੈ ਕਿ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਵੱਲੋਂ 1948,1952ਤੇ 1956 ਚ ਤਿੰਨ ਓਲੰਪਿਕ ਗੋਲਡ ਮੈਡਲ ਪ੍ਰਾਪਤ ਕੀਤੇ ਗਏ ਅਤੇ ਉਨ੍ਹਾਂ ਨੇ ਲੰਡਨ ਵਿਖੇ ਹੋਈਆਂ 1948 ਵਿਖੇ ਓਲੰਪਿਕ ਗੇਮਾਂ ਚ ਦੇਸ਼ ਵੱਲੋਂ ਪਹਿਲਾ ਗੋਲ ਕੀਤਾ ਸੀ ।