Breaking:- ਬਿਕਰਮ ਮਜੀਠੀਆ ਨੇ ਥਾਣੇ ਮੂਹਰੇ ਲਗਾਇਆ ਧਰਨਾ
ਜੰਡਿਆਲਾ ਗੁਰੂ ,(ਖਬਰ ਵਾਲੇ ਬਿਊਰੋ ) -ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਬਾਰੇ ਸਰਕਾਰ ਵੱਲੋਂ ਬਣਾਏ ਗਏ ਕਮਿਸ਼ਨ ਦੀ ਰਿਪੋਰਟ ਵਿਧਾਨ ਸਭਾ ਦੇ ਵਿੱਚ ਪੇਸ਼ ਹੋਣ ਤੋਂ ਬਾਅਦ ਹਾਈ ਪ੍ਰੋਫਾਈਲ ਅਕਾਲੀ ਦਲ ਦੇ ਆਗੂ ਆਪਣੀ ਸਾਖ ਬਚਾਉਣ ਲਈ ਸੜਕਾਂ ਤੇ ਆ ਗਏ ਹਨ ।
ਅਕਾਲੀ ਦਲ ਦੇ ਹਾਈ ਪ੍ਰੋਫਾਈਲ ਨੇਤਾ ਬਿਕਰਮ ਸਿੰਘ ਮਜੀਠੀਆ ਵੱਲੋਂ ਜੰਡਿਆਲਾ ਗੁਰੂ ਪੁਲਿਸ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਜਾ ਰਿਹਾ ਹੈ ।
ਸੂਤਰਾਂ ਅਨੁਸਾਰ ਪਤਾ ਲੱਗਾ ਹੈ ਕਿ ਇਹ ਧਰਨਾ ਇੱਕ ਅਕਾਲੀ ਦਲ ਦੇ ਦਲਿਤ ਲੋਕਲ ਪੱਧਰ ਦੇ ਨੇਤਾ ਨਾਲ ਹੋਈ ਵਧੀਕੀ ਕਾਰਨ ਬਿਕਰਮ ਮਜੀਠੀਆ ਥਾਣੇ ਮੂਹਰੇ ਧਰਨਾ ਲਗਾ ਕੇ ਬੈਠ ਗਏ ਹਨ ।