• Home
  • ਇੰਨਾ ਗੁੱਸਾ-ਅਧਿਆਪਿਕਾ ਨੇ ਡਾਂਟੀ, ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਇੰਨਾ ਗੁੱਸਾ-ਅਧਿਆਪਿਕਾ ਨੇ ਡਾਂਟੀ, ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼

ਜਬਲਪੁਰ : ਅੱਜ ਵਿਦਿਆਰਥਣ ਨੂੰ ਅਧਿਆਪਕ ਦੀ ਡਾਂਟ ਤੋਂ ਬਾਅਦ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਸਕੂਲ ਦੀ ਤੀਸਰੀ ਮੰਜ਼ਿਲ ਤੋਂ ਛਲਾਂਗ ਮਾਰ ਦਿੱਤੀ ਤੇ ਉਸ ਨੂੰ ਗੰਭੀਰ ਰੂਪ 'ਚ ਜ਼ਖ਼ਮੀ ਨੂੰ ਪ੍ਰਾਈਵੇਟ ਹਸਪਤਾਲ 'ਚ ਲਿਜਾਇਆ ਗਿਆ। ਬੱਚੀ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਨਾਗਪੁਰ ਲਈ ਰੈਫ਼ਰ ਕਰ ਦਿੱਤਾ ਗਿਆ ਹੈ।
ਇਹ ਮਾਮਲਾ ਸਿਵਲ ਲਾਈਨ ਵਿਖੇ ਸਥਿਤ ਲੇਨਾਰਡ ਹਾਈ ਸਕੂਲ ਦਾ ਹੈ। ਜਿਥੇ 8ਵੀਂ ਜਮਾਤ ਦੀ ਵਿਦਿਆਰਥਣ ਨੇ ਅਧਿਆਪਕ ਦੀ ਝਿੜਕ ਤੋਂ ਬਾਅਦ ਸਕੂਲ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਘਟਨਾ ਤੋਂ ਬਾਅਦ ਭਾਰੀ ਗਿਣਤੀ 'ਚ ਪੁਲਿਸ ਸਕੂਲ 'ਚ ਤਾਇਨਾਤ ਕਰ ਦਿੱਤੀ ਗਈ ਤੇ ਪੁਲਿਸ ਮਾਮਲੇ ਦੀ ਜਾਂਚ 'ਚ ਜੁਟ ਗਈ ਹੈ।