• Home
  • ਗਾਇਕ ਗੁਰਵਿੰਦਰ ਬਰਾੜ ਨਾਲ “ਰੂਬਰੂ ” ਪ੍ਰੋਗਰਾਮ ਦਾ ਫਿਲਮਾਂਕਣ

ਗਾਇਕ ਗੁਰਵਿੰਦਰ ਬਰਾੜ ਨਾਲ “ਰੂਬਰੂ ” ਪ੍ਰੋਗਰਾਮ ਦਾ ਫਿਲਮਾਂਕਣ

ਨਿਹਾਲ ਸਿੰਘ ਵਾਲਾ ( ਜਸਵੀਰ ਸਿੰਘ ਗੋਪੀ )ਸਾਫ ਸੁਥਰੀ ਤੇ ਪਰਿਵਾਰਕ ਗਾਇਕੀ ਜਰੀਏ ਲੋਕ ਮਨਾਂ 'ਤੇ ਅਮਿਟ ਛਾਪ ਛੱਡਣ ਵਾਲੇ ਸੰਵੇਦਨਸ਼ੀਲ ਲੇਖਕ ਤੇ ਸੁਰੀਲੇ ਗਾਇਕ ਗੁਰਵਿੰਦਰ ਬਰਾੜ ਨਾਲ ਲਿਸ਼ਕਾਰਾ ਟੀਵੀ ਕੈਨੇਡਾ ਦੇ ਮਾਧਿਅਮ ਰਾਹੀਂ "ਰੂਬਰੂ "ਪ੍ਰੋਗਰਾਮ ਦਾ ਫਿਲਮਾਂਕਣ ਨੇੜਲੇ ਪਿੰਡ ਪੱਤੋ ਹੀਰਾ ਸਿੰਘ ਵਿਖੇ ਅਜਾਦ ਕਲੱਬ ਪੱਤੋ ਹੀਰਾ ਸਿੰਘ ਦੇ ਪ੍ਰਧਾਨ ਗੋਬਿੰਦਰ ਸਿੰਘ ਸੰਧੂ ਦੀ ਅਗਵਾਈ ਤੇ ਲਿਸ਼ਕਾਰਾ ਟੀਵੀ ਕੈਨੇਡਾ ਦੇ ਨਿਰਮਾਤਾ ਸ਼ੰਮੀ ਝੱਜ ਦੀ ਨਿਰਮਾਣ ਨਿਰਦੇਸਨਾ ਹੇਠ ਕੀਤਾ ਗਿਆ। ਇਸ ਮੌਕੇ ਗੁਰਵਿੰਦਰ ਬਰਾੜ ਨੇ ਲਿਖਣ ਕਲਾ ਤੋਂ ਸਥਾਪਿਤ ਗਾਇਕ ਤੱਕ ਅੱਪੜਨ ਦੇ ਨਾਲ- ਨਾਲ ਜੀਵਨ ਸੰਘਰਸ਼ ਦੇ ਦਿਲਚਸ਼ਪ ਪਹਿਲੂਆਂ 'ਤੇ ਬਾਖੂਬੀ ਚਾਨਣਾਂ ਪਾਇਆ। ਇਸਦੇ ਨਾਲ ਹੀ ਉਨ੍ਹਾਂ ਗਾਇਕੀ ਖੇਤਰ ਵਿਚ ਹੁਣ ਤੱਕ ਦੀਆਂ ਪ੍ਰਾਪਤੀਆਂ ,ਗੀਤਾਂ ਦੀ ਉਪਜ ਅਤੇ ਸੰਗੀਤਕ ਸਫ਼ਰ ਬਾਰੇ ਰੌਚਿਕ ਪੱਖਾਂ ਬਾਰੇ ਵੀ ਜਾਣਕਾਰੀ ਦਿੱਤੀ। ਗੁਰਵਿੰਦਰ ਬਰਾੜ ਨੇ ਲੋਕ ਪੱਖੀ ਸਭਿਆਚਾਰ ਪ੍ਰਤੀ ਉਲਾਰ ਹੋਣ ਪਿੱਛੇ ਆਪਣੇ ਸਹੁਰਾ ਰੰਗ ਮੰਚ ਦੇ ਬਾਬੇ ਬੋਹੜ ਬਾਪੂ ਅਜਮੇਰ ਸਿੰਘ ਔਲਖ ਜੀ ਦੇ ਯੋਗਦਾਨ ਨੂੰ ਅਹਿਮ ਦੱਸਿਆ। ਬਰਾੜ ਆਪਣੀ ਜੀਵਨ ਸਾਥਣ ਸੁਹਜ ਔਲਖ ਬਰਾੜ ਜੋ ਕਿ ਪਿਛਲੇ ਕੁਝ ਸਮੇਂ ਅਚਾਨਕ ਫੌਤ ਹੋ ਗਏ ਸਨ, ਦੀਆਂ ਮੋਹ ਭਿੱਜੀਆਂ ਯਾਦਾਂ ਤਾਜ਼ਾ ਕਰਦਿਆਂ ਬੇਹੱਦ ਭਾਵਕ ਹੋ ਗਏ।