• Home
  • ਬਜਟ ਹਰਿਆਣਾ ਵਾਸੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾ ਰਿਹਾ ਹੈ – ਖਜਾਨਾ ਮੰਤਰੀ

ਬਜਟ ਹਰਿਆਣਾ ਵਾਸੀਆਂ ਨੂੰ ਧਿਆਨ ਵਿਚ ਰੱਖ ਕੇ ਬਣਾਇਆ ਜਾ ਰਿਹਾ ਹੈ – ਖਜਾਨਾ ਮੰਤਰੀ

ਚੰਡੀਗੜ  - ਹਰਿਆਣਾ ਦੇ ਖਜਾਨਾ ਮੰਤਰੀ ਕੈਪਟਨ ਅਭਿਮਨਿਊ ਨੇ ਕਿਹਾ ਕਿ ਆਉਣ ਵਾਲੇ ਬਜਟ ਸੈਸ਼ਨ ਦੌਰਾਨ ਪੇਸ਼ ਕੀਤਾ ਜਾਣ ਵਾਲਾ ਬਜਟ ਮੌਜ਼ੂਦਾ ਸਰਕਾਰ ਦੀ ਸੱਭ ਕਾ ਸਾਥ, ਸੱਭ ਦਾ ਵਿਕਾਸ ਦੀ ਨੀਤੀ ਨੂੰ ਸਾਕਾਰ ਕਰੇਗਾ| ਸਾਰੇ ਹਰਿਆਣਾ ਵਾਸੀਆਂ ਨੂੰ ਧਿਆਨ ਵਿਚ ਰੱਖ ਕੇ ਇਸ ਵਾਰ ਦਾ ਬਜਟ ਬਣਾਇਆ ਜਾ ਰਿਹਾ ਹੈ|
ਉਹ ਅੱਜ ਗੁਰੂਗ੍ਰਾਮ ਵਿਚ ਦੀਨਬੰਧੂ ਸਰ ਛੋਟੂਰਾਮ ਭਵਨ ਵਿਚ ਬਸੰਤ ਪੰਚਮੀ ਤੇ ਛੋਟੂਰਾਮ ਜੈਯੰਤੀ ਦੇ ਮੌਕੇ ਆਯੋਜਿਤ ਪ੍ਰੋਗ੍ਰਾਮ ਨੂੰ ਸੰਬੋਧਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗਲਬਾਤ ਕਰ ਰਹੇ ਸਨ| ਗੜੇਮਾਰੀ ਨਾਲ ਫਸਲਾਂ ਨੂੰ ਹੋਏ ਨੁਕਸਾਨ ਨਾਲ ਸਬੰਧਤ ਸੁਆਲ ਦੇ ਜਵਾਬ ਵਿਚ ਉਨਾਂ ਕਿਹਾ ਕਿ ਪਿਛਲੇ ਚਾਰ ਸਾਲ ਵਿਚ ਮੌਜ਼ੂਦਾ ਸੂਬਾ ਸਰਕਾਰ ਨੇ ਕਿਸਾਨ ਨੂੰ ਕਦੇ ਵੀ ਤਕਲੀਫ ਵਿਚ ਇੱਕਲਾ ਨਹੀਂ ਛੱਡਿਆ| ਸਰਕਾਰ ਹਮੇਸ਼ਾ ਕਿਸਾਨ ਨਾਲ ਖੜੀ ਰਹੀ ਹੈ| ਉਨਾਂ ਕਿਹਾ ਕਿ ਮੌਜ਼ੂਦਾ ਸਰਕਾਰ ਨੇ ਪਿਛਲੀ ਸਰਕਾਰਾਂ ਦੀ ਤੁਲਨਾ ਵਿਚ ਕੁਦਰਤੀ ਆਫਤ ਨਾਲ ਖਰਾਬ ਹੋਈ ਫਸਲਾਂ ਦੇ ਨੁਕਸਾਨ ਦਾ 10 ਗੁਣਾ ਵੱਧ ਮੁਆਵਜਾ ਦਿੱਤਾ ਹੈ|
ਸਲਸਵਿਹ/2019