• Home
  • ਕਰਮਜੀਤ ਸਿੰਘ ਨਾਰੰਗਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 38 ਸਾਲ ਸੇਵਾ ਤੋਂ ਮੁਕਤ ਹੋਏ।

ਕਰਮਜੀਤ ਸਿੰਘ ਨਾਰੰਗਵਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ 38 ਸਾਲ ਸੇਵਾ ਤੋਂ ਮੁਕਤ ਹੋਏ।

ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੀ 38 ਸਾਲ ਸੇਵਾ ਨਿਭਾਉਣ ਉਪਰੰਤ ਸ: ਕਰਮਜੀਤ ਸਿੰਘ ਨਾਰੰਗਵਾਲ ਸੇਵਾ ਮੁਕਤ ਹੋ ਗਏ ਹਨ।
ਸ: ਕਰਮਜੀਤ ਸਿੰਘ ਨੇ ਇਸ ਯੂਨੀਵਰਸਿਟੀ ਦੀਆਂ ਮਹੱਤਵਪੂਰਨ ਇਮਾਰਤਾਂ ਡੀਜ਼ਾਈਨ ਕਰਨ ਚ ਵੱਡਾ ਸਹਿਯੋਗੀ ਯੋਗਦਾਨ ਪਾਇਆ।
ਸ: ਕਰਮਜੀਤ ਸਿੰਘ ਨੌਕਰੀ ਦੌਰਾਨ ਹੀ ਆਰਕੀਟੈਕਚਰ ਵਿੱਚ ਡਿਗਰੀ ਕਰਕੇ ਰਜਿਸਟਰਡ ਆਰਕੀਟੈਕਟ ਬਣਿਆ।
ਉਸ ਦੇ ਸਨਮਾਨ ਚ ਹੋਈ ਵਿਦਾਇਗੀ ਪਾਰਟੀ ਚ ਬਾਬਾ ਬੰਦਾ ਸਿੰਘ ਬਹਾਦਰ ਫਾਉਂਡੇਸ਼ਨ ਦੇ ਚੇਅਰਮੈਨ ਕ ਕ ਬਾਵਾ, ਪੰਜਾਬ ਯੂਨੀਵਰਸਿਟੀ ਦੇ ਡਾਇਰੈਕਟਰ ਯੁਵਕ ਭਲਾਈ ਡਾ: ਨਿਰਮਲ ਜੌੜਾ, ਬਲਵੰਤ ਸਿੰਘ ਧਨੋਆ, ਡਾ: ਏ ਕੇ ਜੈਨ ਤੇ ਹੋਰ ਸਿਰਕੱਢ ਹਸਤੀਆਂ ਸ਼ਾਮਿਲ ਹੋਈਆਂ।
ਮੈਂ ਵੀ ਕਰਮਜੀਤ ਦੇ ਰੌਸ਼ਨ ਤੇ ਸਿਹਤਯਾਬ ਸੇਵਾਮੁਕਤ ਜੀਵਨ ਦੀ ਕਾਮਨਾ ਕੀਤੀ।
ਕਰਮਜੀਤ ਸਿੰਘ ਨਾਰੰਗਵਾਲ ਦੀਆਂਸਮਾਜ ਲਈ ਸੇਵਾਵਾਂ ਮਹੱਤਵਪੂਰਨ ਹਨ। ਉਹ ਲਗਪਗ 500 ਤੋਂ ਵੱਧ ਸਕੂਲਾਂ ਕਾਲਜਾਂ ਗੁਰਦਵਾਰਿਆਂ ਤੇ ਹੋਰ ਸਾਂਝੀਆਂ ਥਾਵਾਂ ਦੇ ਨਕਸ਼ੇ ਤਿਆਰ ਕਰ ਚੁਕਾ ਹੈ।

ਗੁਰਭਜਨ ਗਿੱਲ