• Home
  • ਵਿਜੈ ਮਾਲਿਆ ਲਈ ਕਿਤੇ ਖ਼ੁਸ਼ੀ, ਕਿਤੇ ਗ਼ਮ-ਸੰਪਤੀ ਜ਼ਬਤ ਕਰਨ ਵਾਲੀ ਅਰਜ਼ੀ ‘ਤੇ ਸੁਣਵਾਈ ਟਲੀ

ਵਿਜੈ ਮਾਲਿਆ ਲਈ ਕਿਤੇ ਖ਼ੁਸ਼ੀ, ਕਿਤੇ ਗ਼ਮ-ਸੰਪਤੀ ਜ਼ਬਤ ਕਰਨ ਵਾਲੀ ਅਰਜ਼ੀ ‘ਤੇ ਸੁਣਵਾਈ ਟਲੀ

ਮੁੰਬਈ : ਬੀਤੀ ਰਾਤ ਇਹ ਖ਼ਬਰ ਆਈ ਕਿ ਇੰਗਲੈਂਡ ਦੇ ਗ੍ਰਹਿ ਮੰਤਰਾਲੇ ਨੇ ਹੁਕਮ ਦਿੱਤਾ ਹੈ ਕਿ ਵਿਜੈ ਮਾਲਿਆ ਨੂੰ ਭਾਰਤ ਭੇਜਣ ਦਾ ਇੰਤਜ਼ਾਮ ਕੀਤਾ ਜਾਵੇ। ਇਸ ਤਰਾਂ ਉਸ ਨੂੰ ਭਾਰਤ ਲਿਆਉਣ ਦਾ ਰਸਤਾ ਇੱਕ ਤਰਾਂ ਸਾਫ਼ ਹੋ ਗਿਆ ਲਗਦਾ ਹੈ ਪਰ ਇਸ ਦੇ ਨਾਲ ਹੀ ਉਥੋਂ ਦੇ ਗ੍ਰਹਿ ਮੰਤਰੀ ਨੇ ਮਾਲਿਆ ਨੂੰ 14 ਦਿਨ ਦੇ ਅੰਦਰ ਅਪੀਲ ਕਰਨ ਦੀ ਗੱਲ ਵੀ ਕਹੀ ਹੈ।
ਦੂਜੇ ਪਾਸੇ ਜਾਇਦਾਦ ਜ਼ਬਤ ਕਰਨ ਦੀ ਮੰਗ ਕਰਨ ਵਾਲੀ ਐੱਸ.ਬੀ.ਆਈ. ਦੀ ਅਰਜ਼ੀ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ) ਨੇ ਪੀ.ਐਮ.ਐਲ.ਏ. ਕੋਰਟ 'ਚ ਜਵਾਬ ਦਾਖਲ ਕੀਤਾ ਹੈ। ਇਸ ਦੇ ਨਾਲ ਹੀ ਅਦਾਲਤ ਨੇ ਵਿਜੈ ਮਾਲਿਆ ਨਾਲ ਜੁੜੇ ਮਾਮਲੇ ਦੀ ਸੁਣਵਾਈ 13 ਮਾਰਚ ਤੱਕ ਮੁਲਤਵੀ ਕਰ ਦਿੱਤੀ ਹੈ। ਫਿਲਹਾਲ ਵਿਜੈ ਮਾਲਿਆ ਲਈ ਇੰਗਲੈਂਡ ਤੋਂ ਮਾੜੀ ਤੇ ਭਾਰਤ ਤੋਂ ਚੰਗੀ ਖ਼ਬਰ ਹੈ।