• Home
  • ਗੁਰੂ ਨਾਨਕ ਖ਼ਾਲਸਾ ਕਾਲਜ ‘ਚ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਫ਼ਲਤਾ ਪੂਰਵਕ ਸੰਪੂਰਨ

ਗੁਰੂ ਨਾਨਕ ਖ਼ਾਲਸਾ ਕਾਲਜ ‘ਚ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਸਫ਼ਲਤਾ ਪੂਰਵਕ ਸੰਪੂਰਨ

ਲੁਧਿਆਣਾ: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵਲੋਂ “ਪਰਵਾਸੀ ਪੰਜਾਬੀ ਸਾਹਿਤ: ਗਲੋਬਲੀ ਪਰਿਪੇਖ” ਵਿਸ਼ੇ ‘ਤੇ ਹੋਈ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦੇ ਅੱਜ ਦੂਜੇ ਦਿਨ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੌਰਾਨ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਵਿਦਵਾਨ ਚਿੰਤਕਾਂ ਅਤੇ ਖੋਜਾਰਥੀਆਂ ਨੇ ਖੋਜ ਪੱਤਰ ਪੜ੍ਹੇ॥ ਇਸ ਕਾਨਫ਼ਰੰਸ ਦੇ ਦੋਹਾਂ ਦਿਨਾਂ ਵਿੱਚ ਚੱਲੇ ਵੱਖ-ਵੱਖ ਅਕਾਦਮਿਕ ਸੈਸ਼ਨਾਂ ਦੌਰਾਨ ਲੱਗਭਗ 120 ਦੇ ਕਰੀਬ ਖੋਜ ਪੱਤਰ ਪੜ੍ਹੇ ਗਏ। ਇਸ ਕਾਨਫਰੰਸ ਦੀ ਸਭ ਤੋਂ ਵੱਡੀ ਪ੍ਰਾਪਤੀ ਇਹ ਰਹੀ ਕਿ ਜਿਹੜੇ ਪਰਵਾਸੀ ਸਾਹਿਤਕਾਰ ਹੁਣ ਤਕ ਹਾਸ਼ੀਏ ‘ਤੇ ਸਨ ਉਨ੍ਹਾਂ ਦੀਆਂ ਸਾਹਿਤਕ ਰਚਨਾਵਾਂ ਨੂੰ ਵੱਖ ਵੱਖ ਦ੍ਰਿਸ਼ਟੀਆਂ ਪੱਖੋਂ ਅਧਿਅਨ ਕਰਨ ‘ਤੇ ਇਨ੍ਹਾਂ ਸਾਹਿਤਕਾਰਾਂ ਦੀ ਸ਼ਨਾਖਤ ਹੋਈ ਹੈ। ਦੂਸਰੀ ਪ੍ਰਾਪਤੀ ਇਹ ਕਿ ਅਗਲੇ ਸਾਲ ਪਰਵਾਸੀ ਸਾਹਿਤ ਅਧਿਅਨ ਕੇਂਦਰ ਸਹਿਯੋਗੀ ਸੰਸਥਾਵਾਂ ਨਾਲ ਮਿਲ ਕੇ 2020 ਵਿਚ ਅੰਤਰ ਰਾਸ਼ਟਰੀ ਕਾਨਫਰੰਸ 7-8 ਫਰਵਰੀ ਨੂੰ ਆਯੋਜਨ ਕਰੇਗਾ ਜਿਸ ਵਿਚ ਪਰਵਾਸੀ ਪੰਜਾਬੀ ਸਾਹਿਤਕਾਰਾਂ ਦੀਆਂ ਬੇਹਤਰੀਨ ਰਚਨਾਵਾਂ ਨੂੰ ਸਨਮਾਨਿਤ ਵੀ ਕਰੇਗਾ।  