• Home
  • ਐਮ ਬੀ ਡੀ ਨਿਓਪੋਲਿਸ ਲੁਧਿਆਣਾ ‘ਚ The Chocolate Box ਐਂਡ ਲਾਊਂਜ ‘ਚ ਫੈਸ਼ਨ ਸ਼ੋਅ ਦੇ ਨਾਲ ਤਿੰਨ ਰੋਜਾ ਫੈਸਟੀਵਲ ਸ਼ੁਰੂ

ਐਮ ਬੀ ਡੀ ਨਿਓਪੋਲਿਸ ਲੁਧਿਆਣਾ ‘ਚ The Chocolate Box ਐਂਡ ਲਾਊਂਜ ‘ਚ ਫੈਸ਼ਨ ਸ਼ੋਅ ਦੇ ਨਾਲ ਤਿੰਨ ਰੋਜਾ ਫੈਸਟੀਵਲ ਸ਼ੁਰੂ

ਲੁਧਿਆਣਾ: ਐਮਬੀਡੀ ਨਿਓਪੋਲਿਸ ਮੌਲ 'ਚ ਸ਼ਹਿਰ ਦੀ ਸਭ ਤੋਂ ਅਧੁਨਿਕ ਪੇਟਿਸਰੀ - ਦਿ ਚੌਕਲੇਟ ਬਾਕਸ ਐਂਡ ਲਾਊਂਜ ਦੇ ਸ਼ਾਨਦਾਰ ਲਾਂਚ ਦੀ ਖੁਸ਼ੀ 'ਚ ਮਨਾਏ ਜਾ ਰਹੇ ਤਿੰਨ ਰੋਜਾ ਫੈਸਟੀਵਲ ਦੀ ਸ਼ੁਰੂਆਤ ਸ਼ੁੱਕਰਵਾਰ ਨੂੰ ਆਪਣੀ ਤਰ•ਾਂ ਦੇ ਪਹਿਲੇ, ਚੌਕਲੇਟ ਥੀਮ ਵਾਲੇ ਫੈਸ਼ਨ ਸ਼ੋਅ ਦੇ ਨਾਲ ਹੋਈ। ਫੈਸ਼ਨ ਸ਼ੋਅ ਦਾ ਆਯੋਜਨ ਇੰਟਰਨੈਸ਼ਨਲ ਇੰਸਟੀਟਿਊਟ ਆਫ ਫੈਸ਼ਨ ਡਿਜਾਇਨ (ਆਈਐਨਆਈਐਫਡੀ) ਦੇ ਸਹਿਯੋਗ ਨਾਲ ਕੀਤਾ ਗਿਆ ਸੀ। ਸ਼ਨੀਵਾਰ ਨੂੰ ਲਿਕਵਿਡ ਡ੍ਰਮਿੰਗ ਪਰਫਾਰਮੈਂਸ ਤੋਂ ਬਾਅਦ ਐਤਵਾਰ ਨੂੰ ਮਿਊਜੀਕਲ ਬੈਂਡ ਦੀ ਪਰਫਾਰਮੈਂਸ ਹੋਵੇਗੀ। ਹਾਲ ਹੀ 'ਚ ਕਈ ਅਵਾਰਡ ਜਿੱਤਣ ਵਾਲੇ ਫੂਡ ਐਂਡ ਬੇਵਰੇਜ ਬ੍ਰਾਂਡ - ਦਿ ਚੌਕਲੇਟ ਬਾਕਸ ਐਂਡ ਲਾਊਂਜ ਨੇ ਲੁਧਿਆਣਾ ਦੇ ਲੈਂਡਮਾਰਕ ਸ਼ਾਪਿੰਗ ਟਿਕਾਣੇ, ਐਮਬੀਡੀ ਨਿਓਪੋਲਿਸ ਮੌਲ 'ਚ ਆਪਣੀ ਲਾਂਚਿੰਗ ਦੀ ਘੋਸ਼ਣਾ ਕੀਤੀ।

ਅੱਖਾਂ 'ਤੇ ਪੱਟੀ ਬੰਨ• ਕੇ ਚੌਕਲੇਟ ਚਖਣ ਦਾ ਸੈਸ਼ਨ, ਸਪਿਨ ਦਿ ਵਹੀਲ, ਮੌਲ 'ਚ ਆਉਣ ਵਾਲੇ ਲੋਕਾਂ ਦੇ ਜਨਮਦਿਨ ਦੀ ਪਾਰਟੀ ਅਤੇ ਵਿਆਹ ਦੀ ਵਰ•ੇਗੰਢ ਆਦਿ ਬਹੁਤ ਉਤਸਾਹ ਅਤੇ ਧੂਮਧਾਮ ਦੇ ਨਾਲ ਮਨਾਈ ਗਈ।

