• Home
  • ਪੰਜਾਬਣ ਧੀਆਂ ਦੇ ਮਨ ਦੇ ਮੋਤੀ

ਪੰਜਾਬਣ ਧੀਆਂ ਦੇ ਮਨ ਦੇ ਮੋਤੀ

ਪੰਜਾਬੀ ਭਵਨ ਚ ਪੰਜਾਬੀ ਸਾਹਿੱਤ ਅਕਾਡਮੀ ਚ ਇੱਕ ਨਿੱਕੀ ਜਹੀ ਕੁੜੀ ਕਈ ਸਾਲ ਪਹਿਲਾਂ ਆਈ। ਪੜ੍ਹ ਲਿਖ ਕੇ ਪੋਸਟ ਗਰੈਜੂਏਟ ਹੋ ਗਈ। ਲੇਖਕਾਂ ਚ ਰਹਿੰਦੀ ਸਿਰਜਕ ਹੋ ਗਈ ਇਹੀ ਸੁਰਿੰਦਰ। ਉਸ ਨੇ ਮਿੰਨੀ ਕਹਾਣੀਆਂ ਦੀ ਕਿਤਾਬ ਲਿਖੀ ਹੈ ਮਨ ਦੇ ਮੋਤੀ ਨਾਮ ਹੇਠ। ਆਪਣਾ ਨਾਮ ਵੀ ਸੁਰਿੰਦਰ ਦੀਪ ਕਰ ਲਿਆ ਹੈ। ਨਾਮਧਾਰੀਆਂ ਦੀ ਇਸ ਧੀ ਦੇ ਬੱਚੇ ਵੀ ਹੁਣ ਵਿਆਹੇ ਵਰੇ ਹਨ। ਸੁਰਿੰਦਰ ਦੀਪ ਅਦਬ ਦੇ ਵਿਹੜੇ ਹੁਣ ਜਨਮੀ ਹੈ। ਸੁਖਦੇਵ ਸਿੰਘ ਸਿਰਸਾ ਸਾਬਕਾ ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਨੇ ਕਿਤਾਬ ਦਾ ਮੁੱਖ ਬੰਧ ਲਿਖਿਐ। ਸੁਰਿੰਦਰ ਕੈਲੇ ਦੀ ਨਿਰੰਤਰ ਪ੍ਰੇਰਨਾ ਰਹੀ ਹੈ। ਇੰਦਰਜੀਤ ਕੌਰ ਭਿੰਡਰ ਭੈਣ ਜੀ ਨੂੰ ਕਹਾਣੀਕਾਰ ਸਾਥਣ ਲੱਭ ਗਈ। ਮੈਨੂੰ ਚੰਗਾ ਲੱਗਦੈ ਜਦ ਧੀਆਂ ਕਲਮਧਾਰੀ ਹੁੰਦੀਆਂ ਨੇ। ਨਿੰਦਕਾਂ ਦਾ ਮੂੰਹ ਕਾਲਾ। 

ਇਹ ਸਤਰਾਂ ਧੀਆਂ ਭੈਣਾਂ ਦੇ ਨਾਂ
ਅੱਖੀਆਂ ਅੱਗੇ ਤਾਰੇ ਨੱਚਦੇ, ਡਾਕੂਆਂ ਹੱਥ ਪੰਜਾਬ ਵੇਖ ਕੇ। 

ਗਰਕ ਜਾਣ ਨੂੰ ਜੀਅ ਕਰਦਾ ਹੈ, ਪੁੱਤਰਾਂ ਹੱਥ ਸ਼ਰਾਬ ਵੇਖ ਕੇ।

 ਧਰਤੀ ਧਰਮ ਗੁਆਚਾ ਤਾਂ ਹੀ ਘਿਰ ਗਏ ਘੁੰਮਣਘੇਰੀ ਅੰਦਰ,

ਫਿਰ ਵੀ ਆਸ ਉਮੀਦ ਜਾਗਦੀ, ਧੀਆਂ ਹੱਥ ਕਿਤਾਬ ਵੇਖ ਕੇ। 
ਗੁਰਭਜਨ ਗਿੱਲ22.2.2019