• Home
  • ਪੁਲਿਸ ਮੁਕਾਬਲੇ ਚ ਮਾਰਿਆ ਗਿਆ ਖਤਰਨਾਕ ਗੈਂਗਸਟਰ ਭਾਦੂ ਸੀ -:ਵੇਖੋ ਤਸਵੀਰਾਂ

ਪੁਲਿਸ ਮੁਕਾਬਲੇ ਚ ਮਾਰਿਆ ਗਿਆ ਖਤਰਨਾਕ ਗੈਂਗਸਟਰ ਭਾਦੂ ਸੀ -:ਵੇਖੋ ਤਸਵੀਰਾਂ

ਚੰਡੀਗੜ੍ਹ , 7 ਫਰਵਰੀ ;-ਪੰਜਾਬ ਪੁਲਿਸ ਦੇ ਵਿਸ਼ੇਸ਼ ਖੁਫੀਆ ਵਿੰਗ ਨੇ ਜ਼ੀਰਕਪੁਰ ਦੇ ਢਕੋਲੀ ਵਿਚ ਇਕ ਪੁਲਿਸ ਮੁਕਾਬਲੇ ਦੌਰਾਨ ਇਨਾਮੀ ਖੂੰਖਾਰ ਗੈਂਗਸਟਰ ਅੰਕਿਤ ਭਾਦੂ (23) ਨੂੰ ਮਾਰ ਮੁਕਾਇਆ ਹੈ।  ਉਹ ਨਾਮੀ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਕਰੀਬੀ ਸੀ ਅਤੇ ਪਿਛਲੇ ਸਾਲ ਹੀ ਪੰਜਾਬ ਦੇ ਅਬੋਹਰ ਹਲਕੇ ਦੇ ਨਾਲ ਪੰਜਾਬ -ਰਾਜਸਥਾਨ ਦੀ ਹੱਦ ਵਾਲੇ ਪਿੰਡ ਕੋਠਾ ਪੱਕੀ ਵਿਖੇ ਹੋਏ ਪੁਲਿਸ ਮੁਕਾਬਲੇ ਦੌਰਾਨ ਫਰਾਰ ਹੋਣ ਵਿਚ ਕਾਮਯਾਬ ਹੋ ਗਿਆ ਸੀ।  ਮ੍ਰਿਤਕ ਗੈਂਗਸਟਰ 'ਤੇ ਰਾਜਸਥਾਨ ਪੁਲਿਸ ਵੱਲੋ 50 ਹਜ਼ਾਰ ਦਾ ਇਨਾਮ ਸੀ ਅਤੇ ਅੱਜ ਸਵੇਰੇ ਹੀ ਰਾਜਸਥਾਨ ਪੁਲਿਸ ਨੇ ਇਨਾਮ ਦੀ ਰਾਸ਼ੀ ਵਧਾ ਕੇ ਇਕ ਲੱਖ ਰੁਪਏ ਕੀਤੀ ਸੀ। ਭਾਦੂ ਅਬੋਹਰ ਦੇ ਪਿੰਡ ਸ਼ੇਰੇਵਾਲਾ ਦਾ ਵਾਸੀ ਸੀ। ਭਾਦੂ ਵਿਰੁੱਧ ਲੁੱਟ , ਖੋਹ ਅਤੇ ਫਿਰੌਤੀ ਦੇ ਕਈ ਮੁਕੱਦਮੇ ਦਰਜ਼ ਸਨ ਅਤੇ ਉਹ ਕਈ ਸੂਬਿਆਂ ਦੀ ਪੁਲਿਸ ਲਈ ਚੁਣੌਤੀ ਬਣਿਆ ਹੋਇਆ ਸੀ। 

ਭਾਦੂ ਨੂੰ ਫਾਜ਼ਿਲਕਾ ਪੁਲਿਸ ਨੇ ਸਾਲ 2015 ਦੇ ਜੁਲਾਈ ਮਹੀਨੇ ਵਿਚ ਗਿਰਫ਼ਤਾਰ ਕੀਤਾ ਸੀ ਅਤੇ ਉਹ ਸਾਲ 2017 ਦੇ ਅਕਤੂਬਰ ਮਹੀਨੇ ਜਮਾਨਤ ਦੌਰਾਨ ਫਰਾਰ ਹੋ ਗਿਆ ਸੀ। ਜਾਣਕਾਰੀ ਅਨੁਸਾਰ ,ਸੂਹ ਮਿਲਣ ਤੇ ਸਪੈਸ਼ਲ ਖੁਫੀਆ ਸੈੱਲ ਅਤੇ ਰਾਜਪੁਰਾ ਪੁਲਿਸ ਵੱਲੋ ਢਕੋਲੀ ਪੁਲਿਸ ਦੀ ਮਦਦ ਨਾਲ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ।  ਡੀ ਐੱਸ ਪੀ ਬਿਕਰਮ ਬਰਾੜ ਦੀ ਰਹਿਨੁਮਾਈ ਹੇਠ ਪੁਲਿਸ ਟੀਮ ਨੇ ਇਸ ਕਾਰਵਾਈ ਨੂੰ ਕੀਤਾ।  ਬਿਕਰਮ ਬਰਾੜ ਓਹੀ ਪੁਲਿਸ ਅਧਿਕਾਰੀ ਹਨ ਜਿੰਨ੍ਹਾ ਨੇ ਨਾਮੀ ਗੈਂਗਸਟਰ ਵਿੱਕੀ ਗੌਂਡਰ ਨੂੰ ਮੁਕਾਬਲੇ ਵਿਚ ਮਾਰ ਮੁਕਾਇਆ ਸੀ।