• Home
  • ਫ਼ਲੋਰੈਂਸ ਤੂਫ਼ਾਨ ਕਾਰਨ ਅਮਰੀਕਾ ‘ਚ 17 ਮੌਤਾਂ, ਸ਼ਹਿਰ ਪਾਣੀ ‘ਚ ਡੁੱਬਿਆ

ਫ਼ਲੋਰੈਂਸ ਤੂਫ਼ਾਨ ਕਾਰਨ ਅਮਰੀਕਾ ‘ਚ 17 ਮੌਤਾਂ, ਸ਼ਹਿਰ ਪਾਣੀ ‘ਚ ਡੁੱਬਿਆ

ਵਾਸ਼ਿੰਗਟਨ, (ਖ਼ਬਰ ਵਾਲੇ ਬਿਊਰੋ): ਅਮਰੀਕਾ ਦੇ ਪੂਰਬ ਤੱਟ ਦੇ ਆਲੇ ਦੁਆਲੇ ਕਈ ਦਿਨ ਘੁੰਮਣ ਤੋਂ ਬਾਅਦ ਆਖ਼ਰ ਫ਼ਲੋਰੈਂਸ ਤੂਫਾਨ ਨੇ ਦਸਤਕ ਦੇ ਹੀ ਦਿੱਤੀ। ਜਿਸ ਕਾਰਨ ਕੈਰੇਲੀਨਾ ਵਿਚ ਹੁਣ ਤਕ 17 ਮੌਤਾਂ ਹੋ ਚੁੱਕੀਆਂ ਹਨ ਤੇ ਇਲਾਕੇ ਵਿਚ ਅਜੇ ਵੀ 175 ਕਿਲੋਮੀਟਰ ਪ੍ਰਤੀ ਘੰਟਾ ਦੀ ਗਤੀ ਨਾਲ ਹਵਾਵਾਂ ਚੱਲ ਰਹੀਆਂ ਹਨ। ਹੁਣ ਤਕ 80 ਮਿਲੀ ਮੀਟਰ ਮੀਂਹ ਪੈ ਚੁੱਕਾ ਹੈ ਤੇ ਇਲਾਕੇ ਵਿਚ ਹੜ ਵਰਗੇ ਹਾਲਾਤ ਬਣ ਚੁੱਕੇ ਹਨ। ਭਾਰੀ ਮੀਂਹ ਕਾਰਨ ਵਿਲੀਮਗਟਨ ਸ਼ਹਿਰ ਪਾਣੀ 'ਚ ਡੁੱਬ ਗਿਆ ਹੈ ਤੇ ਕਰੀਬ ਦਸ ਲੱਖ ਲੋਕ ਅੱਜ ਵੀ ਬਿਜਲੀ ਬਿਨਾਂ ਬੈਠੇ ਹਨ। ਕੈਰੇਲੀਨਾ ਦੇ ਪੂਰਬੀ ਹਿੱਸੇ ਦਾ ਸੰਪਰਕ ਬਾਕੀ ਦੁਨੀਆਂ ਨਾਲੋਂ ਟੁੱਟ ਚੁੱਕਾ ਹੈ।