• Home
  • ਡਰੱਗ ਇੰਸਪੈਕਟਰ ਨੇਹਾ ਦਾ ਕਿਸ ਨੇ ਕੀਤਾ ਕਤਲ ਤੇ ਕਿਉਂ ? ਨਵਾਂ ਬਣਾਇਆ ਸੀ ਪਿਸਤੌਲ ਦਾ ਲਾਇਸੈਂਸ !ਪੜ੍ਹੋ ਰਿਪੋਰਟ

ਡਰੱਗ ਇੰਸਪੈਕਟਰ ਨੇਹਾ ਦਾ ਕਿਸ ਨੇ ਕੀਤਾ ਕਤਲ ਤੇ ਕਿਉਂ ? ਨਵਾਂ ਬਣਾਇਆ ਸੀ ਪਿਸਤੌਲ ਦਾ ਲਾਇਸੈਂਸ !ਪੜ੍ਹੋ ਰਿਪੋਰਟ

ਚੰਡੀਗੜ੍ਹ : -ਅੱਜ ਸਵੇਰ 11:30 ਦੇ ਕਰੀਬ ਪੰਜਾਬ ਸਟੇਟ ਫੂਡ ਅਤੇ ਡਰੱਗ ਕੰਟਰੋਲ ਫੋਰੈਂਸਿਕ ਲੈਬ ਚ ਸਿਹਤ ਵਿਭਾਗ ਦੀ ਮਹਿਲਾ ਅਧਿਕਾਰੀ ਨੇਹਾ ਸੌਰੀ ਨੂੰ ਤਿੰਨ ਗੋਲੀਆਂ ਮਾਰਕੇ ਮੌਤ ਦੇ ਘਾਟ ਉਤਾਰਨ ਤੋਂ ਬਾਅਦ ਖੁਦ ਆਪਣੇ ਆਪ ਨੂੰ ਗੋਲੀਆਂ ਮਾਰ ਕੇ ਖੁਦਕੁਸ਼ੀ ਕਰਨ ਵਾਲੇ ਵਿਅਕਤੀ ਦੀ ਜਿੱਥੇ ਪਹਿਚਾਣ ਹੋ ਗਈ ਹੈ, ਉੱਥੇ ਉਸਨੇ ਕਿਉਂ ਮਹਿਲਾ ਅਧਿਕਾਰੀ ਦੀ ਹੱਤਿਆ ਕੀਤੀ ? ਦੇ ਸਵਾਲਾਂ ਦੇ ਵੀ ਜਵਾਬ ਆਉਣੇ ਸ਼ੁਰੂ ਹੋ ਗਏ ਹਨ ।
ਸੂਤਰਾਂ ਮੁਤਾਬਕ ਪਤਾ ਲੱਗਾ ਹੈ ਕਿ ਡਾਕਟਰ ਨੇਹਾ ਸੌਰੀ ਜੋ ਕਿ ਸਾਲ -2009 ਚ ਰੋਪੜ ਜ਼ਿਲ੍ਹੇ ਦੇ ਡਰੱਗ ਇੰਸਪੈਕਟਰ ਸੀ । ਉਸ ਨੇ ਉਸ ਸਮੇਂ ਛਾਪੇਮਾਰੀ ਦੌਰਾਨ ਮੋਰਿੰਡਾ ਦੇ ਜਸਪ੍ਰੀਤ ਮੈਡੀਕਲ ਤੋਂ ਨਸ਼ੀਲੀਆਂ ਦਵਾਈਆਂ ਬਰਾਮਦ ਕੀਤੀਆਂ ਸਨ ਤੇ ਇਸੇ ਕਾਰਨ ਡਰੱਗ ਇੰਸਪੈਕਟਰ ਨੇਹਾ ਸੌਰੀ ਨੇ ਇਸ ਮੈਡੀਕਲ ਸਟੋਰ ਦਾ ਲਾਇਸੈਂਸ ਰੱਦ ਕਰ ਦਿੱਤਾ ਸੀ । ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਜਸਪ੍ਰੀਤ ਮੈਡੀਕਲ ਦੇ ਮਾਲਕ ਨੇ ਪੁਰਾਣੀ ਰੰਜਸ਼ ਰੱਖਦਿਆਂ ਅੱਜ ਨੇਹਾ ਨੂੰ ਉਸ ਦੇ ਦਫ਼ਤਰ ਵਿਖੇ ਜਾ ਕੇ ਆਪਣੇ ਹੀ ਪਿਸਤੌਲ ਨਾਲ ਗੋਲੀਆਂ ਮਾਰੀਆਂ ।

