• Home
  • ਪੇਟੀਐਮ ਤੇ ਫ਼ੋਨਪੇਅ ਵਰਗੇ ਵਾਇਲਟ 1 ਮਾਰਚ ਤਕ ਬੰਦ ਹੋ ਸਕਦੇ ਹਨ?

ਪੇਟੀਐਮ ਤੇ ਫ਼ੋਨਪੇਅ ਵਰਗੇ ਵਾਇਲਟ 1 ਮਾਰਚ ਤਕ ਬੰਦ ਹੋ ਸਕਦੇ ਹਨ?

ਨਵੀਂ ਦਿੱਲੀ : ਨੋਟਬੰਦੀ ਤੋਂ ਬਾਅਦ ਭਾਰਤ ਵਿੱਚ ਆਨਲਾਈਨ ਟਰਾਂਜੈਕਸ਼ਨ 'ਤੇ ਬਹੁਤ ਜ਼ੋਰ ਦਿੱਤਾ ਗਿਆ ਸੀ ਤੇ ਹੌਲੀ ਹੌਲੀ ਲੋਕ ਮੋਬਾਈਲ ਰਾਹੀਂ ਹੀ ਸਾਰਾ ਲੈਣ ਦੇਣ ਕਰਨ ਲੱਗੇ ਸਨ ਤੇ ਨਕਦੀ ਦੀ ਕਮੀ ਨਾਲ ਜੂਝ ਰਿਹਾ ਦੇਸ਼ ਪਟੜੀ 'ਤੇ ਆ ਗਿਆ ਸੀ।
ਹੁਣ ਖ਼ਬਰਾਂ ਮਿਲ ਰਹੀਆਂ ਹਨ ਕਿ ਆਨਲਾਈਨ ਟਰਾਂਜੈਕਸ਼ਨ ਕਰਨ ਵਾਲੇ ਲੋਕਾਂ ਨੂੰ ਮੁਸ਼ਕਲ ਆ ਸਕਦੀ ਹੈ। ਇਸ ਦਾ ਕਾਰਨ ਇਹ ਹੈ ਕਿ ਰਿਜਰਵ ਬੈਂਕ ਨੇ ਆਦੇਸ਼ ਦਿੱਤਾ ਸੀ ਕਿ ਜਿੰਨੇ ਵੀ ਗਾਹਕ ਆਨਲਾਈਨ ਟਰਾਂਜੈਕਸ਼ਨ ਕਰਦੇ ਹਨ, ਉਨਾਂ ਦੀ ਵੈਰੀਫੀਕੇਸ਼ਨ ਫਰਵਰੀ 2018 ਤਕ ਕਰ ਲਈ ਜਾਵੇ। ਇਸ ਵੇਲੇ ਕੰਪਨੀਆਂ ਦਵੰਧ 'ਚ ਫਸੀਆਂ ਹੋਈਆਂ ਹਨ। ਇਸ ਲਈ ਪੇਟੀਐਮ ਅਤੇ ਫੋਨਪੇ ਵਰਗੇ ਵਾਇਲਟ ਬੰਦ ਹੋ ਸਕਦੇ ਹਨ ਤੇ ਇਨਾਂ ਦੇ 95 ਫੀ ਸਦੀ ਗਾਹਕਾਂ ਨੂੰ ਮੁਸ਼ਕਲ ਆ ਸਕਦੀ ਹੈ।