• Home
  • ਪੰਜਾਬ ਪੁਲਿਸ ਦੇ ਆਈ ਜੀ ਤੇ ਐੱਸ ਆਈ ਟੀ ਸ਼ਿਕੰਜਾ ਕਸਣ ਦੀ ਤਿਆਰੀ ‘ਚ !

ਪੰਜਾਬ ਪੁਲਿਸ ਦੇ ਆਈ ਜੀ ਤੇ ਐੱਸ ਆਈ ਟੀ ਸ਼ਿਕੰਜਾ ਕਸਣ ਦੀ ਤਿਆਰੀ ‘ਚ !

ਚੰਡੀਗੜ੍ਹ : -ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲਿਆਂ ਤੇ ਬਹਿਬਲ ਕਲਾਂ ਗੋਲੀ ਕਾਂਡ ਦੀ ਜਾਂਚ ਲਈ ਪੰਜਾਬ ਸਰਕਾਰ ਵੱਲੋਂ ਬਣਾਏ ਗਏ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਹੋਣ ਤੋਂ ਬਾਅਦ ਜਾਂਚ ਲਈ ਬਣਾਈ ਗਈ ਐੱਸ ਆਈ ਟੀ ਵੱਲੋਂ ਪੰਜਾਬ ਪੁਲਿਸ ਦੇ ਆਈ ਜੀ ਪੱਧਰ ਦੇ ਅਧਿਕਾਰੀ ਦੀ ਸ਼ਾਮਿਤ ਆਉਣੀ ਤੈਅ ਹੈ ।
ਸੂਤਰਾਂ ਮੁਤਾਬਿਕ ਪਤਾ ਲੱਗਾ ਹੈ ਕਿ ਐੱਸ ਆਈ ਟੀ ਵੱਲੋਂ ਗ੍ਰਿਫਤਾਰ ਕੀਤੇ ਗਏ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ,ਜਿਨ੍ਹਾਂ ਨੂੰ ਬੀਤੇ ਕੱਲ੍ਹ ਫਰੀਦਕੋਟ ਅਦਾਲਤ ਨੇ ਚੌਦਾਂ ਦਿਨ ਦੀ ਨਿਆਇਕ ਹਿਰਾਸਤ ਚ ਭੇਜਿਆ ਹੈ,ਵੱਲੋਂ ਪੁਲਸ ਰਿਮਾਂਡ ਉਪਰੰਤ ਸਨਸਨੀਖੇਜ਼ ਖੁਲਾਸੇ ਕੀਤੇ ਹਨ ।ਪਤਾ ਲੱਗਾ ਹੈ ਕਿ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੇ ਦੱਸਿਆ ਕਿ ਰੋਸ ਪ੍ਰਦਰਸ਼ਨ ਕਰ ਰਹੀ ਸਿੱਖਾਂ ਦੀ ਭੀੜ ਤੇ ਗੋਲੀ ਚਲਾਉਣ ਦੇ ਹੁਕਮ ਉਸ ਦੇ ਵੱਡੇ ਅਧਿਕਾਰੀ ਦੇ ਹੁਕਮ ਉਪਰੰਤ ਹੀ ਹੋਏ ਸਨ ।
"ਖਬਰ ਵਾਲੇ ਡਾਟ ਕਾਮ "ਨੂੰ ਮਿਲੀ ਗੁਪਤ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੇ ਇੱਕ ਆਈ ਜੀ ਪੱਧਰ ਦੇ ਅਧਿਕਾਰੀ ਜੋ ਕਿ ਕਾਨੂੰਨੀ ਸ਼ਿਕੰਜੇ ਵਿੱਚ ਫਸ ਗਏ ਹਨ ਕਿਉਂਕਿ ਐਸਆਈਟੀ ਵੱਲੋਂ ਆਈ ਜੀ ਦੇ ਨਾਮ ਨੂੰ ਚਰਨਜੀਤ ਸ਼ਰਮਾ ਤੋ ਪੁੱਛ ਗਿੱਛ ਅਨੁਸਾਰ ਆਨ ਰਿਕਾਰਡ ਲਿਆਂਦਾ ਗਿਆ ਹੈ । ਇਹ ਵੀ ਪਤਾ ਲੱਗਾ ਹੈ ਕਿ ਐੱਸ ਆਈ ਟੀ ਦੀ ਟੀਮ ਉਕਤ ਆਈ ਜੀ ਪੱਧਰ ਦੇ ਪੁਲਿਸ ਅਧਿਕਾਰੀ ਨੂੰ ਚਰਨਜੀਤ ਸ਼ਰਮਾ ਦੇ ਬਿਆਨਾਂ ਦੇ ਆਧਾਰ ਤੇ ਬੇਕਸੂਰ ਲੋਕਾਂ ਤੇ ਗੋਲੀ ਚਲਾਉਣ ਦੇ ਹੁਕਮ ਦੇਣ ਦੇ ਮਾਮਲੇ ਚ ਸ਼ਾਮਿਲ ਤਫ਼ਤੀਸ਼ ਜਾਂ ਫਿਰ ਕੋਈ ਹੋਰ ਢੰਗ ਤਰੀਕਾ ਅਪਣਾਉਣ ਬਾਰੇ ਰਾਣਨੀਤੀ ਘੜ ਰਹੀ ਹੈ ।