• Home
  • ਐਸ.ਆਈ.ਟੀ. ਦੀ ਜਾਂਚ ਦਾ ਸਮਾਂ ਤੈਅ ਨਹੀਂ ਹੋ ਸਕਦਾ : ਮੁੱਖ ਮੰਤਰੀ

ਐਸ.ਆਈ.ਟੀ. ਦੀ ਜਾਂਚ ਦਾ ਸਮਾਂ ਤੈਅ ਨਹੀਂ ਹੋ ਸਕਦਾ : ਮੁੱਖ ਮੰਤਰੀ

ਚੰਡੀਗੜ, (ਖ਼ਬਰ ਵਾਲੇ ਬਿਊਰੋ): ਬੇਅਦਬੀ ਮਾਮਲਿਆਂ ਦੀ ਜਾਂਚ ਨੂੰ ਲੈ ਕੇ ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਗਈ ਐਸਆਈਟੀ ਦੀ ਜਾਂਚ ਦਾ ਸਮਾਂ ਤੈਅ ਨਹੀਂ ਹੋ ਸਕਦਾ, ਇਹ ਗੱਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤੀ ਹੈ। ਉਨਾਂ ਕਿਹਾ ਕਿ ਐਸਆਈਟੀ ਦੀ ਆਪਣੀ ਸੀਮਾ ਹੈ ਤੇ ਉਹ ਪੂਰੀ ਘੋਖ ਨਾਲ ਹੀ ਆਪਣੀ ਜਾਂਚ ਪੂਰੀ ਕਰ ਕੇ ਫਾਈਨਲ ਰਿਪੋਰਟ ਸੌਂਪੇਗੀ। ਉਨਾਂ ਫਿਰ ਦੁਹਰਾਇਆ ਕਿ ਐਸਆਈਟੀ ਨੇ ਜਿਸ ਨੂੰ ਵੀ ਦੋਸ਼ੀ ਠਹਿਰਾਇਆ ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਭਾਵੇਂ ਕਿ ਉਹ ਕਿੱਡਾ ਵੀ ਵਿਅਕਤੀ ਹੋਵੇ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਭੂਮਿਕਾ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਐਸਆਈਟੀ ਆਪਣਾ ਕੰਮ ਕਰ ਰਹੀ ਹੈ ਤੇ ਜਿਹੜਾ ਵੀ ਦੋਸ਼ੀ ਪਾਇਆ ਗਿਆ ਉਸ ਦੇ ਵਿਰੁਧ ਸਖ਼ਤ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।