• Home
  • ਪੰਜਾਬ ਦੀ ਨੈੱਟ-ਬਾਲ ਟੀਮ ਨੇ ਨੈਸ਼ਨਲ ਖੇਡਾਂ ਚੋਂ ਸੋਨ ਤਗਮਾ ਜਿੱਤਿਆ -ਖੇਡ ਮੰਤਰੀ ਰਾਣਾ ਸੋਢੀ ਵੱਲੋਂ ਵਧਾਈ

ਪੰਜਾਬ ਦੀ ਨੈੱਟ-ਬਾਲ ਟੀਮ ਨੇ ਨੈਸ਼ਨਲ ਖੇਡਾਂ ਚੋਂ ਸੋਨ ਤਗਮਾ ਜਿੱਤਿਆ -ਖੇਡ ਮੰਤਰੀ ਰਾਣਾ ਸੋਢੀ ਵੱਲੋਂ ਵਧਾਈ

ਚੰਡੀਗੜ੍ਹ :- ਬੰਗਲੌਰ ਵਿਖੇ ਹੋ ਰਹੀ 36 ਵੀਂ ਸੀਨੀਅਰ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਦੇ ਅੱਜ ਫਾਈਨਲ ਮੁਕਾਬਲੇ ਚ ਪੰਜਾਬ ਦੀ ਟੀਮ ਨੇ ਹਰਿਆਣਾ ਦੀ ਟੀਮ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਜਿੱਤ ਕੇ ਇੱਕ ਸੁਨਹਿਰੀ ਇਤਿਹਾਸ ਸਿਰਜਿਆ ਹੈ । ਇਨ੍ਹਾਂ ਮੁਕਾਬਲਿਆਂ ਚ ਹਰਿਆਣਾ ਨੇ ਦੂਜਾ ਤੇ ਕਰਨਾਟਕਾ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ । ਇਸੇ ਦੌਰਾਨ ਬੰਗਲੌਰ ਵਿਖੇ ਹੀ ਹੋ ਰਹੀ ਇੰਟਰ ਜ਼ੋਨ ਨੈੱਟਬਾਲ ਚੈਂਪੀਅਨਸ਼ਿਪ (ਵੋਮੈਨ ) ਵਿੱਚ ਵੀ ਨਾਰਥ ਇੰਡੀਆ ਦੀਆਂ ਲੜਕੀਆਂ ਨੇ ਝੰਡੇ ਗੱਡੇ ,ਇਸ ਟੀਮ ਵਿੱਚ ਵੀ ਪੰਜਾਬ ਦੀਆਂ ਅੱਠ ਲੜਕੀਆਂ ਖੇਡ ਰਹੀਆਂ ਸਨ ।
ਦੱਸਣਯੋਗ ਹੈ ਕਿ ਨੈਸ਼ਨਲ ਨੈੱਟਬਾਲ ਚੈਂਪੀਅਨਸ਼ਿਪ ਬੰਗਲੌਰ ਵਿਖੇ ਤੇ 23 ਮਾਰਚ ਤੋਂ 26 ਮਾਰਚ ਤੱਕ ਹੋਈ ਸੀ । ਇਸ ਸਮੇਂ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਜਿੱਥੇ ਸੋਨ ਤਗਮਾ ਜਿੱਤਣ ਵਾਲੀ ਨੈੱਟਬਾਲ ਚੈਂਪੀਅਨ ( ਲੜਕੇ ) ਟੀਮ ਨੂੰ ਵਧਾਈ ਦਿੱਤੀ ਉੱਥੇ ਨੈੱਟਬਾਲ ਇੰਟਰ ਜ਼ੋਨ ਮੁਕਾਬਲੇ ਚ ਜੇਤੂ ਰਹੀ ਉੱਤਰੀ ਭਾਰਤ ਦੀ ਟੀਮ ਚ ਭਾਗ ਲੈਣ ਵਾਲੀਆਂ ਅੱਠ ਪੰਜਾਬ ਦੀਆਂ ਲੜਕੀਆਂ ਦੇ ਚੰਗੇ ਪ੍ਰਦਰਸ਼ਨ ਦੀ ਸ਼ਲਾਘਾ ਕੀਤੀ ।
ਦੱਸਣਯੋਗ ਹੈ ਕਿ ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਪੰਜਾਬ ਦਾ ਛੇ ਮਹੀਨੇ ਪਹਿਲਾਂ ਹੀ ਖੇਡ ਮੰਤਰੀ ਰਾਣਾ ਸੋਢੀ ਵੱਲੋਂ ਉਦਘਾਟਨ ਕੀਤਾ ਗਿਆ ਸੀ ,ਜਿਨ੍ਹਾਂ ਵੱਲੋਂ ਤਿਆਰ ਕੀਤੀ ਗਈ ਨੈੱਟਬਾਲ ਦੀ ਟੀਮ ਨੇ ਪੰਜਾਬ ਦਾ ਨਾਮ ਰੌਸ਼ਨ ਕੀਤਾ । ਨੈੱਟਬਾਲ ਪ੍ਰਮੋਸ਼ਨ ਐਸੋਸੀਏਸ਼ਨ ਦੇ ਜਨਰਲ ਸਕੱਤਰ ਕਰਨ ਅਵਤਾਰ ਕਪਿਲ ਨੇ ਦੱਸਿਆ ਕਿ ਪੰਜਾਬ ਦੀ ਚੈਂਪੀਅਨ ਟੀਮ ਦਾ 29 ਮਾਰਚ ਨੂੰ ਪੰਜਾਬ ਪੁੱਜਣ ਤੇ ਖੇਡ ਮੰਤਰੀ ਵੱਲੋਂ ਸਵਾਗਤ ਕੀਤਾ ਜਾਵੇਗਾ ।