• Home
  • ਹਾਈਕੋਰਟ ਵੱਲੋਂ ਕੈਪਟਨ ਤੇ ਰਣਇੰਦਰ ਨੂੰ ਇਨਕਮ ਟੈਕਸ ਵਿਭਾਗ ਦੀ ਪਟੀਸ਼ਨ ਤੇ ਕੀਤੇ ਨੋਟਿਸ ਦਾ ਖਹਿਰਾ ਵੱਲੋਂ ਸਵਾਗਤ ਕਿਹਾ ਬਾਦਲਾਂ ਨੂੰ ਵੀ ਤਲਬ ਕੀਤਾ ਜਾਵੇ

ਹਾਈਕੋਰਟ ਵੱਲੋਂ ਕੈਪਟਨ ਤੇ ਰਣਇੰਦਰ ਨੂੰ ਇਨਕਮ ਟੈਕਸ ਵਿਭਾਗ ਦੀ ਪਟੀਸ਼ਨ ਤੇ ਕੀਤੇ ਨੋਟਿਸ ਦਾ ਖਹਿਰਾ ਵੱਲੋਂ ਸਵਾਗਤ ਕਿਹਾ ਬਾਦਲਾਂ ਨੂੰ ਵੀ ਤਲਬ ਕੀਤਾ ਜਾਵੇ

ਚੰਡੀਗੜ੍ਹ, ਅਪ੍ਰੈਲ 2- ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਲੁਧਿਆਣਾ ਦੇ ਆਮਦਨ ਕਰ ਵਿਭਾਗ ਦੀ ਪਟੀਸ਼ਨ ਉਤੇ ਟੈਕਸ ਚੋਰੀ ਅਤੇ ਕਾਲੇ ਧਨ ਦੇ ਮਾਮਲੇ ਵਿਚ ਚੀਫ ਮਨਿਸਟਰ ਕੈਪਟਨ  ਅਮਰਿੰਦਰ ਸਿੰਘ ਅਤੇ  ਉਸਦੇ ਪੁੱਤਰ ਰਣਇੰਦਰ ਸਿੰਘ ਨੂੰ ਨੋਟਿਸ ਜਾਰੀ ਕਰਨ ਦੇ ਫੈਸਲੇ ਦਾ ਸਵਾਗਤ ਕੀਤਾ ਹੈ ਅਤੇ ਆਸ ਪ੍ਰਗਟਾਈ ਹੈ ਕਿ ਕਾਨੂੰਨ ਇਨਸਾਫ ਤਕ ਪਹੁੰਚੇਗਾ ।

ਇਥੇ ਜਾਰੀ ਇਕ ਬਿਆਨ ਵਿਚ ਖਹਿਰਾ ਨੇ ਕਿਹਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਹਮੇਸ਼ਾ ਹੀ ਆਪਣੀ ਰਾਜਸੀ ਪਹੁੰਚ ਦਾ ਦੁਰਉਪਯੋਗ ਕਰਕੇ ਕਾਨੂੰਨੀ ਕਾਰਵਾਈ ਵਿਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਵਿਚ ਸਾਬਕਾ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਭਾਈਵਾਲ ਰਹੇ ਹਨ ਅਤੇ 2017 ਵਿਚ ਲੁਧਿਆਣਾ ਸਿਟੀ ਸੈਂਟਰ ਸਕੈਮ ਕੈਪਟਨ  ਅਮਰਿੰਦਰ ਸਿੰਘ ਨੂੰ ਬਚਾਉਣ ਲਈ ਐੱਫ ਆਈ ਆਰ ਰੱਦ ਕਰਨ ਲਈ ਕੋਰਟ ਵਿਚ ਕੈਸੇ ਫਾਇਲ ਕੀਤਾ । ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ ਵੀ ਅਦਾਲਤੀ ਕਾਰਵਾਈ ਚ ਵਿਘਨ ਪਾਉਣ ਲਈ ਉਹਨਾਂ ਵਿਰੁੱਧ ਭ੍ਰਿਸ਼ਟਾਚਾਰ ਦੇ ਕੇਸ  ਵਿਚ ਗਵਾਹਾਂ ਉਤੇ ਦਬਾਅ ਪਾਇਆ ਅਤੇ ਕੋਰਟ ਨੇ ਬਾਦਲ ਅਤੇ ਉਸਦੇ ਪੁੱਤਰ ਸੁਖਬੀਰ ਬਾਦਲ ਨੂੰ ਤਕਨੀਕੀ ਕਰਨਾ ਕਰਕੇ ਰਿਹਾ ਕਰ ਦਿੱਤੋ ਸੀ । 

ਖਹਿਰਾ ਨੇ ਕਿਹਾ ਕਿ ਆਮਦਨ ਕਰ ਵਿਭਾਗ ਨੇ ਪੁਖਤਾ ਸਬੂਤ ਹਾਸਿਲ ਕੀਤੇ ਹਨ ਕਿ  ਕੈਪਟਨ ਅਮਰਿੰਦਰ ਸਿੰਘ ਐਂਡ ਰਣਇੰਦਰ ਸਿੰਘ ਦੇ ਜਨੇਵਾ (ਫਰਾਂਸ ) ਵਿਚ ਬੈਂਕ ਖਾਤੇ ਹਨ ਅਤੇ ਵਿਦੇਸ਼ਾਂ ਵਿਚ ਪ੍ਰਾਪਰਟੀ ਵੀ ਬਣਾਈ ਹੈ । ਉਹਨਾਂ ਕਿਹਾ ਕੇ ਇਹ ਕਾਲੇ ਧਨ ਦਾ ਕੇਸ ਹੈ ਅਤੇ ਪੰਜਾਬ ਤੋਂ ਲੁਟਿਆ ਧਨ ਉਥੇ ਰੱਖਿਆ । 

ਖਹਿਰਾ ਨੇ ਕਿਹਾ ਕਿ ਸ਼ਰਮ ਦੀ ਗੱਲ ਇਹ ਹੈ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਭ੍ਰਿਸ਼ਟਾਚਾਰ ਨੂੰ ਹੀ ਆਪਣਾ ਮੁਖ ਪੇਸ਼ਾ ਬਣਾ ਲਿਆ ਹੈ ਅਤੇ ਲੋਕਾਂ ਦੀਆਂ ਮੁਸ਼ਕਿਲਾਂ ਵੱਲ ਬਿਲਕੁਲ ਧਿਆਨ ਨਹੀਂ ਦਿੱਤਾ ।  ਉਹਨਾਂ ਦੋਨਾਂ ਦੀ ਸਰਪ੍ਰਸਤੀ ਵਿਚ ਹੀ ਡਰੱਗ ਮਾਫੀਆ ਮਾਈਨਿੰਗ ਮਾਫੀਆ ਅਤੇ ਗੈਂਗ ਪੈਦਾ ਹੋਏ ਮੁਲਾਜਮ ਵਰਗ ਦੀ ਸਮਸਿਆ ਵੱਲ ਬਿਲਕੁਲ ਧਿਆਨ  ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਸਿਹਤ ਅਤੇ ਸਿਖਿਆ ਨੂੰ ਸੁਧਾਰਨ ਵੱਲ ਕੋਈ ਧਿਆਨ ਹੈ।  ਉਹਨਾਂ ਨੇ ਕਿਹਾ  ਹੁਣ ਸਹੀ ਸਮਾਂ ਹੈ ਕਿ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰਾਂ ਨੂੰ ਲਾਂਭੇ ਕਰਕੇ ਪੰਜਾਬ ਚ ਨਾਵਾਂ ਬਦਲ ਦਿੱਤਾ ਜਾਵੇ ।