• Home
  • ਗਾਂਧੀ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਹਰ ਕੋਸ਼ਿਸ਼ ਕਰਾਂਗੇ : ਮਨਪ੍ਰੀਤ ਬਾਦਲ

ਗਾਂਧੀ ਦੇ ਸੁਪਨਿਆਂ ਦਾ ਦੇਸ਼ ਬਣਾਉਣ ਲਈ ਹਰ ਕੋਸ਼ਿਸ਼ ਕਰਾਂਗੇ : ਮਨਪ੍ਰੀਤ ਬਾਦਲ

ਬਠਿੰਡਾ, (ਖ਼ਬਰ ਵਾਲੇ ਬਿਊਰੋ): ਅੱਜ ਗਾਂਧੀ ਜੈਯੰਤੀ ਦੇ ਮੌਕੇ ਬਠਿੰਡਾ ਵਿਚ ਨਵੇਂ ਸੱਤਿਆਗ੍ਰਹਿ ਦੀ ਸ਼ੁਰੂਆਤ ਕਰਦਿਆਂ ਜ਼ਿਲਾ ਵਾਸੀਆਂ ਨੇ ਮਿਲਾਵਟਖੋਰੀ, ਨਸ਼ਿਆਂ, ਗੰਦਗੀ ਅਤੇ ਬਿਮਾਰੀਆਂ ਦੇ ਖਿਲਾਫ਼ ਕੰਮ ਕਰਨ ਦੀ ਸਹੁੰ ਜ਼ਿਲ•ਾ ਪ੍ਰਸ਼ਾਸਨ ਬਠਿੰਡਾ ਵਲੋਂ ਆਯੋਜਤ ਕੀਤੇ ਗਏ ਸ਼ਾਂਤੀ ਮਾਰਚ ਵਿਚ ਚੁੱਕੀ। ਜ਼ਿਲ•ਾ ਪੱਧਰੀ ਸ਼ਾਂਤੀ ਮਾਰਚ ਦੀ ਅਗਵਾਈ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤੀ ਜਦ ਕਿ ਇਹ ਸ਼ਾਂਤੀ ਮਾਰਚ ਸਬ ਡਵੀਜ਼ਨ ਪੱਧਰ 'ਤੇ ਮੌੜ, ਤਲਵੰਡੀ ਸਾਬੋ, ਰਾਮਪੁਰਾ ਅਤੇ ਬਠਿੰਡਾ ਸਬ ਡਵੀਜ਼ਨ ਦਾ ਗੋਨਿਆਣਾ ਵਿਖੇ ਆਯੋਜਨ ਕੀਤਾ ਗਿਆ।
ਇਸ ਮੌਕੇ ਸ਼੍ਰੀ ਬਾਦਲ ਨੇ ਸਰਕਟ ਹਾਊਸ ਤੋਂ ਸ਼ੁਰੂ ਕਰਕੇ ਭਾਗੂ ਰੋਡ ਤੋਂ ਹੁੰਦੇ ਹੋਏ ਸੇਂਟ ਜੌਸਫ਼ ਸਕੂਲ ਅਤੇ ਸਰਕਾਰੀ ਰਜਿੰਦਰਾ ਕਾਲਜ ਵੱਲ ਹੁੰਦੇ ਹੋਏ ਵਾਪਸ ਸਰਕਟ ਹਾਊਸ ਆਏ, ਸ਼ਾਤੀ ਮਾਰਚ ਦੀ ਪ੍ਰਧਾਨਗੀ ਕੀਤੀ। ਇਸ ਖੁਸ਼ੀ ਦੇ ਮੌਕੇ ਸ਼੍ਰੀ ਬਾਦਲ ਨੇ ਸਾਰਿਆਂ ਨੂੰ ਲੱਡੂ ਵੀ ਵੰਡੇ ਗਏ। ਉਨਾਂ ਨਾਲ ਡਿਪਟੀ ਕਮਿਸ਼ਨਰ ਬਠਿੰਡਾ ਸ਼੍ਰੀ ਪ੍ਰਨੀਤ, ਜ਼ਿਲਾ ਪੁਲਿਸ ਮੁਖੀ ਡਾ. ਨਾਨਕ ਸਿੰਘ, ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਸੁਖਪ੍ਰੀਤ ਸਿੰਘ ਸਿੱਧੂ ਆਦਿ ਹਾਜ਼ਰ ਸਨ। ਇਸ ਮਾਰਚ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ, ਸਰਕਾਰੀ ਸਪੋਰਟਸ ਐਕੰਡਮੀਆਂ ਦੇ ਖਿਡਾਰੀ, ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ, ਯੂਵਕ ਸੇਵਾਵਾਂ ਵਿਭਾਗ ਦੇ ਯੂਥ ਕਲੱਬ, ਰੈਡ ਰਿਬਨ ਕਲੱਬ, ਕੌਮੀ ਸੇਵਾ ਯੋਜਨਾ ਵਲੰਟੀਅਰ ਅਤੇ ਹੋਰ ਪਤਵੰਤੇ ਸੱਜਣ ਮੌਜੂਦ ਸਨ।
