• Home
  • ਸਿਆਸੀ ਨੁਮਾਇੰਦਿਆਂ ਦੀ ਹਾਜ਼ਰੀ ਚ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜ਼ੇਸ਼ਨ -ਸੰਤੁਸ਼ਟੀ ਜ਼ਾਹਰ ਕਰਨ ਉਪਰੰਤ ਮਸ਼ੀਨਾਂ ਦੀ ਵੰਡ ,ਸੂਚੀ ਸੌਂਪੀ

ਸਿਆਸੀ ਨੁਮਾਇੰਦਿਆਂ ਦੀ ਹਾਜ਼ਰੀ ਚ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜ਼ੇਸ਼ਨ -ਸੰਤੁਸ਼ਟੀ ਜ਼ਾਹਰ ਕਰਨ ਉਪਰੰਤ ਮਸ਼ੀਨਾਂ ਦੀ ਵੰਡ ,ਸੂਚੀ ਸੌਂਪੀ

ਫ਼ਾਜ਼ਿਲਕਾ, 30 ਮਾਰਚ:ਆਗਾਮੀ ਲੋਕ ਸਭਾ ਚੋਣਾਂ ਦੇ ਸਨਮੁਖ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਚੋਣਕਾਰ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਅੱਜ ਸਿਆਸੀ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ ਜ਼ਿਲ੍ਹੇ ਵਿੱਚ ਆਈਆਂ ਈ.ਵੀ.ਐਮ. ਅਤੇ ਵੀ.ਵੀ.ਪੈਟ ਮਸ਼ੀਨਾਂ ਦੀ ਪਹਿਲੀ ਰੈਂਡਮਾਈਜ਼ੇਸ਼ਨ ਕਰਵਾਈ ਜਿਸ ਤਹਿਤ ਵਿਧਾਨ ਸਭਾ ਹਲਕਿਆਂ ਨੂੰ ਇਨ੍ਹਾਂ ਮਸ਼ੀਨਾਂ ਦੀ ਕੰਪਿਊਟ੍ਰੀਕ੍ਰਿਤ ਵੰਡ ਕੀਤੀ ਗਈ।ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ. ਛੱਤਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਵਿਧਾਨ ਸਭਾ ਹਲਕਿਆਂ ਦੇ ਕੁੱਲ ਬੂਥਾਂ ਦੀ ਗਿਣਤੀ ਤੋਂ 20 ਫ਼ੀਸਦੀ ਵੱਧ ਬੈਲੇਟ ਯੂਨਿਟ, 20 ਫ਼ੀਸਦੀ ਵੱਧ ਕੰਟਰੋਲ ਯੂਨਿਟ ਅਤੇ 30 ਫ਼ੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦਿੱਤੀਆਂ ਜਾਣੀਆਂ ਹਨ। ਉਨ੍ਹਾਂ ਦੱਸਿਆ ਕਿ ਪਹਿਲੇ ਗੇੜ ਤਹਿਤ ਕੁੱਲ ਗਿਣਤੀ ਤੋਂ 15 ਫ਼ੀਸਦੀ ਵੱਧ ਬੈਲੇਟ ਯੂਨਿਟ, 15 ਫ਼ੀਸਦੀ ਵੱਧ ਕੰਟਰੋਲ ਯੂਨਿਟ ਅਤੇ 20 ਫ਼ੀਸਦੀ ਵੱਧ ਵੀ.