• Home
  • ਕਰੋੜਾਂ ਸਿੱਖਾਂ ਦੇ ਨਾਲ-ਨਾਲ ਮੇਰਾ ਵੀ ਜੀਵਨ ਸਫ਼ਲ ਹੋ ਗਿਆ : ਸਿੱਧੂ

ਕਰੋੜਾਂ ਸਿੱਖਾਂ ਦੇ ਨਾਲ-ਨਾਲ ਮੇਰਾ ਵੀ ਜੀਵਨ ਸਫ਼ਲ ਹੋ ਗਿਆ : ਸਿੱਧੂ

ਚੰਡੀਗੜ, (ਖ਼ਬਰ ਵਾਲੇ ਬਿਊਰੋ) : ਇੰਝ ਲਗਦਾ ਹੈ ਕਿ ਜਿਵੇਂ ਮੇਰਾ ਜੀਵਨ ਸਫ਼ਲ ਹੋ ਗਿਆ ਹੈ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਨਵਜੋਤ ਸਿੰਘ ਨੇ ਕੀਤਾ। ਪਾਕਿਸਤਾਨ ਵਲੋਂ ਕਰਤਾਰਪੁਰ ਦਾ ਲਾਂਘਾ ਖੋਲੇ ਜਾਣ ਦੇ ਫੈਸਲੇ ਦਾ ਸਵਾਗਤ ਕਰਦਿਆਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੇ ਕਿਹਾ ਹੈ ਕਿ ਇਹ ਸਿੱਖਾਂ ਲਈ ਬਹੁਤ ਵੱਡਾ ਤੋਹਫਾ ਹੈ। ਸਿੱਧੂ ਨੇ ਕਿਹਾ ਕਿ ਉਨਾਂ ਦੇ ਮਾਤਾ-ਪਿਤਾ ਹਮੇਸ਼ਾ ਅਰਦਾਸ ਕਰਦੇ ਸਨ ਕਿ ਇਹ ਲਾਂਘਾ ਖੋਲਿਆ ਜਾਵੇ ਅਤੇ ਹੁਣ ਮੇਰਾ ਜੀਵਨ ਸਫ਼ਲ ਹੋ ਗਿਆ ਹੈ। ਸਿੱਧੂ ਨੇ ਕਿਹਾ ਕਿ ਉਹ ਮੁਹੱਬਤ ਦਾ ਪੈਗ਼ਾਮ ਲੈ ਕੇ ਪਾਕਿਸਤਾਨ ਗਏ ਸਨ ਅਤੇ ਅੱਜ ਉਨਾਂ ਨੂੰ ਇਸ ਦਾ ਫਲ ਮਿਲਿਆ ਹੈ ਤੇ ਕਰੋੜਾਂ ਸਿੱਖਾਂ ਦੇ ਨਾਲ-ਨਾਲ ਮੇਰਾ ਵੀ ਜੀਵਨ ਸਫ਼ਲ ਹੋ ਗਿਆ ਹੈ।
ਉਨਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੇਂਦਰ ਸਰਕਾਰ ਨੂੰ ਇਸ ਮਸਲੇ ਬਾਰੇ ਚਿੱਠੀ ਲਿਖਣ 'ਤੇ ਉਨਾਂ ਦਾ ਧੰਨਵਾਦ ਕਰਦੇ ਹਨ। ਉਨਾਂ ਕਿਹਾ ਕਿ ਜਿਹੜੇ ਲੋਕ ਹੋਛੀ ਰਾਜਨੀਤੀ ਕਰਦੇ ਸਨ, ਮੈਂ ਉਨਾਂ ਨੂੰ ਵੀ ਮੁਆਫ ਕਰਦਾ ਹਾਂ। ਸਿੱਧੂ ਨੇ ਕਿਹਾ ਕਿ ਧਰਮ ਸਭ ਨੂੰ ਜੋੜ ਸਕਦਾ ਹੈ। ਕੁਝ ਲੋਕ ਵੋਟਾਂ ਦੀ ਰਾਜਨੀਤੀ ਨੂੰ ਧਰਮ ਨਾਲ ਜੋੜਦੇ ਹਨ ਅਤੇ ਮੈਂ ਉਨਾਂ ਨੂੰ ਇਹੀ ਕਹਿੰਦਾ ਹਾਂ ਕਿ ਅਜਿਹਾ ਨਾ ਕਰੋ। ਉਨਾਂ ਕਿਹਾ ਕਿ ਧਰਮ ਤੋਂ ਰਾਜਨੀਤੀ ਨੂੰ ਦੂਰ ਰੱਖਣਾ ਚਾਹੀਦਾ ਹੈ। ਉਨਾਂ ਲਾਂਘਾ ਖੋਲਣ ਲਈ ਜਿਥੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਕੀਤਾ ਉਥੇ ਨਾਲ ਹੀ ਕਿਹਾ ਕਿ ਉਹ ਗੁਰੂ ਨਾਨਕ ਦੇਵ ਲਈ ਕਿਸੇ ਅੱਗੇ ਵੀ ਬੇਨਤੀ ਕਰਨ ਨੂੰ ਤਿਆਰ ਹਨ।