ਇਸ ਮੌਕੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਦੇ ਮੇਗਾ ਕੈਂਪ ਜ਼ਿਲਾ ਪੱਧਰ ਅਤੇ ਸਬ ਡਵੀਜ਼ਨ ਪੱਧਰ 'ਤੇ ਆਯੋਜਤ ਕੀਤੇ ਗਏ ਜਿੱਥੇ 14 ਵਿਭਾਗਾਂ ਨੇ ਵੱਖ-ਵੱਖ ਲੋਕ ਭਲਾਈ ਸਬੰਧੀ ਸਕੀਮਾਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ। ਜ਼ਿਲਾ ਪੱਧਰੀ ਕੈਂਪ ਆਦਰਸ਼ ਸਕੂਲ ਕੈਨਾਲ ਕਲੋਨੀ ਬਠਿੰਡਾ ਵਿਖੇ ਆਯੋਜਤ ਕੀਤਾ ਗਿਆ ਜਿਸ ਦਾ ਉਦਘਾਟਨ ਵਿੱਤ ਮੰਤਰੀ ਪੰਜਾਬ ਸ਼੍ਰੀ ਮਨਪ੍ਰੀਤ ਸਿੰਘ ਬਾਦਲ ਨੇ ਕੀਤਾ। ਇਸ ਮੌਕੇ ਵਿੱਤ ਮੰਤਰੀ ਨੇ ਸਰਕਾਰੀ ਆਈ.ਟੀ.ਆਈ ਕਾਲਜ ਦੀ ਵਿਦਿਅਰਥਣਾਂ ਵਲੋਂ ਛੋਟੇ ਬੱਚਿਆਂ ਲਈ ਅੰਬੂਜਾ ਸੀਮਿੰਟ ਦੀ ਮਦਦ ਨਾਲ ਬਣਾਈਆਂ ਗਈਆਂ ਵਰਦੀਆਂ ਵੰਡੀਆਂ। ਸੁਕੰਨਿਆ ਸਮਰਿੱਧੀ ਯੋਜਨਾ ਤਹਿਤ ਸਵੈ ਸੇਵੀ ਸੰਸਥਾਵਾਂ ਵਲੋਂ ਵਿੱਤੀ ਤੌਰ 'ਤੇ ਗੋਦ ਲਈਆਂ ਗਈਆਂ 200 ਬੱਚੀਆਂ ਨੂੰ ਬੈਂਕ ਖਾਤੇ ਦੀਆਂ ਕਾਪੀਆਂ ਵੰਡੀਆਂ। ਘਰ-ਘਰ ਰੁਜ਼ਗਾਰ ਸਕੀਮ ਤਹਿਤ ਨੌਜਵਾਨਾਂ ਨੂੰ ਨੌਕਰੀ ਦੇ ਪੱਤਰ ਵੰਡੇ ਗਏ।
ਇਸੇ ਤਰ•ਾਂ ਦੁਰਗਾ ਮੰਦਰ ਗੋਨਿਆਣਾ ਵਿਖੇ ਕੈਂਪ ਦਾ ਉਦਘਾਟਨ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਨੇ ਕੀਤਾ। ਰਾਮਪੁਰਾ ਫੂਲ 'ਚ ਟੀ.ਪੀ.ਡੀ. ਮਾਲਵਾ ਕਾਲਜ ਵਿਖੇ ਕੈਂਪ ਦਾ ਉਦਘਾਟਨ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀ ਖੁਸ਼ਦਿਲ ਨੇ ਕੀਤਾ। ਤਲਵੰਡੀ ਸਾਬੋ ਦੇ ਕਮਿਊਂਟੀ ਸੈਂਟਰ ਵਿਖੇ ਕੈਂਪ ਦਾ ਉਦਘਾਟਨ ਉਪ ਮੰਡਲ ਮੈਜਿਸਟ੍ਰੇਟ ਰਾਮਪੁਰਾ ਸ਼੍ਰੀ ਵਰਿੰਦਰ ਸਿੰਘ ਨੇ ਕੀਤਾ ਅਤੇ ਮੌੜ 'ਚ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਵਿਖੇ ਕੈਂਪ ਦਾ ਉਦਘਾਟਨ ਸਹਾਇਕ ਰਜਿਸਟਰਾਰ ਬਠਿੰਡਾ ਸ਼੍ਰੀ ਸੰਜੀਵ ਕੁਮਾਰ ਨੇ ਕੀਤਾ।