ਵੀ.ਪੈਟ ਮਸ਼ੀਨਾਂ ਦੀ ਵੰਡ ਵਿਧਾਨ ਸਭਾ ਹਲਕਿਆਂ ਦੇ ਏ.ਆਰ.ਓਜ਼-ਕਮ-ਐਸ.ਡੀ.ਐਮ. ਨੂੰ ਕਰ ਦਿੱਤੀ ਗਈ ਹੈ।ਡਿਪਟੀ ਕਮਿਸ਼ਨਰ ਨੇ ਕਾਂਗਰਸ ਪਾਰਟੀ ਦੇ ਆਗੂ ਸ਼੍ਰੀ ਅਸ਼ੋਕ ਮਲਹੋਤਰਾ, ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੀ ਗੁਰਪ੍ਰੀਤ ਸਿੰਘ ਲਵਲੀ ਕਾਠਪਾਲ, ਭਾਰਤੀ ਜਨਤਾ ਪਾਰਟੀ ਦੇ ਸ਼੍ਰੀ ਸੁਬੋਧ ਵਰਮਾ, ਬਹੁਜਨ ਸਮਾਜ ਪਾਰਟੀ ਦੇ ਸ਼੍ਰੀ ਨਾਨਕ ਪ੍ਰਕਾਸ਼, ਭਾਰਤੀ ਕਮਿਊਨਿਸਟ ਪਾਰਟੀ ਦੇ ਸ਼੍ਰੀ ਸੁਬੇਗ ਸਿੰਘ, ਭਾਰਤੀ ਕਮਿਊਨਿਸਟ ਪਾਰਟੀ (ਐਮ) ਦੇ ਸ਼੍ਰੀ ਅਬਨਾਸ਼ ਚੰਦਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸ਼੍ਰੀ ਬੂਟਾ ਰਾਮ ਅਤੇ ਸ਼੍ਰੀ ਦੇਵ ਰਾਜ ਸ਼ਰਮਾ ਦੀ ਮੌਜੂਦਗੀ ਵਿੱਚ ਐਨ.ਆਈ.ਸੀ. ਦੇ ਜ਼ਿਲ੍ਹਾ ਸੂਚਨਾ ਕੇਂਦਰ ਦੇ ਅਧਿਕਾਰੀਆਂ ਤੋਂ ਚੋਣ ਕਮਿਸ਼ਨ ਦੇ ਆਨਲਾਈਨ 'ਈ.ਵੀ.ਐਮ. ਮੈਨੇਜਮੈਂਟ ਸਿਸਟਮ' ਰਾਹੀਂ ਪਹਿਲੀ ਰੈਂਡੇਮਾਈਜ਼ੇਸ਼ਨ (ਕੰਪਿਊਟ੍ਰੀਕ੍ਰਿਤ ਵੰਡ) ਕਰਵਾਈ ਅਤੇ ਸਿਆਸੀ ਨੁਮਾਇੰਦਿਆਂ ਵੱਲੋਂ ਸੰਤੁਸ਼ਟੀ ਜ਼ਾਹਰ ਕਰਨ 'ਤੇ ਈ.ਵੀ.ਐਮ. ਤੇ ਵੀ.ਵੀ.ਪੈਟ ਮਸ਼ੀਨਾਂ ਦੀ ਰੈਂਡੇਮਾਈਜ਼ੇਸ਼ਨ ਨੂੰ ਅੰਤਮ ਰੂਪ ਦਿੱਤਾ। ਜ਼ਿਲ੍ਹਾ ਚੋਣਕਾਰ ਅਫ਼ਸਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੇ ਈ.ਵੀ.ਐਮ. ਮੈਨੇਜਮੈਂਟ ਸਿਸਟਮ ਰਾਹੀਂ ਮਸ਼ੀਨਾਂ ਦੀ ਵੰਡ ਬਿਲਕੁਲ ਪਾਰਦਰਸ਼ੀ ਤਰੀਕੇ ਨਾਲ ਅਤੇ ਮਨੁੱਖੀ ਦਖ਼ਲ ਰਹਿਤ ਕੀਤੀ ਗਈ ਹੈ। ਵੀਡੀਉਗ੍ਰਾਫ਼ੀ ਤਹਿਤ ਹੋਈ ਇਸ ਸਾਰੀ ਪ੍ਰਕਿਰਿਆ ਦੌਰਾਨ ਸਿਆਸੀ ਨੁਮਾਇੰਦਿਆਂ ਨੂੰ ਮੌਕੇ 'ਤੇ ਹੀ ਵਿਧਾਨ ਸਭਾ ਹਲਕਿਆਂ ਮੁਤਾਬਕ ਵੰਡੀਆਂ ਮਸ਼ੀਨਾਂ ਦੀਆਂ ਸੂਚੀਆਂ ਸੌਂਪ ਦਿੱਤੀਆਂ ਗਈਆਂ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਚੋਣ ਕਮਿਸ਼ਨ ਵੱਲੋਂ ਜ਼ਿਲ੍ਹਾ ਪੱਧਰ 'ਤੇ 1747 ਬੈਲੇਟ ਯੂਨਿਟ (ਈ.