ਮ੍ਰਿਤਕ ਡਰੱਗ ਇੰਸਪੈਕਟਰ ਨੇਹਾ ਹੁਣ ਰੋਪੜ ਤੇ ਮੁਹਾਲੀ ਜ਼ਿਲ੍ਹੇ ਦੀ ਜ਼ੋਨਲ ਡਰੱਗ ਲਾਇਸੈਂਸ ਅਥਾਰਟੀ ਦਫ਼ਤਰ ,ਖਰੜ ਵਿਖੇ ਤਾਇਨਾਤ ਸੀ ।

ਸੂਤਰਾਂ ਤੋਂ ਵੀ ਪਤਾ ਲੱਗਾ ਹੈ ਕਿ ਡਾਕਟਰ ਨੇਹਾ ਦੇ ਆਪਣੇ ਲਾਇਸੈਂਸੀ ਪਿਸਤੌਲ ਨਾਲ ਤਿੰਨ ਗੋਲੀਆਂ ਮਾਰਨ ਤੋਂ ਬਾਅਦ ਕਾਤਲ ਬਲਵਿੰਦਰ ਸਿੰਘ ਮੋਟਰਸਾਈਕਲ ਤੇ ਭੱਜਣ ਲੱਗਾ ਸੀ ।ਪਰ ਲੋਕਾਂ ਦਾ ਘੇਰਾ ਪੈਣ ਤੋਂ ਬਾਅਦ ਉਸ ਨੇ ਪਹਿਲਾਂ ਲੋਕਾਂ ਨੂੰ ਆਪਣਾ ਪਿਸਤੌਲ ਤਾਣ ਕੇ ਡਰਾਉਣਾ ਚਾਹਿਆ ਤੇ ਬਾਅਦ ਵਿੱਚ ਖ਼ੁਦ ਉਸ ਨੇ ਆਪਣੇ ਆਪ ਨੂੰ ਗੋਲੀ ਮਾਰੀ ।
ਦੂਜੇ ਪਾਸੇ ਇਹ ਵੀ ਪਤਾ ਲੱਗਾ ਹੈ ਕਿ ਕਾਤਲ ਬਲਵਿੰਦਰ ਸਿੰਘ ਜਿਸ ਨੇ 2 -3 ਮਹੀਨੇ ਪਹਿਲਾਂ ਹੀ 32 ਬੋਰ ਪਿਸਟਲ ਦਾ ਲਾਇਸੈਂਸ ਨਵਾਂ ਬਣਾਇਆ ਸੀ ।
ਪਰ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਦੀ ਅਣਗਹਿਲੀ ਸਾਹਮਣੇ ਆ ਗਈ ਹੈ ਕਿਉਂਕਿ ਚੋਣ ਕਮਿਸ਼ਨ ਵੱਲੋਂ ਅਸਲਾ ਲਾਇਸੈਂਸ ਜਮ੍ਹਾਂ ਕਰਾਉਣ ਦੀ ਹਦਾਇਤ ਦੇ ਬਾਵਜੂਦ ਰੋਪੜ ਜ਼ਿਲ੍ਹੇ ਚ ਪੈਂਦੇ ਮੋਰਿੰਡਾ ਦੇ ਇਸ ਵਸਨੀਕ ਦਾ ਅਸਲਾ ਕਿਉਂ ਨਹੀਂ ਜਮ੍ਹਾ ਹੋਇਆ ,ਇਸ ਬਾਰੇ ਰੋਪੜ ਪੁਲਸ ਸਵਾਲਾਂ ਦੇ ਘੇਰੇ ਚ ਹੈ।