ਫੈਸ਼ਨ ਸ਼ੋਅ ਦੇ ਮੌਕੇ 'ਤੇ, ਸੁਸ਼੍ਰੀ ਸੋਨਿਕਾ ਮਲ੍ਹੋਤ੍ਰਾ, ਜੁਆਇੰਟ ਮੈਨੇਜਿੰਗ ਡਾਇਰੈਕਟਰ, ਐਮਬੀਡੀ ਗਰੁੱਪ ਨੇ ਕਿਹਾ, 'ਚੌਕਲੇਟ ਬਾਕਸ ਦੀ ਪ੍ਰਸਿੱਧੀ ਡਿਜਾਇਨਰ ਚੌਕਲੇਟ ਅਤੇ ਡਿਜਾਇਨਰ ਕੇਕ ਦੇ ਲਈ ਹੈ। ਇਸ ਫੈਸ਼ਨ ਈਵੈਂਟ ਨੂੰ ਸਾਡੇ ਨਾਮੀ ਸ਼ੈਫਸ ਦੀ ਰਚਨਾਤਮਕਤਾ ਅਤੇ ਕਾਰੀਗਰੀ ਦਿਖਾਉਣ ਦੇ ਲਈ ਪਲਾਨ ਕੀਤਾ ਗਿਆ ਸੀ। ਇਹ ਅਨੌਖਾ ਫੈਸ਼ਨ ਸ਼ੋਅ, ਨੌਜਵਾਨਾਂ ਅਤੇ ਭੋਜਨ ਪ੍ਰੇਮੀਆਂ ਦੇ ਲਈ ਤਿਆਰ ਖਾਸ ਮੈਨਿਊ ਕਾਨਸੈਪਟ ਅਤੇ ਰਚਨਾਤਮਕਤਾ ਦੇ ਲਈ ਟੀਸੀਬੀ ਅਤੇ ਲਾਊਂਜ ਵੱਲੋਂ ਇੱਕ ਚੌਕਲੇਟੀ ਟ੍ਰਿਬਿਊਟ ਹੈ।'

ਫੈਸ਼ਨ ਸ਼ੋਅ ਦੇ ਦੌਰਾਨ ਮਾਡਲਸ ਨੇ ਸਵਾਦ ਸੰਬੰਧੀ ਨਵੇਂਪਣ, ਅਦਭੁਤ ਚੋਣ, ਅਧੁਨਿਕ ਅਤੇ ਸ਼ਾਨਦਾਰ ਪਾਰੰਪਰਿਕ ਪਕਵਾਨਾਂ ਦਾ ਪ੍ਰਦਰਸ਼ਨ ਕੀਤਾ। ਡ੍ਰਿੰਕ ਪਦਾਰਥਾਂ ਦੇ ਪਹਿਲੇ ਰਾਊਂਡ ਤੋਂ ਬਾਅਦ, ਸੈਂਡਵਿਚ ਅਤੇ ਬਰਗਰ ਰਾਊਂਡ ਹੋਇਆ। ਤੀਜਾ ਰਾਊਂਡ, ਟੀਸੀਬੀ ਅਤੇ ਲਾਊਂਜ ਦੇ ਡਿਜਾਇਨਰ ਕੇਕ ਅਤੇ ਪੇਸਟਰੀ ਦੇ ਬਾਰੇ 'ਚ ਸੀ। ਫੈਸ਼ਨ ਸ਼ੋਅ ਦਾ ਚੌਥਾ ਰਾਊਂਡ, ਹੈਲਦੀ ਸਲਾਦ, ਮੈਕਰੂਨਸ ਅਤੇ ਚੌਕਲੇਟ 'ਤੇ ਕੇਂਦਰਿਤ ਸੀ। ਪੰਜਵੇਂ ਦੌਰ 'ਚ ਚਿਟ ਚੈਟ ਕਾਂਬੋ, ਮੈਮੋਰੇਬਿਲਿਆ, ਟੀਸੀਬੀ ਸਾਫਟ ਟਾਯਜ ਅਤੇ ਚਸ਼ਮਾ, ਕੇਤਲੀ ਅਤੇ ਮੱਘਾਂ ਨੂੰ ਲੈ ਕੇ ਸੀ।

