• Home
  • ਬਾਬਰੀ ਮਸਜਿਦ ਬਨਾਮ ਰਾਮ ਮੰਦਿਰ ਕੇਸ ਦੀ ਸੁਣਵਾਈ ਭਲਕੇ

ਬਾਬਰੀ ਮਸਜਿਦ ਬਨਾਮ ਰਾਮ ਮੰਦਿਰ ਕੇਸ ਦੀ ਸੁਣਵਾਈ ਭਲਕੇ

ਨਵੀਂ ਦਿੱਲੀ, (ਖ਼ਬਰ ਵਾਲੇ ਬਿਊਰੋ) : ਇਸ ਹਫ਼ਤੇ ਸੁਪਰੀਮ ਕੋਰਟ ਵਿਚ ਸੁਣਵਾਈ ਲਈ ਕਈ ਅਹਿਮ ਕੇਸ ਹਨ ਜਿਨਾਂ ਵਿਚੋਂ ਇਕ ਹੈ ਰਾਮ ਜਨਮ ਭੂਮੀ ਬਨਾਮ ਬਾਬਰੀ ਮਸਜਿਦ ਮਾਮਲਾ। ਇਸ ਮਾਮਲੇ ਦੀ ਸੁਣਵਾਈ ਭਲਕੇ ਹੋਵੇਗੀ ਜਿਸ 'ਤੇ ਪੂਰੇ ਦੇਸ਼ ਦੀ ਨਜ਼ਰ ਰਹੇਗੀ। ਇਸ ਕੇਸ ਦੀ ਸੁਣਵਾਈ ਚੀਫ ਜਸਟਿਸ ਦੀਪਕ ਮਿਸ਼ਰਾ ਅਤੇ ਜਸਟਿਸ ਅਸ਼ੋਕ ਭੂਸ਼ਨ ਅਤੇ ਸ. ਅਬਦੁਲ ਨਜ਼ੀਰ ਦੇ ਬੈਂਚ ਕਰਨਗੇ।
ਅਦਾਲਤ ਦਾ ਇਹ ਬੈਂਚ 1994 ਦੇ ਇਸਮਾਈਲ ਫਾਰੂਕੀ ਬਨਾਮ ਰਾਸ਼ਟਰ ਕੇਸ ਨੂੰ ਫਿਰ ਤੋਂ ਵਿਚਾਰੇਗਾ।