• Home
  • ਥੋਡੇ ਬੀਜੇ ਕੰਡਿਆਂ ਨੂੰ ਚੁਗਣ ਵਿੱਚ ਮੈਨੂੰ ਆਪਣਾ ਵਕਤ ਬਰਬਾਦ ਕਰਨ ਦੀ ਲੋੜ ਨਹੀਂ.! ਪੜ੍ਹੋ :-ਕੈਪਟਨ ਨੇ ਸੁਖਬੀਰ ਬਾਦਲ ਨੂੰ ਕੀ ਦਿੱਤਾ ਕਰਾਰਾ ਜਵਾਬ

ਥੋਡੇ ਬੀਜੇ ਕੰਡਿਆਂ ਨੂੰ ਚੁਗਣ ਵਿੱਚ ਮੈਨੂੰ ਆਪਣਾ ਵਕਤ ਬਰਬਾਦ ਕਰਨ ਦੀ ਲੋੜ ਨਹੀਂ.! ਪੜ੍ਹੋ :-ਕੈਪਟਨ ਨੇ ਸੁਖਬੀਰ ਬਾਦਲ ਨੂੰ ਕੀ ਦਿੱਤਾ ਕਰਾਰਾ ਜਵਾਬ

ਚੰਡੀਗੜ, 9 ਅਪ੍ਰੈਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਮੌਜੂਦਾ ਸਰਕਾਰ ਨੂੰ ਲੋਕਾਂ ਦੀਆਂ ਸਮੱਸਿਆਵਾਂ ਨਾਲ ਕੋਈ ਸਰੋਕਾਰ ਨਾ ਹੋਣ ਬਾਰੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲਾਏ ਨਿਰਆਧਾਰ ਦੋਸ਼ਾਂ ਲਈ ਉਸ ਨੂੰ ਫਿਟਕਾਰ ਪਾਈ ਹੈ। ਸਾਬਕਾ ਉਪ ਮੁੱਖ ਮੰਤਰੀ ਦੀ ਸ਼ਰਮਨਾਕ ਅਤੇ ਬੇਬੁਨਿਆਦ ਟਿੱਪਣੀ ’ਤੇ ਸਖ਼ਤ ਪ੍ਰਤੀਕਰਮ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਉਨਾਂ ਦੀ ਸਰਕਾਰ ਵੱਲੋਂ ਜ਼ਮੀਨੀ ਪੱਧਰ ’ਤੇ ਕੀਤੇ ਵਿਆਪਕ ਵਿਕਾਸ ਤੇ ਭਲਾਈ ਕਾਰਜਾਂ ਦੀ ਤੁਲਨਾ ਆਪਣੀ ਪਿਛਲੀ ਸਰਕਾਰ ਨਾਲ ਕਰਨ ਲਈ ਕਿਹਾ ਹੈ। ਉਨਾਂ ਨੇ ਹੈਰਾਨੀ ਜ਼ਾਹਰ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ 10 ਸਾਲਾਂ ਦੇ ਮਾੜੇ ਸ਼ਾਸਨ ਦੌਰਾਨ ਸੂਬੇ ਨੂੰ ਪੂਰੀ ਤਰਾਂ ਤਬਾਹ ਕਰ ਦੇਣ ਤੋਂ ਬਾਅਦ ਸੁਖਬੀਰ ਬਾਦਲ ਕਿਹੜੇ ਮੰੂਹ ਨਾਲ ਉਨਾਂ ’ਤੇ ਦੋਸ਼ ਲਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਨੂੰ ਸੁਖਬੀਰ ਬਾਦਲ ਦੀ ਸਲਾਹ ਨਾਲ ਕੋਈ ਲੈਣਾ-ਦੇਣਾ ਨਹੀਂ ਹੈ ਜੋ ਪ੍ਰਚਾਰ ਦੀ ਲਾਲਸਾ ਰੱਖਣ ਵਾਲੇ ਸਿਆਸਤਦਾਨ ਵਜੋਂ ਲੋਕਾਂ ਦੀਆਂ ਨਜ਼ਰਾਂ ’ਚ ਰਹਿਣ ਲਈ ਫੋਟੋਆਂ ਖਿਚਵਾਉਣ ਵਿੱਚ ਹੀ ਯਕੀਨ ਰੱਖਦਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,‘‘ਮੈਂ ਸਰਕਾਰ ਚਲਾ ਰਿਹਾ ਹਾਂ ਅਤੇ ਸੁਖਬੀਰ ਬਾਦਲ ਜਿਸ ਦਾ ਸਾਕਾਰਤਮਕ ਸ਼ਾਸਨ ਵਿੱਚ ਕੋਈ ਵਿਸ਼ਵਾਸ ਨਹੀਂ ਹੈ, ਦੇ ਉਲਟ ਮੇਰਾ ਸਰੋਕਾਰ ਸਿਰਫ਼ ਲੋਕਾਂ ਦੀਆਂ ਸਮੱਸਿਆਵਾਂ ਨਾਲ ਹੈ ਜਿਨਾਂ ਨੂੰ ਹੱਲ ਕਰਨ ਲਈ ਅਸੀਂ ਪਿਛਲੇ ਦੋ ਸਾਲਾਂ ਤੋਂ ਪੂਰੀ ਸ਼ਿੱਦਤ ਨਾਲ ਕੰਮ ਕਰ ਰਹੇ ਹਾਂ।’’ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਉਨਾਂ ਦੇ ਅਤੇ ਉਨਾਂ ਦੀ ਪਾਰਟੀ ਦੇ ਹੱਕ ਵਿੱਚ ਵੱਡਾ ਫਤਵਾ ਦਿੱਤਾ ਸੀ ਜਿਸ ਬਾਰੇ ਸੁਖਬੀਰ ਨੂੰ ਛੱਡ ਕੇ ਹਰ ਪੰਜਾਬੀ ਭਲੀ-ਭਾਂਤ ਜਾਣੂੰ ਹੈ। ਕੈਪਟਨ ਅਮਰਿੰਦਰ ਸਿੰਘ  ਨੇ ਚੁਟਕੀ ਲੈਂਦਿਆਂ ਆਖਿਆ, ‘‘ਸੁਖਬੀਰ ਨੇ ਸਮੱਸਿਆਵਾਂ ਪੈਦਾ ਕਰਨ ਲਈ 10 ਸਾਲ ਲਾਏ ਅਤੇ ਹੁਣ ਉਹ ਮੈਥੋਂ ਚਾਹੁੰਦਾ ਹੈ ਕਿ ਮੇਰਾ ਸਾਰਾ ਕਾਰਜਕਾਲ ਇਨਾਂ ਸਮੱਸਿਆਵਾਂ ਦੀ ਸ਼ਨਾਖ਼ਤ ਕਰਨ ਵਿੱਚ ਹੀ ਗੁਜ਼ਰ ਜਾਵੇ।’’ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਦੀਆਂ ਸਮੱਸਿਆਵਾਂ ਜਾਣਨ ਲਈ ਉਨਾਂ ਨੂੰ ਸਾਰੇ ਸੂਬੇ ਵਿੱਚ ਜਾਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਸਮਾਜ ਦੇ ਹਰੇਕ ਤਬਕੇ ਦੀਆਂ ਸਮੱਸਿਆਵਾਂ ਤੋਂ ਭਲੀ ਭਾਂਤ ਜਾਣੂ ਹਨ।  ਮੁੱਖ ਮੰਤਰੀ ਨੇ ਕਿਹਾ, ‘‘ਪੰਜਾਬ ਦੇ ਲੋਕ ਇਹ ਨਹੀਂ ਚਾਹੁੰਦੇ ਕਿ ਮੈਂ 45 ਦਿਨਾਂ ਲਈ ਸੂਬਾ ਭਰ ਵਿੱਚ ਤੁਰਿਆ-ਫਿਰਾਂ, ਉਹ ਇਹ ਚਾਹੁੰਦੇ ਹਨ ਕਿ ਮੈਂ ਆਪਣਾ ਇਹ ਸਾਰਾ ਸਮਾਂ ਉਸਾਰੂ ਕੰਮਾਂ ਵਿੱਚ ਲਾ ਕੇ ਕੀਤੇ ਹੋਏ ਵਾਅਦੇ ਪੂਰੇ ਕਰਾਂ। ’’ ਮੁੱਖ ਮੰਤਰੀ ਨੇ ਕਿਹਾ ਸੁਖਬੀਰ ਦੀਆਂ ਇਨਾਂ ਚਾਲਾਂ ਦਾ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਅਤੇ ਉਸ ਤੋਂ ਬਾਅਦ ਹੋਈਆਂ ਜ਼ਿਮਨੀ ਚੋਣਾਂ ਵਿੱਚ ਵੀ ਅਕਾਲੀ ਦਲ ਨੂੰ ਕੋਈ ਫਾਇਦਾ ਨਹੀਂ ਹੋਇਆ ਸੀ ਅਤੇ ਨਾ ਹੀ ਹੁਣ ਇਹ ਚਾਲਾਂ ਅਕਾਲੀਆਂ ਲਈ ਸਹਾਈ ਹੋਣਗੀਆਂ।   ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਇਕੋ-ਇਕ ਏਜੰਡਾ ਲੋਕਾਂ ਦੀ ਭਲਾਈ ਦੀ ਥਾਂ ਆਪਣੀ ਖੁਦ ਦੀ ਤਰੱਕੀ ਕਰਨਾ ਹੈ। ਉਨਾਂ ਕਿਹਾ ਕਿ ਕਾਂਗਰਸ ਪਾਰਟੀ ਲੋਕ ਸਭਾ ਚੋਣਾਂ ਵਿੱਚ ਹੂੰਝਾ ਫੇਰ ਜਿੱਤ ਹਾਸਲ ਕਰਕੇ ਭਾਜਪਾ ਨੂੰ ਗੱਦੀ ਤੋਂ ਲਾਹ ਦੇਵੇਗੀ ਅਤੇ ਉਹ ਕਾਂਗਰਸ ਪਾਰਟੀ ਦੇ ਵਫਾਦਾਰ ਸਿਪਾਹੀ ਦਾ ਪੂਰਾ ਧਿਆਨ ਰੱਖਣਗੇ।  ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਪਿਛਲੇ ਦੋ ਸਾਲਾਂ ਤੋਂ ਕੀਤੇ ਕੰਮ ਉਸ ਸਮੇਂ ਖੁਦ ਬੋਲਣਗੇ ਜਦੋਂ ਲੋਕ ਕਾਂਗਰਸ ਦੇ ਹੱਕ ਵਿੱਚ ਵੋਟਾਂ ਭੁਗਤਾਉਣ ਲਈ ਨਿਕਲਣਗੇ। ਉਨਾਂ ਕਿਹਾ ਕਿ ਲੋਕਾਂ ਨੂੰ ਇਹ ਪੂਰਾ ਵਿਸ਼ਵਾਸ ਹੈ ਕਿ ਸਿਰਫ ਕਾਂਗਰਸ ਪਾਰਟੀ ਹੀ  ਉਨਾਂ ਦੀਆਂ ਸਮੱਸਿਆਵਾਂ ਨੂੰ ਖਤਮ ਕਰ ਸਕਦੀ ਹੈ।  ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਦੀਆਂ ਟਿੱਪਣੀਆਂ ’ਤੇ ਟਵੀਟ ਕਰਦੇ ਹੋਏ ਕਿਹਾ ਕਿ ਤੁਹਾਡੀ ਰਾਇ ਦਾ ਕੋਈ ਵੀ ਮਤਲਬ ਨਹੀਂ ਹੈ। ਤੁਸੀਂ ਇੱਕ ਦਹਾਕਾ ਪੰਜਾਬ ਨੂੰ ਤਬਾਹ ਕਰਨ ਤੋਂ ਬਾਅਦ ਮੇਰੀ ਸਰਕਾਰ ਦੀ ਕਾਰਗੁਜ਼ਾਰੀ ’ਤੇ ਟਿੱਪਣੀਆਂ ਕਰ ਰਹੇ ਹੋ। ਜੇ ਤੁਸੀਂ ਸੋਚਦੇ ਹੋ ਕਿ ਇਹ ਬੇਬੁਨਿਆਦ ਟਿੱਪਣੀਆਂ 2019 ਦੀਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਤੁਹਾਡੀ ਕੋਈ ਮਦਦ ਕਰਨਗੀਆਂ ਤਾਂ ਤੁਹਾਨੂੰ ਕੁਝ ਹੋਰ ਸੋਚਣਾ ਪਵੇਗਾ।  ਉਨਾਂ ਅੱਗੇ ਟਵੀਟ ਕੀਤਾ, ‘‘ਤੁਹਾਡੇ ਵੱਲੋਂ ਪੈਦਾ ਕੀਤੀਆਂ ਸਮੱਸਿਆਵਾਂ ਨੂੰ ਜਾਣਨ ਲਈ ਸੂਬੇ ਦੇ ਚੱਕਰ ਲਾ ਕੇ ਸਮਾਂ ਬਰਬਾਦ ਕਰਨ ਦੀ ਮੈਨੂੰ ਜ਼ਰੂਰਤ ਨਹੀਂ ਹੈ। ਤੁਹਾਡੇ ਤੋਂ ਬਿਨਾਂ ਸੂਬਾ ਦਾ ਹਰੇਕ ਨਾਗਰਿਕ ਸਮੱਸਿਆ ਬਾਰੇ ਜਾਣਦਾ ਹੈ ਅਤੇ ਇਨਾਂ ਦੇ ਹੱਲ ਬਾਰੇ ਮੈ ਕੀ ਕਰ ਰਿਹਾ ਹਾਂ, ਦਾ ਫੋਟੋਆਂ ਖਿਚਵਾ ਕੇ ਇਸ ਦਾ ਢਿੰਡੋਰਾ ਪਿੱਟਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ।’’