ਪਰਵਾਸੀ ਸਾਹਿਤ ਅਧਿਅਨ ਕੇਂਦਰ ਤੇ ਪੰਜਾਬ ਭਵਨ ਸਰੀ ਨੇ ਇਹ ਐਲਾਨ ਕੀਤਾ ਹੈ ਕਿ ਪਰਵਾਸੀ ਪੰਜਾਬੀ ਸਾਹਿਤਕਾਰਾਂ ਦੀਆਂ ਬੇਹਤਰੀਨ ਰਚਨਾਵਾਂ ਨੂੰ 31000 ਰੁਪਏ ਨਕਦ ਰਾਸ਼ੀ ਅਤੇ ਪਰਵਾਸੀ ਪੰਜਾਬੀ ਸਾਹਿਤ ਦੀ ਬੇਹਤਰੀਨ ਅਲੋਚਨਾਤਮਕ ਪੁਸਤਕ ਨੂੰ 51000 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਆ ਜਾਵੇਗਾ।  ਇਹ ਸਨਮਾਨ ਰਾਸ਼ੀ ਪੰਜਾਬ ਭਵਨ ਸਰੀ ਕੈਨੇਡਾ ਦੇ ਬਾਨੀ ਸੁੱਖੀ ਬਾਠ ਵੱਲੋਂ ਹਰ ਸਾਲ ਭੇਂਟ ਕੀਤੀ ਜਾਵੇਗੀ। ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਸ੍ਰ. ਸ.ਸ. ਚੰਨੀ (ਆਈ.ਏ.ਐਸ) ਚੀਫ਼ ਇਨਫਰਮੇਸ਼ਨ ਕਮਿਸ਼ਨਰ, ਪੰਜਾਬ ਨੇ ਕੀਤੀ । ਇਸ ਮੌਕੇ ‘ਤੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਗਿੱਲ,ਸੁਰਿੰਦਰ ਸਿਦਕ, ਦਰਸ਼ਨ ਧੀਰ,ਮਨਜੀਤ ਕੰਗ,ਅਜੀਤ ਭੱਠਲ,ਤਰਲੋਚਨ ਗਰੇਵਾਲ,ਡਾ. ਲਖਵਿੰਦਰ ਸਿੰਘ ਜੌਹਲ, ਡਾ. ਸਾਧੂ ਸਿੰਘ ਪ੍ਰਸਿੱਧ ਪੰਜਾਬੀ ਚਿੰਤਕ, ਕੈਨੇਡਾਨੇ ਵੀ ਸੰਬੋਧਨ ਕੀਤਾ। 
ਡਾ.ਸ.ਪ.ਸਿੰਘ, ਆਨਰੇਰੀ ਜਨਰਲ ਸਕੱਤਰ ਤੇ ਸਾਬਕਾ ਵਾਈਸ ਚਾਂਸਲਰ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਅਤੇ ਕਾਲਜ ਦੇ ਪ੍ਰਿੰਸੀਪਲ ਡਾ.ਅਰਵਿੰਦਰ ਸਿੰਘ ਭੱਲਾ ਨੇ ਇਸ ਵਿਦਾਇਗੀ ਸੈਸ਼ਨ ਵਿੱਚ ਪਹੁੰਚੀਆਂ ਪ੍ਰਬੁੱਧ ਸਖ਼ਸ਼ੀਅਤਾਂ ਨੂੰ ਗੁਲਦਸਤੇ ਦੇਂਦਿਆਂ ਰਸਮੀ ਤੌਰ ‘ਤੇ ਜੀ ਆਇਆ ਆਖਿਆ। ਡਾ.ਸ.ਪ.ਸਿੰਘ ਨੇ ਸਵਾਗਤੀ ਸ਼ਬਦਾਂ ਵਿੱਚ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਨੇ ਪੰਜਾਬ ਭਵਨ ਸਰੀ, ਕੈਨੇਡਾ, ਸ਼ਾਸਤਰੀ ਇੰਡੋ-ਕੈਨੇਡੀਅਨ ਇੰਸਟੀਚਿਊਟ, ਇੰਡੋਜ਼ ਪੰਜਾਬੀ ਸਾਹਿਤ ਅਕੈਡਮੀ, ਆਸਟਰੇਲੀਆ, ਸਾਹਿਤ ਸੁਰ ਸੰਗਮ ਸਭਾ, ਇਟਲੀ ਅਤੇ ਪ੍ਰਾਈਮ ਏਸ਼ੀਆ ਮੀਡੀਆ, ਕੈਨੇਡਾ ਦੇ ਸਹਿਯੋਗ ਨਾਲ ਇਹ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫ਼ਰੰਸ ਦਾ ਬੜੀ ਸਫ਼ਲਤਾ ਨਾਲ ਆਯੋਜਨ ਕਰਵਾਉਣ ਵਿੱਚ ਸਫ਼ਲ ਹੋਇਆ ਹੈ। ਉਹਨਾਂ ਨੇ ਕਿਹਾ ਕਿ ਇਸ ਕਾਨਫ਼ਰੰਸ ਦਾ ਮੂਲ ਉਦੇਸ਼ ਵਿਦੇਸ਼ਾਂ ਵਿੱਚ ਰਚੇ ਜਾ ਰਹੇ ਪਰਵਾਸੀ ਪੰਜਾਬੀ ਸਾਹਿਤ ਦੇ ਵੱਖ-ਵੱਖ ਸਰੋਕਾਰਾਂ ਨੂੰ ਨਵੇਂ ਪਰਿਪੇਖ ਵਿੱਚ ਸਮਝਣ ਦਾ ਯਤਨ ਕੀਤਾ ਜਾਵੇ।  ਡਾ. ਅਰਵਿੰਦਰ ਸਿੰਘ ਨੇ ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਲੇਖਕਾਂ, ਕੌਂਸਲ ਦੇ ਅਹੱੁਦੇਦਾਰਾਂ, ਵਿਦਵਾਨ ਚਿੰਤਕਾਂ ਅਤੇ ਸਮੂਹ ਅਧਿਆਪਕਾਂ ਅਤੇ ਵਿਿਦਆਰਥੀਆਂ ਦਾ ਧੰਨਵਾਦ ਕੀਤਾ । ਜਿਨ੍ਹਾਂ ਨੇ ਸਫ਼ਲਤਾਪੂਰਵਕ ਇਸ ਕਾਨਫ਼ਰੰਸ ਨੂੰ ਕਾਮਯਾਬ ਬਣਾਇਆ ਹੈ। ਸਮਾਗਮ ਦੇ ਅੰਤ ਵਿੱਚ ਪਰਵਾਸੀ ਲੇਖਕਾਂ ਨੂੰ ਸਨਮਾਨਿਤ ਕੀਤਾ ਗਿਆ ।

ਇਸ ਦੋ ਰੋਜ਼ਾ ਕਾਨਫ਼ਰੰਸ ਦਾ ਜੋ ਮੂਲ ਉਦੇਸ਼ ਉਨ੍ਹਾਂ ਪਰਵਾਸੀ ਸਾਹਿਤਕਾਰਾਂ ਨੂੰ ਹੌਂਸਲਾ ਵਧਾਉਣਾ ਸੀ ਜੋ ਅਜੇ ਤੱਕ ਪਰਵਾਸੀ ਪੰਜਾਬੀ ਸਾਹਿਤ ਦੇ ਵਿੱਚ ਹਾਸ਼ੀਏ ‘ਤੇ ਸਨ ਇਨ੍ਹਾਂ ਦੋਹਾਂ ਸੰਸਥਾਵਾਂ ਦਾ ਮਨੋਰਥ ਵੀ ਇਹ ਸੀ ਕਿ ਪਰਵਾਸੀ ਸਾਹਿਤਕਾਰਾਂ ਨੂੰ ਇਕ ਸਾਂਝਾ ਅੰਤਰਰਾਸ਼ਟਰੀ ਮੰਚ ਮੁਹੱਈਆ ਕਰਵਾਇਆ ਜਾਵੇ ਤਾਂ ਜੋ ਪਰਵਾਸੀ ਪੰਜਾਬੀ ਸਾਹਿਤ ਨੂੰ ਨਵੇਂ ਸੰਦਰਭਾਂ ਤੇ ਪਰਿਪੇਖਾਂ ਰਾਹੀਂ ਨਵੇਂ ਸੰਵਾਦ ਭਵਿੱਖ ਵਿੱਚ ਪੈਦਾ ਹੋ ਸਕਣ । ਵੱਖ-ਵੱਖ ਮੁਲਕਾਂ ਤੋਂ ਆਏ ਪਰਵਾਸੀ ਪੰਜਾਬੀ ਸਾਹਿਤਕਾਰਾਂ ਸ. ਸੁੱਖੀ ਬਾਠ (ਕੈਨੇਡਾ), ਸ. ਜਰਨੈਲ ਸਿੰਘ –ਦੋ-ਟਾਪੂ (ਕੈਨੇਡਾ), ਡਾ. ਸਾਧੂ ਸਿੰਘ (ਕੈਨੇਡਾ), ਸ. ਦਰਸ਼ਨ ਧੀਰ (ਇੰਗਲੈਂਡ), ਸ. ਜਰਨੈਲ ਸਿੰਘ ਸੇਖਾਂ (ਕੈਨੇਡਾ), ਮੇਜਰ ਭੁਪਿੰਦਰ ਦਲੇਰ (ਅਮਰੀਕਾ), ਸ. ਮੋਹਨ ਗਿੱਲ ਕੈਨੇਡਾ ,ਸ. ਸੁਖਮੰਦਰ ਸਿੰਘ ਬਰਾੜ ,ਸ. ਸੁਰਜੀਤ ਸਿੰਘ ਕਾਉਂਕੇ (ਅਮਰੀਕਾ), ਸ. ਅੰਮ੍ਰਿਤਪਾਲ ਸਿੰਘ ਗਰੇਵਾਲ (ਕੈਨੇਡਾ), ਸ. ਪ੍ਰਦੀਪ ਸਿੰਘ (ਅਮਰੀਕਾ), ਸ਼੍ਰੀ ਮਤੀ ਸੁਰਿੰਦਰ ਸਿਦਕ (ਆਸਟਰੇਲੀਆ), ਮਨਜੀਤ ਕੌਰ ਕੰਗ (ਕੈਨੇਡਾ), ਮਨਜੀਤ ਕੌਰ ਗਿੱਲ (ਅਮਰੀਕਾ), ਸ਼੍ਰੀ ਮਤੀ ਸੁਰਿੰਦਰ ਗੀਤ (ਕੈਨੇਡਾ), ਸ਼੍ਰੀ ਅਸ਼ੋਕ ਭੌਰਾ (ਅਮਰੀਕਾ), ਸ. ਪਰਮਜੀਤ ਦਿਉਲ (ਕੈਨੇਡਾ), ਸ. ਕੇਸਰ ਸਿੰਘ ਕੂਨਰ (ਕੈਨੇਡਾ), ਸ. ਗੁਰਬਚਨ ਸਿੰਘ ਜਗਪਾਲ (ਆਸਟਰੇਲੀਆ), ਸਤਿੰਦਰਪਾਲ ਸਿੰਘ ਸਿੱਧਵਾਂ (ਕੈਨੇਡਾ), ਪ੍ਰਿੰ. ਮਲੂਕ ਚੰਦ ਕਲੇਰ (ਕੈਨੇਡਾ), ਸ. ਮੋਹਨ ਸਿੰਘ ਕੁੱਕੜਪਿੰਡੀਆਂ (ਇੰਗਲੈਂਡ), ਸ. ਤਾਰਾ ਸਿੰਘ ਤਾਰਾ (ਇੰਗਲੈਂਡ), ਸ. ਅਜੀਤ ਸਿੰਘ ਭੱਠਲ (ਅਮਰੀਕਾ), ਸ. ਤਰਲੋਚਨ ਸਿੰਘ ਗਰੇਵਾਲ (ਹਾਲੈਂਡ), ਨੇ ਸ਼ਿਰਕਤ ਕੀਤੀ ।ਇਸ ਵਿਦਾਇਗੀ ਸੈਸ਼ਨ ਵਿੱਚ ਸ.ਕੁਲਜੀਤ ਸਿੰਘ, ਸ. ਭਗਵੰਤ ਸਿੰਘ, ਸ. ਹਰਦੀਪ ਸਿੰਘ ਕੌਂਸਲ ਦੇ ਅਹੁੱਦੇਦਾਰ ਸ਼ਾਮਲ ਹੋਏ । ਜੀ.ਜੀ.ਐਨ.ਆਈ.ਐਮ.ਟੀ. ਅਤੇ ਜੀ.ਜੀ.ਐਨ.ਆਈ.ਵੀ.ਐਸ. ਦੇ ਡਾਇਰੈਕਟਰ ਪ੍ਰੋ: ਮਨਜੀਤ ਸਿੰਘ ਛਾਬੜਾ ਅਤੇ ਜੀ.ਜੀ.ਐਨ.ਆਈ.ਐਮ.ਟੀ. ਸੰਸਥਾ ਦੇ ਪ੍ਰਿੰਸੀਪਲ ਡਾ. ਹਰਦੀਪ ਸਿੰਘ ਵੀ ਹਾਜ਼ਰ ਰਹੇ । ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ‘ਚੋਂ ਡਾ. ਭੁਪਿੰਦਰ ਸਿੰਘ, ਡਾ.ਗੁਰਪ੍ਰੀਤ ਸਿੰਘ, ਪ੍ਰੋ: ਸ਼ਰਨਜੀਤ ਕੌਰ, ਪ੍ਰੋ: ਹਰਪ੍ਰੀਤ ਸਿੰਘ ਦੂਆ, ਡਾ. ਤਜਿੰਦਰ ਕੌਰ ਅਤੇ ਡਾ. ਮੁਨੀਸ਼ ਕੁਮਾਰ ਇਸ ਸੈਸ਼ਨ ਵਿੱਚ ਹਾਜ਼ਰ ਰਹੇ । ਕਾਲਜ ਦੇ ਵੱਖ-ਵੱਖ ਵਿਭਾਗਾਂ ਦੇ ਅਧਿਆਪਕ ਸਾਹਿਬਾਨ ਅਤੇ ਵਿਿਦਆਰਥੀ ਇਸ ਵਿਦਾਇਗੀ ਸੈਸ਼ਨ ਵਿੱਚ ਮੌਜੂਦ ਰਹੇ ।Attachments area