ਚੌਕਲੈਟ ਥੀਮ ਫੈਸ਼ਨ ਸ਼ੋਅ 'ਚ ਟੀਸੀਬੀ ਦੇ ਸਿਗਨੇਚਰ ਸਨੈਕਸ ਪ੍ਰਦਰਸ਼ਿਤ ਕੀਤੇ ਗਏ, ਜਿਵੇਂ ਕਿ ਰੈਪਸ, ਬਰਗਰ, ਚਿਟ ਚੈਟ ਕਾਂਬੋ, ਸੈਂਡਵਿਚ, ਸਲਾਦ, ਸ਼ੇਕ, ਮੈਕਰੂਨ, ਚੌਕਲੇਟ, ਡਿਜਾਇਨਰ ਕੇਕ ਅਤੇ ਤਾਜੇ ਮੌਸਮੀ ਉਤਪਾਦਾਂ ਦੇ ਨਾਲ ਤਿਆਰ ਇੱਕ ਵਿਸਤਰਿਤ ਮੈਨਿਊ।

ਦਿ ਚੌਕਲੇਟ ਬਾਕਸ ਐਂਡ ਲਾਊਂਜ 'ਚ ਖਾਣ ਪੀਣ ਦੀਆਂ ਚੀਜਾਂ ਦੀ ਜਾਣਕਾਰੀ ਅਤੇ ਉਪਲਬਧਤਾ ਦੀ ਗੱਲ ਕਰੀਏ ਤਾਂ ਐਮਬੀਡੀ ਨਿਓਪੋਲਿਸ ਦੇ ਖੂਬਸੂਰਤ ਮਾਹੌਲ ਦੇ ਕਾਰਨ ਇਹ ਥਾਂ ਨਾ ਸਿਰਫ ਲੁਧਿਆਣਾ ਸਗੋਂ ਪੂਰੇ ਦੇਸ਼ 'ਚ ਮੌਜ਼ੂਦ ਆਮ ਕੈਫੇ ਅਤੇ ਪੇਸਟ੍ਰੀ ਸ਼ਾਪਸ ਦੀ ਭੀੜ ਨਾਲੋਂ ਇੱਕ ਦਮ ਅਲਗ ਹੈ। ਨਿਓਪੋਲਿਸ ਮੌਲ ਦੇ ਗਰਾਊਂਡ ਫਲੌਰ 'ਤੇ ਟੀਸੀਬੀ ਦਾ ਦਿਲਕਸ਼ ਡਿਜਾਇਨ ਇੱਕ ਦੋਸਤਾਨਾ ਖਿਚਾਅ ਪੈਦਾ ਕਰਦਾ ਹੈ। ਸਰੂਚੀਪੂਰਣ ਕਾਊਂਟਰ, ਭੋਜਨ ਦੀ ਵਧੀਆ ਖੁਸ਼ਬੂ, ਕਰੀਨੇ ਨਾਲ ਕੀਤੀ ਗਈ ਸਜਾਵਟ ਅਤੇ ਮੁਫਤ ਵਾਈਫਾਈ ਖੇਤਰ ਤੁਹਾਨੂੰ ਇੱਕ ਸ਼ਾਨਦਾਰ ਅਨੁਭਵ ਪ੍ਰਦਾਨ ਕਰਨ ਦੇ ਲਈ ਕਾਫੀ ਹੈ। ਚੌਕਲੇਟ ਬਾਕਸ ਐਂਡ ਲਾਊਂਜ 'ਚ ਇੱਕ ਹੋਰ ਦਿਲਚਸਪ ਪੇਸ਼ਕਸ਼ 'ਕਮਿਊਨਿਟੀ ਟੇਬਲ' ਦੀ ਹੈ, ਜਿਹੜੀ ਇੱਕ ਮਸ਼ਹੂਰ ਫਰਾਂਸੀਸੀ ਡਾਈਨਿੰਗ ਸੀਟਿੰਗ ਵਿਵਸਥਾ ਹੈ ਤਾਂ ਕਿ ਲੋਕਾਂ ਨੂੰ ਸਾਰਿਆਂ ਦੇ ਨਾਲ ਬੈਠਣ ਦਾ ਇੱਕ ਵਧੀਆ ਅਨੁਭਵ ਮਿਲ ਸਕੇ।