• Home
  • ਨਸਲੀ ਵਿਤਕਰੇ ਕਾਰਨ ਭਾਰਤੀ ਮੂਲ ਦੀ ਅਧਿਕਾਰੀ ਬੀਬੀ ਨੇ ਦਿੱਤਾ ਟਰੰਪ ਸਰਕਾਰ ਤੋਂ ਅਸਤੀਫ਼ਾ

ਨਸਲੀ ਵਿਤਕਰੇ ਕਾਰਨ ਭਾਰਤੀ ਮੂਲ ਦੀ ਅਧਿਕਾਰੀ ਬੀਬੀ ਨੇ ਦਿੱਤਾ ਟਰੰਪ ਸਰਕਾਰ ਤੋਂ ਅਸਤੀਫ਼ਾ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਪਿਛਲੇ 25 ਸਾਲ ਤੋਂ ਅਮਰੀਕਾ ਦੇ ਰਾਜ ਵਿਭਾਗ 'ਚ ਕੰਮ ਕਰਦੀ ਭਾਰਤੀ ਅਧਿਕਾਰੀ ਉਜਰਾ ਜੇਆ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਜੇਆ ਦਾ ਦੋਸ਼ ਹੈ ਕਿ ਉਸ ਦੇ ਨਾਲ ਵਿਭਾਗ 'ਚ ਨਸਲੀ ਵਿਤਕਰਾ ਕੀਤਾ ਜਾ ਰਿਹਾ ਹੈ। ਉਨਾਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਵਿਭਾਗ 'ਚ ਗੋਰੇ ਅਫ਼ਸਰਾਂ ਨੂੰ ਮੌਕੇ ਦੇ ਕੇ ਘੱਟ ਗਿਣਤੀਆਂ ਨਾਲ ਭੇਦ ਭਾਵ ਕੀਤਾ ਜਾ ਰਿਹਾ ਹੈ ਤੇ ਸੀਨੀਅਰ ਅਫ਼ਸਰ ਘੱਟ ਗਿਣਤੀ ਅਫ਼ਸਰਾਂ ਦਾ ਬਾਈਕਾਟ ਕਰ ਰਹੇ ਹਨ।