ਹਾਜਰ ਸਰੋਤਿਆਂ ਵਿਚ ਨੌਜਵਾਨ ਲੇਖਕ ਬੱਬੀ ਪੱਤੋ, ਸਰਾਬੀ ਪੱਤੋ ਅਤੇ ਕੁਲਦੀਪ ਸਿੰਘ ਲੋਹਟ ਆਦਿਕ ਨੇ ਗੁਰਵਿੰਦਰ ਬਰਾੜ ਦੀ ਜੀਵਨ ਸ਼ੈਲੀ ਤੋਂ ਭਾਵਕ ਹੁੰਦਿਆਂ ਸਾਫ ਸੁਥਰੀ ਤੇ ਪਰਿਵਾਰਕ ਗਾਇਕੀ ਬਦਲੇ ਪਾਏ ਯੋਗਦਾਨ ਦੀ ਭਰਪੂਰ ਸ਼ਲਾਘਾ ਕੀਤੀ ਤੇ ਭਵਿੱਖ ਵਿੱਚ ਵੀ ਉਨਾਂ ਨੂੰ ਆਪਣੀ ਕਲਾਤਮਿਕ ਪੇਸ਼ਕਾਰੀ ਸਾਫ ਸੁਥਰੀ ਤੇ ਲੋਕ ਪੱਖੀ ਬਣਾਈ ਰੱਖਣ ਲਈ ਉਤਸ਼ਾਹਿਤ ਕੀਤਾ । ਇਸ ਮੌਕੇ ਲਿਸ਼ਕਾਰਾ ਟੀਵੀ ਕੈਨੇਡਾ ਵਲੋਂ ਨਿਰਦੇਸ਼ਕ ਕੁਲਦੀਪ ਸਿੰਘ ਲੋਹਟ, ਕੈਮਰਾਮੈਨ ਰਾਜੂ ਦੁਆ, ਅੈਕਰ ਸਿਮਰ ਕੌਰ, ਮੱਖਣ ਸਿੰਘ, ਡਰੋਨ ਓਪਰੇਟਰ ਭੀਮ ਸਿੰਘ, ਗੋਪੀ ਸਿੱਧੂ ਆਦਿ ਤੋ ਇਲਾਵਾ ਅਮਰਾ ਪੰਚ ਪੱਤੋ, ਸੁਖਵਿੰਦਰ ਬਰਾੜ, ਬੱਬੀ ਪੱਤੋ, ਨਿਰਭੈ ਸਿੰਘ ਖਾਲਸਾ,ਰਾਜਵਿੰਦਰ ਰੌਂਤਾ, ਕੁਲਦੀਪ ਭੱਟੀ ਪਰਸ਼ੋਤਮ ਪੱਤੋ, ਜੱਸੀ ਬਰਾੜ, ਕੁਲਦੀਪ ਬਰਾੜ, ਪੀਤਾ ਬਰਾੜ,ਨਰਿੰਦਰ ਸਿੰਘ ,ਪਿੰਰਸੀਪਲ ਹਰਿੰਦਰ ਸਿੰਘ, ਮਾਸਟਰ ਚਮਕੌਰ ਪੱਤੋ, ਬਲਜੀਤ ਜੱਗੂ, ਜਗਦੇਵ ਸਿੰਘ, ਲਾਲੀ ਬਰਾੜ, ਜਗਜੀਤ ਸਿੰਘ ਲਾਲੀ, ਨਿਰਮਲ ਪੱਤੋ, ਜੀਤਾ ਭਾਗੀਕੇ, ਕਾਲਾ ਸੈਦੋਕੇ,ਬੂਟਾ ਸਿੰਘ ਭੱਟੀ, ਬਲਜਿੰਦਰ ਸਿੰਘ ਖਾਲਸਾ, ਜਿੰਦਰ ਸਿੰਘ, ਬੱਬੂ ਪੱਤੋ , ਸਰਪੰਚ ਢਿੱਲੋਂ ਆਦਿ ਕਲੱਬ ਮੈਂਬਰ ਤੇ ਨਗਰ ਨਿਵਾਸੀ ਹਾਜ਼ਰ ਸਨ।