• Home
  • ਜੱਲ੍ਹਿਆਂ ਵਾਲਾ ਬਾਗ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ 13 ਅਪਰੈਲ ਨੂੰ ਰਕਬਾ (ਲੁਧਿਆਣਾ) ਵਿਖੇ ਹੋਵੇਗਾ।

ਜੱਲ੍ਹਿਆਂ ਵਾਲਾ ਬਾਗ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਕਵੀ ਦਰਬਾਰ 13 ਅਪਰੈਲ ਨੂੰ ਰਕਬਾ (ਲੁਧਿਆਣਾ) ਵਿਖੇ ਹੋਵੇਗਾ।

ਲੁਧਿਆਣਾ: 11 ਅਪਰੈਲ:ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਇੰਟਰਨੈਸ਼ਨਲ (ਰਜਿ:) ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਪਿੰਡ ਰਕਬਾ(ਨੇੜੇ ਮੁੱਲਾਂਪੁਰ) ਜ਼ਿਲ੍ਹਾ ਲੁਧਿਆਣਾ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਭਵਨ ਅੰਦਰ 13 ਅਪਰੈਲ ਸਵੇਰੇ 11 ਵਜੇ ਜੱਲ੍ਹਿਆਂ ਵਾਲਾ ਬਾਗ ਵਿੱਚ ਫਰੰਗੀ ਹਕੂਮਤ ਵੱਲੋਂ ਕੀਤੇ ਕਤਲੇਆਮ ਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ਾਲ ਪੰਜਾਬੀ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ।
ਇਸ ਸਮਾਗਮ ਦੇ ਮੁੱਢਲੇ ਸ਼ਬਦ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ: ਗੁਰਭਜਨ ਸਿੰਘ ਗਿੱਲ ਬੋਲਣਗੇ।
ਤਿਆਰੀ ਕਮੇਟੀ ਦੀ ਮੀਟਿੰਗ ਅੱਜ ਸ਼ਹੀਦ ਭਗਤ ਸਿੰਘ ਨਗਰ ਲੁਧਿਆਣਾ ਵਿਖੇ ਹੋਈ ਜਿਸ ਚ ਕ੍ਰਿਸ਼ਨ ਕੁਮਾਰ ਬਾਵਾ, ਗੁਰਭਜਨ ਗਿੱਲ ,ਬਲਵੰਤ ਸਿੰਘ ਧਨੋਆ ਹਰਜੋਤ ਸਿੰਘ ਤੇ ਅਰਜੁਨ ਬਾਵਾ ਸ਼ਾਮਿਲ ਹੋਏ।
ਮੀਟਿੰਗ ਉਪਰੰਤ ਇਹ ਜਾਣਕਾਰੀ ਦਿੰਦਿਆਂ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਸ਼੍ਰੀ ਕ੍ਰਿਸ਼ਨ ਕੁਮਾਰ ਬਾਵਾ ਨੇ ਦੱਸਿਆ ਕਿ ਕਵੀ ਦਰਬਾਰ ਦੇ ਅਰੰਭਲੇ ਬੋਲਾਂ ਲਈ ਪੰਜਾਬ ਆਰਟਸ ਕੌੋਂਸਲ ਦੇ ਚੇਅਰਮੈਨ ਤੇ ਪ੍ਰਮੁੱਖ ਪੰਜਾਬੀ ਕਵੀ ਪਦਮ ਸ਼੍ਰੀ ਡਾ: ਸੁਰਜੀਤ ਪਾਤਰ ਜੀ ਨੂੰ ਬੇਨਤੀ ਕੀਤੀ ਹੈ।
ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਕਵੀ ਦਰਬਾਰ ਦੀ ਪ੍ਰਧਾਨਗੀ ਕਰਨਗੇ।
ਕਵੀ ਦਰਬਾਰ ਵਿੱਚ ਸ਼ਾਮਿਲ ਹੋਣ ਲਈ ਸਰਦਾਰ ਪੰਛੀ,ਜਸਵੰਤ ਜਫ਼ਰ, ਸਵਰਨਜੀਤ ਸਵੀ, ਤ੍ਰੈਲੋਚਨ ਲੋਚੀ, ਡਾ: ਜਗਤਾਰ ਧੀਮਾਨ,ਹਰਵਿੰਦਰ ਗੁਲਾਬਾਸੀ ਚੰਡੀਗੜ੍ਹ, ਸਹਿਜਪ੍ਰੀਤ ਸਿੰਘ ਮਾਂਗਟ,ਸਤੀਸ਼ ਗੁਲ੍ਹਾਟੀ, ਗੁਰਚਰਨ ਕੌਰ ਕੋਚਰ, ਮਨਜਿੰਦਰ ਧਨੋਆ, ਸੁਖਵਿੰਦਰ ਕੌਰ ਸਿੱਧੂ ਸੰਗਰੂਰ,ਹਰਬੰਸ ਮਾਲਵਾ, ਰਾਜਦੀਪ ਤੂਰ,ਪ੍ਰਭਜੋਤ ਸੋਹੀ,ਹਰਦਿਆਲ ਸਿੰਘ ਪਰਵਾਨਾ, ਅਮਰਜੀਤ ਸ਼ੇਰਪੁਰੀ, ਸਰਬਜੀਤ ਵਿਰਦੀ, ਧਰਮਿੰਦਰ ਸ਼ਾਹਿਦ ਤੇ ਪਵਨਦੀਪ ਖੰਨਾ ਨੇ ਪਰਵਾਨਗੀ ਦਿੱਤੀ ਹੈ।
ਇਸ ਕਵੀ ਦਰਬਾਰ ਦੀ ਵਿਸ਼ੇਸ਼ਤਾ ਇਹ ਹੋਵੇਗੀ ਕਿ ਸਭ ਕਵੀ ਆਪਣੀ ਭਾਵਨਾ ਸਮੇਤ ਸ਼ਾਮਿਲ ਹੋ ਰਹੇ ਹਨ ।
ਕਵੀ ਦਰਬਾਰ ਵਿੱਚ ਭਾਗ ਲੈਣ ਵਾਲੇ ਕਵੀਆਂ ਨੂੰ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ।
ਪਹਿਲੀ ਵਾਰ ਹੈ ਕਿ ਕਿਸੇ ਮਹਿਮਾਨ ਨੂੰ ਵੀ ਵਿਸ਼ੇਸ਼ ਸੱਦਾ ਪੱਤਰ ਨਹੀਂ ਭੇਜੇ ਜਾ ਰਹੇ।
ਇਸ ਪ੍ਰੋਗਰਾਮ ਨੂੰ ਵੱਖ ਵੱਖ ਚੈਨਲ ਦੇਸ਼ ਬਦੇਸ਼ ਚ ਰੀਕਾਰਡ ਕਰਕੇ ਪ੍ਰਸਾਰਿਤ ਕਰਨਗੇ। ਜੱਲ੍ਹਿਆਂ ਵਾਲਾ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਵਜੋਂ ਕਰਵਾਏ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਸਭ ਨੂੰ ਖੁੱਲ੍ਹਾ ਸੱਦਾ ਹੈ।