• Home
  • ਯੁਵਕ ਸੇਵਾਵਾਂ ਵਿਭਾਗ ਵੱਲੋਂ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਆਰੰਭ

ਯੁਵਕ ਸੇਵਾਵਾਂ ਵਿਭਾਗ ਵੱਲੋਂ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਆਰੰਭ

ਪਟਿਆਲਾ, 25 ਮਈ:
ਪੰਜਾਬ ਸਰਕਾਰ ਦੇ ਯੁਵਕ ਸੇਵਾਵਾਂ ਵਿਭਾਗ ਵਲੋਂ ਪਟਿਆਲਾ ਵਿਖੇ ਯੁਵਕ ਅਤੇ ਯੁਵਤੀਆਂ 'ਚ ਦੇਸ਼-ਪ੍ਰੇਮ, ਕੌਮੀ ਏਕਤਾ ਅਤੇ ਆਪਸੀ ਭਾਈਚਾਰੇ ਦੀ ਭਾਵਨਾ ਪੈਦਾ ਕਰਨ ਲਈ ਵਿਸ਼ੇਸ਼ ਜ਼ਿਲ੍ਹਾ ਪੱਧਰੀ ਸੱਤ ਰੋਜ਼ਾ ਕੌਮੀ ਸੇਵਾ ਯੋਜਨਾ ਕੈਂਪ ਸ਼ੁਰੂ ਕੀਤਾ ਗਿਆ ਹੈ। ਡਾਇਰੈਕਟੋਰੇਟ ਯੁਵਕ ਸੇਵਾਵਾਂ ਵੱਲੋਂ ਲਗਾਏ ਇਸ ਕੈਪ ਵਿੱਚ ਵੱਖ-ਵੱਖ ਸਕੂਲਾਂ/ਆਈ.ਟੀ.ਆਈਜ਼/ਕਾਲਜਾਂ ਦੇ 79 ਵਿਦਿਆਰਥੀ ਅਤੇ ਪਟਿਆਲਾ ਜ਼ਿਲ੍ਹੇ ਦੇ 11 ਗੈਰ-ਵਿਦਿਆਰਥੀ ਭਾਗ ਲੈ ਰਹੇ ਹਨ।
ਇਸ ਮੌਕੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਡਾ. ਮਲਕੀਤ ਸਿੰਘ ਮਾਨ ਨੇ ਕੌਮੀ ਸੇਵਾ ਯੋਜਨਾ ਬਾਰੇ ਤੇ ਕੌਮੀ ਸੇਵਾ ਯੋਜਨਾ ਨਾਲ ਜੁੜੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਡਾ. ਮਾਨ ਨੇ ਦੱਸਿਆ ਕਿ ਐਨ.ਐਸ.ਐਸ. ਰਾਹੀਂ ਨੌਜਵਾਨਾ ਵਿੱਚ ਕੌਮਾਂਤਰੀ ਭਾਵਨਾ, ਨਸ਼ਾ ਵਿਰੋਧੀ ਚੇਤਨਾ, ਏਡਜ ਜਾਗਰੂਕਤਾ, ਸਰੀਰਕ ਤੰਦਰੁਸਤੀ ਤੇ ਟੀਮ ਭਾਵਨਾ ਨਾਲ ਕੰਮ ਕਰਨ ਦੇ ਮੰਤਵ ਨੂੰ ਪੂਰਾ ਕੀਤਾ ਜਾਵੇਗਾ। ਕੈਂਪ ਦੌਰਾਨ ਵਲੰਟੀਅਰਾਂ ਨੂੰ ਵੱਖ-ਵੱਖ ਵਿਸ਼ਾ ਮਾਹਿਰਾਂ ਵਲੋਂ ਟ੍ਰੇਂਡ ਕੀਤਾ ਜਾਵੇਗਾ ਤਾਂ ਜੋ ਇਹ ਨੌਜਵਾਨ ਅਗਾਂਹ ਸਮਾਜ ਦੇ ਹੋਰ ਲੋਕਾਂ ਲਈ ਚਾਨਣ ਮੁਨਾਰੇ ਦਾ ਕੰਮ ਕਰਨਗੇ।
ਇਸ ਮੌਕੇ ਮੋਦੀ ਕਾਲਜ ਤੋਂ ਡਾ. ਰਾਜੀਵ ਸ਼ਰਮਾ, ਫੀਲਖਾਨਾ ਸਕੂਲ ਤੋਂ ਮਨੋਜ਼ ਥਾਪਰ, ਪ੍ਰਗਟ ਸਿੰਘ, ਨਿਊ ਪਾਵਰ ਹਾਊਸ ਤੋਂ ਕਰਮਜੀਤ ਕੌਰ, ਆਈ.ਟੀ.ਆਈ. ਤੋਂ ਜਗਦੀਪ ਜੋਸ਼ੀ, ਮਨਦੀਪ ਕੌਰ, ਮਲਟੀਪਰਪਜ਼ ਸਕੂਲ ਤੋਂ ਰਵਿੰਦਰ ਸਿੰਘ, ਯੂਨੀਵਰਸਿਟੀ ਸਕੂਲ ਤੋਂ ਮਨਦੀਪ ਸਿੰਘ ਚਹਿਲ, ਉਲਾਣਾ ਸਕੂਲ ਤੋਂ ਵਿਨੋਦ ਕੁਮਾਰ, ਜੋਗੀਪੁਰ ਸਕੂਲ ਤੋਂ ਮਿਨਾਕਸੀ, ਬਹਾਦਰਗੜ੍ਹ ਸਕੂਲ ਤੋਂ ਪਰਮਜੀਤ ਕੌਰ, ਪਰਮਜੀਤ ਸਿੰਘ ਬਾਦਸ਼ਾਹਪੁਰ, ਗੁਰਜੰਟ ਸਿੰਘ ਆਦਿ  ਕੈਂਪ ਸੰਚਾਲਨ 'ਚ ਆਪਣਾ ਯੋਗਦਾਨ ਦੇ ਰਹੇ ਹਨ।