• Home
  • ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿਲੋਂ ਬਾਰੇ ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਕੀਤਾ ਜਵਾਬ ਦਾਇਰ

ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿਲੋਂ ਬਾਰੇ ਪੰਜਾਬ ਸਰਕਾਰ ਨੇ ਹਾਈਕੋਰਟ ‘ਚ ਕੀਤਾ ਜਵਾਬ ਦਾਇਰ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬਰਖ਼ਾਸਤ ਡੀਐਸਪੀ ਦਲਜੀਤ ਸਿੰਘ ਢਿਲੋਂ ਸਬੰਧੀ ਅੱਜ ਪੰਜਾਬ ਸਰਕਾਰ ਨੇ ਹਾਈਕੋਰਟ 'ਚ ਆਪਣਾ ਜਵਾਬ ਦਾਇਰ ਕਰ ਦਿੱਤਾ ਹੈ।
ਸਾਬਕਾ ਡੀਐਸਪੀ ਉਸ ਵੇਲੇ ਸੁਰਖ਼ੀਆਂ 'ਚ ਆਇਆ ਸੀ ਜਦੋਂ ਤਰਨਤਾਰਨ ਜ਼ਿਲੇ 'ਚ ਫੜੀਆਂ ਗਈਆਂ ਨਸ਼ੇ ਦੀਆਂ ਖੇਪਾਂ ਖ਼ੁਰਦ ਬੁਰਦ ਹੋ ਗਈਆਂ ਸਨ। ਜਾਂਚ ਤੋਂ ਬਾਅਦ ਡੀਐਸਪੀ 'ਤੇ ਕੇਸ ਦਰਜ ਕਰ ਲਿਆ ਗਿਆ ਸੀ।
ਦਲਜੀਤ ਸਿੰਘ ਢਿਲੋਂ ਬਾਰੇ ਅੱਜ ਕਈ ਹੋਰ ਵੀ ਵੱਡੇ ਖ਼ੁਲਾਸੇ ਹੋਏ ਹਨ। ਦਰਅਸਲ ਦਿੱਲੀ ਏਅਰਪੋਰਟ ਤੋਂ ਇਕ ਨੌਜਵਾਨ ਫੜਿਆ ਗਿਆ ਸੀ ਜਿਸ ਨੇ ਖ਼ੁਲਾਸਾ ਕੀਤਾ ਸੀ ਕਿ ਦਲਜੀਤ ਸਿੰਘ ਢਿਲੋਂ ਔਰਤਾਂ ਦੇ ਵਪਾਰ 'ਚ ਸ਼ਾਮਲ ਹੈ। ਉਸ ਤੋਂ ਬਾਅਦ ਧਾਰਾਵਾਂ 'ਚ ਵਾਧਾ ਕਰ ਕੇ ਇਹ ਕੇਸ ਚਲਾਇਆ ਗਿਆ ਸੀ।
ਇਸ ਕੇਸ ਦੀ ਵੱਡੀ ਕੜੀ ਉਸ ਵੇਲੇ ਸਾਹਮਣੇ ਆਈ ਜਦੋਂ ਸਰਕਾਰੀ ਅਧਿਕਾਰੀਆਂ ਨੂੰ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ 'ਚੋਂ ਨਸ਼ੇ 'ਚ ਲਿਪਤ ਇਕ ਲੜਕੀ ਮਿਲੀ ਜਿਸ ਨੇ ਦਸਿਆ ਕਿ ਉਸ ਦੀ ਇਸ ਹਾਲਤ ਲਈ ਦਲਜੀਤ ਸਿੰਘ ਢਿਲੋਂ ਜ਼ਿੰਮੇਵਾਰ ਹੈ। ਪੀੜਤਾ ਨੇ ਦਸਿਆ ਕਿ ਢਿਲੋਂ ਨੇ ਨਾ ਕੇਵਲ ਉਸ ਨੂੰ ਇਸ ਦਲਦਲ 'ਚ ਧੱਕਿਆ ਬਲਕਿ ਉਸ ਦੇ ਨਾਲ ਕਈ ਵਾਰ ਬਲਾਤਕਾਰ ਵੀ ਕੀਤਾ।
ਬਰਖ਼ਾਸਤ ਡੀਐਸਪੀ ਬਾਰੇ ਇਹ ਵੀ ਦਸਿਆ ਗਿਆ ਕਿ ਔਰਤਾਂ ਤੇ ਗਾਹਕਾਂ ਨਾਲ ਸੰਪਰਕ ਕਰਨ ਸਮੇਂ ਉਹ ਜਿਸ ਸਿੰਮ ਦੀ ਵਰਤੋਂ ਕਰਦਾ ਸੀ ਉਹ ਉਸ ਦੇ ਰੀਡਰ ਦਾ ਸੀ ਤੇ ਜਿਸ ਦੀ ਕਿ ਮੌਤ ਹੋ ਚੁੱਕੀ ਸੀ