• Home
  • ਗੁਡਵਾਸੂ ਯੂਨੀਵਰਸਿਟੀ ਦੇ ਬੈਂਕ ਖਾਤੇ ਸੀਜ਼ -ਈਪੀਐੱਫ ਅਥਾਰਟੀ ਦਾ ਵੱਡਾ ਫੈਸਲਾ-! ਪੜ੍ਹੋ ਪੂਰੀ ਖਬਰ :-

ਗੁਡਵਾਸੂ ਯੂਨੀਵਰਸਿਟੀ ਦੇ ਬੈਂਕ ਖਾਤੇ ਸੀਜ਼ -ਈਪੀਐੱਫ ਅਥਾਰਟੀ ਦਾ ਵੱਡਾ ਫੈਸਲਾ-! ਪੜ੍ਹੋ ਪੂਰੀ ਖਬਰ :-

ਚੰਡੀਗੜ੍ਹ (ਖਬਰ ਵਾਲੇ ਬਿਊਰੋ )-ਲੁਧਿਆਣਾ ਵਿਖੇ ਉੱਤਰੀ ਭਾਰਤ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ(PAU) ਦੇ ਇੱਕ ਹਿੱਸੇ ਚ ਸਾਲ -2006 ਚ ਬਣਾਈ ਗਈ ਪੰਜਾਬ ਸਰਕਾਰ ਵੱਲੋਂ ਗੁਰੂ ਅੰਗਦ ਦੇਵ ਐਨੀਮਲ ਐਂਡ ਸਾਇੰਸ ਯੂਨੀਵਰਸਿਟੀ (GADVASU) ਦੇ  ਬੈਂਕ ਖਾਤੇ ਈ ਪੀ ਐੱਫ ਅਥਾਰਟੀ ਵੱਲੋਂ ਸੀਜ਼ ਕਰ ਦਿੱਤੇ ਗਏ ਹਨ,ਜਿਸ ਕਾਰਨ ਮੁਲਾਜ਼ਮਾਂ ਚ ਹਾਹਾਕਾਰ ਮੱਚ ਗਈ ਹੈ ,ਕਿਉਂਕਿ ਮੁਲਾਜ਼ਮਾਂ ਦੀ ਤਨਖ਼ਾਹ ਦੇ ਬਿੱਲਾਂ ਨੂੰ ਵੀ ਨਾਲ ਹੀ ਬਰੇਕਾਂ ਲੱਗ ਗਈਆਂ ਹਨ ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰੂ ਅੰਗਦ ਦੇਵ ਐਨੀਮਲ ਯੂਨੀਵਰਸਿਟੀ ਵੱਲੋਂ ਯੂਨੀਵਰਸਿਟੀ ਦੇ ਡੇਲੀ ਵੇਜਿਜ਼ ਤੇ ਠੇਕਾ ਆਧਾਰਿਤ ਤੋਂ ਇਲਾਵਾ ਹੋਰ ਕੈਟਾਗਰੀਆਂ ਦੇ ਮੁਲਾਜ਼ਮਾਂ ਦਾ ਸ਼ੁਰੂ ਤੋਂ ਈ ਪੀ ਐੱਫ ਨਹੀਂ ਜਮ੍ਹਾ ਕਰਵਾਇਆ । ਜਿਸ ਕਾਰਨ ਈਪੀਐੱਫ ਅਥਾਰਟੀ ਨੇ ਸਖ਼ਤ ਨੋਟਿਸ ਲੈਂਦਿਆਂ ਯੂਨੀਵਰਸਿਟੀ ਦੇ ਬੈਂਕਾਂ ਚ ਖਾਤਿਆਂ ਨੂੰ ਸੀਜ਼ ਕਰ ਦਿੱਤਾ ਹੈ । ਪਤਾ ਲੱਗਾ ਹੈ ਕਿ ਦੋ ਬੈਂਕਾਂ  ਸਟੇਟ ਬੈਂਕ ਆਫ ਇੰਡੀਆ ਅਤੇ ਬੈਂਕ ਆਫ ਬੜੌਦਾ ਦੇ ਵਿੱਚ ਖਾਤੇ ਹਨ ' ਜਿਨ੍ਹਾਂ ਚ ਯੂਨੀਵਰਸਿਟੀ ਲੈਣ ਦੇਣ ਕਰਦੀ ਸੀ ।

ਇਹ ਵੀ ਪਤਾ ਲੱਗਾ ਹੈ ਕਿ ਮੁਲਾਜ਼ਮਾਂ ਦੀ ਯੂਨੀਵਰਸਿਟੀ ਵੱਲੋਂ ਲੱਗਭਗ 18 ਕਰੋੜ ਦੀ ਦੇਣਦਾਰੀ ਬਣਦੀ ਹੈ ,ਕਿਉਂਕਿ ਭਾਰਤ ਸਰਕਾਰ ਦੀ ਪਾਲਸੀ ਤਹਿਤ ਈ ਪੀ ਐੱਫ ਸਕੀਮ ਅਧੀਨ 10% ਮੁਲਾਜ਼ਮ ਦੀ ਤਨਖਾਹ ਚੋਂ ਕੱਟ ਕੇ 10% ਹੀ ਰਕਮ ਦਾ ਹਿੱਸਾ ਗੌਰਮਿੰਟ/ਸਬੰਧਤ ਖੁਦਮੁਖਤਿਆਰ ਸਰਕਾਰੀ ਸੰਸਥਾ  ਵੱਲੋਂ ਮੁਲਾਜ਼ਮ ਦੇ ਈਪੀਐੱਫ ਵਾਲੇ ਖਾਤੇ ਵਿੱਚ ਜਮ੍ਹਾਂ ਕਰਵਾਉਣਾ ਹੁੰਦਾ ਹੈ । ਜਿਸ ਵਿੱਚ ਈਪੀਐੱਫ ਵਾਲੇ ਮੁਲਾਜ਼ਮ ਨੂੰ ਈਐੱਸਆਈ ਮੈਡੀਕਲ ਸਹੂਲਤ ਤੋਂ ਇਲਾਵਾ ਹੋਰ ਬਹੁਤ ਸਾਰੇ ਲਾਭ ਮਿਲਦੇ ਹਨ । ਪਰ ਗਡਵਾਸੂ ਦੇ ਪ੍ਰਬੰਧਕ ਮੁਲਾਜ਼ਮਾਂ ਦਾ ਈ ਐੱਫ ਜਮ੍ਹਾਂ ਕਰਵਾਉਣਾ ਹੀ ਭੁੱਲ ਗਏ ।

ਗੁਰੂ ਅੰਗਦ ਦੇਵ ਐਨੀਮਲ ਐਂਡ ਸਾਇੰਸ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਨਾਲ ਜਦੋਂ ਖ਼ਬਰ ਵਾਲੇ ਡਾਟ ਕਾਮ ਵੱਲੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਗੋਲ ਮੋਲ ਜਵਾਬ ਦਿੰਦਿਆਂ ਕਿਹਾ ਕਿ ਮੈਂ ਹੁਣ ਬਿਜ਼ੀ ਹਾਂ ਇਸ ਬਾਰੇ ਬਾਅਦ ਵਿੱਚ  ਦੱਸਾਂਗਾ ।

ਬਾਅਦ ਵਿੱਚ ਯੂਨੀਵਰਸਿਟੀ ਦੇ ਵਿੱਤ ਕੰਟਰੋਲਰ ਡਾ ਧਾਲੀਵਾਲ ਨਾਲ ਸੰਪਰਕ ਕਰਨਾ ਚਾਹਿਆ ਤਾਂ ਉਨ੍ਹਾਂ ਫੋਨ ਹੀ ਨਹੀਂ ਚੁੱਕਿਆ ।

ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਯੂਨੀਵਰਸਿਟੀ ਵੱਲੋਂ ਬੈਂਕਾਂ ਦੇ ਖਾਤੇ ਸੀਜ਼ ਹੋਣ ਕਾਰਨ ਆਪਣੇ ਕਾਨੂੰਨੀ ਮਾਹਿਰਾਂ ਨਾਲ ਰਾਏ ਕੀਤੀ ਜਾ ਰਹੀ ਹੈ ।