• Home
  • ਸਮਾਰਟਫ਼ੋਨ ਕੰਪਨੀ ਹਵਾਵੇ ਦੀ ਸੀ.ਐਫ.ਓ ਕੈਨੇਡਾ ‘ਚ ਗ੍ਰਿਫਤਾਰ-ਅਮਰੀਕੀ ਕਾਨੂੰਨਾਂ ਦਾ ਉਲੰਘਣ ਦਾ ਦੋਸ਼

ਸਮਾਰਟਫ਼ੋਨ ਕੰਪਨੀ ਹਵਾਵੇ ਦੀ ਸੀ.ਐਫ.ਓ ਕੈਨੇਡਾ ‘ਚ ਗ੍ਰਿਫਤਾਰ-ਅਮਰੀਕੀ ਕਾਨੂੰਨਾਂ ਦਾ ਉਲੰਘਣ ਦਾ ਦੋਸ਼

ਵੈਨਕੂਵਰ: ਚੀਨ ਦੀ ਮਸ਼ਹੂਰ ਸਮਾਰਟਫੋਨ ਕੰਪਨੀ ਹਵਾਵੇ ਦੀ ਗਲੋਬਲ ਸੀ ਐਫ ਓ ਨੂੰ ਕੈਨੇਡਾ ਵਿੱਚ ਇਸ ਲਈ ਗ੍ਰਿਤਾਰ ਕਰ ਲਿਆ ਗਿਆ ਹੈ ਕਿਉਂਕਿ ਉਸ ਨੇ ਅਮਰੀਕੀ ਕਾਨੂੰਨਾਂ ਦੀ ਉਲੰਘਣਾ ਕੀਤੀ ਹੈ। ਮੇਂਗ ਵਾਗਝੂ 'ਤੇ ਇਹ ਦੋਸ਼ ਹੈ ਕਿ ਉਸ ਨੇ ਅਮਰੀਕਾ ਵਲੋਂ ਈਰਾਨ 'ਤੇ ਲਾਈਆਂ ਪਾਬੰਦੀਆਂ ਨੂੰ ਤੋੜਿਆ ਹੈ ਜਿਸ ਕਾਰਨ ਉਸ ਨੂੰ ਹੁਣ ਅਮਰੀਕਾ ਦੇ ਹਵਾਲੇ ਕੀਤਾ ਜਾਵੇਗਾ।
ਇਸੇ ਦੌਰਾਨ ਚੀਨ ਨੇ ਮੇਂਗ ਦੀ ਰਿਹਾਈ ਦੀ ਤੁਰੰਤ ਮੰਗ ਕੀਤੀ ਹੈ ਪਰ ਕੈਨੇਡਾ ਦੀ ਅਦਾਲਤ ਭਲਕੇ ਉਸ ਦੀ ਜ਼ਮਾਨਤ 'ਤੇ ਫੈਸਲਾ ਕਰੇਗੀ।