ਵੀ.ਐਮ.), 954 ਕੰਟਰੋਲ ਯੂਨਿਟ ਅਤੇ 993 ਵੀ.ਵੀ.ਪੈਟ ਮਸ਼ੀਨਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ਵਿੱਚੋਂ ਪਹਿਲੀ ਰੈਂਡੇਮਾਈਜ਼ੇਸ਼ਨ ਦੌਰਾਨ ਚਾਰੋ ਵਿਧਾਨ ਸਭਾ ਹਲਕਿਆਂ ਜਲਾਲਾਬਾਦ, ਫ਼ਾਜ਼ਿਲਕਾ, ਅਬੋਹਰ ਅਤੇ ਬੱਲੂਆਣਾ ਨੂੰ 900 ਬੈਲੇਟ ਯੂਨਿਟ, 900 ਕੰਟਰੋਲ ਯੂਨਿਟ ਅਤੇ 939 ਵੀ.ਵੀ.ਪੈਟ ਮਸ਼ੀਨਾਂ ਵੰਡੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਚੋਣ ਦਫ਼ਤਰ ਵਿਖੇ ਲੋੜੀਂਦੀ ਤਦਾਦ ਵਿੱਚ ਬੈਲੇਟ ਯੂਨਿਟ, ਕੰਟਰੋਲ ਯੂਨਿਟ ਅਤੇ ਵੀ.ਵੀ.ਪੈਟ ਮਸ਼ੀਨਾਂ ਰਾਖਵੀਆਂ ਰੱਖੀਆਂ ਗਈਆਂ ਹਨ। ਉਨ੍ਹਾਂ ਵਿਧਾਨ ਸਭਾ ਹਲਕਿਆਂ ਦੇ ਏ.ਆਰ.ਓਜ਼-ਕਮ-ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਮਸ਼ੀਨਾਂ ਦੀ ਸਪੁਰਦਗੀ ਲੈ ਕੇ ਵਿਧਾਨ ਸਭਾ ਹਲਕਾ ਪੱਧਰ 'ਤੇ ਬਣਾਏ ਗਏ ਸਟ੍ਰਾਂਗ ਰੂਮਾਂ ਵਿੱਚ ਇਨ੍ਹਾਂ ਮਸ਼ੀਨਾਂ ਨੂੰ ਪੁਖ਼ਤਾ ਸੁਰੱਖਿਆ ਹੇਠ ਰੱਖਿਆ ਜਾਵੇ।ਇਸ ਦੌਰਾਨ ਐਸ.ਡੀ.ਐਮ. ਫ਼ਾਜ਼ਿਲਕਾ ਸ਼੍ਰੀ ਸੁਭਾਸ਼ ਖਟਕ, ਐਸ.ਡੀ.ਐਮ. ਅਬੋਹਰ ਮੈਡਮ ਪੂਨਮ ਸਿੰਘ, ਐਸ.ਡੀ.ਐਮ. ਜਲਾਲਾਬਾਦ ਸ਼੍ਰੀ ਕੇਸ਼ਵ ਗੋਇਲ, ਈ.ਵੀ.ਐਮ. ਨੋਡਲ ਅਫ਼ਸਰ ਸ਼੍ਰੀ ਪ੍ਰੇਮ ਕੁਮਾਰ, ਤਹਿਸੀਲਦਾਰ ਚੋਣ ਸ਼੍ਰੀ ਸਤਪਾਲ ਬਾਂਸਲ, ਜ਼ਿਲ੍ਹਾ ਸੂਚਨਾ ਵਿਗਿਆਨ ਅਫ਼ਸਰ ਸ਼੍ਰੀ ਪ੍ਰਿੰਸ ਗੋਇਲ, ਬੀ.ਡੀ.ਪੀ.ਓ. ਖੂਈਆਂ ਸਰਵਰ ਸ. ਜਸਵੰਤ ਸਿੰਘ ਸਣੇ ਕਈ ਅਧਿਕਾਰੀਆਂ ਤੇ ਮੁਲਾਜ਼ਮ ਮੌਜੂਦ ਸਨ।