• Home
  • ਖਾਲਿਸਤਾਨੀ ਅੱਤਵਾਦੀ ਰਾਜੋਆਣਾ ਕਿਸ ਮੂੰਹ ਨਾਲ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਿਹਾ ਹੈ:- ਮੰਡ

ਖਾਲਿਸਤਾਨੀ ਅੱਤਵਾਦੀ ਰਾਜੋਆਣਾ ਕਿਸ ਮੂੰਹ ਨਾਲ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉਣ ਦੀ ਅਪੀਲ ਕਰ ਰਿਹਾ ਹੈ:- ਮੰਡ

ਲੁਧਿਆਣਾ 05 ਮਈ:- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਸਥਾਨਕ ਸਰਕਾਰਾਂ ਸੈਲ ਦੇ ਸਾਬਕਾ ਉਪ ਚੇਅਰਮੈਨ ਗੁਰਸਿਮਰਨ ਸਿੰਘ ਮੰਡ ਅਤੇ ਇੰਟਰਨੈਸ਼ਨਲ ਐਂਟੀ ਖਾਲਿਸਤਾਨੀ ਅੱਤਵਾਦੀ ਫਾਉਂਨਡੈਸਨ ਦੇ ਸਰਗਰਮ ਆਗੂ ਨੇ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਕਿਹਾ ਕਿ:- ਖਾਲਿਸਤਾਨੀ ਅੱਤਵਾਦੀ ਬਲਵੰਤ ਸਿੰਘ ਰਾਜੋਆਣਾ ਵਲੋਂ ਜੋ ਬੀਤੇ ਦਿਨੀਂ ਜੇਲ੍ਹ ਵਿੱਚੋਂ ਚਿੱਠੀ ਲਿਖ ਕੇ ਸ੍ਰੋਮਣੀ ਅਕਾਲੀ ਦਲ ਬਾਦਲ ਅਤੇ ਬੀਜੇਪੀ ਨੂੰ ਵੋਟ ਪਾਉਣ ਦੀ ਗੱਲ ਆਖੀ ਹੈ ਇਹ ਬਹੁਤ ਮੰਦਭਾਗੀ ਗੱਲ ਹੈੈ !
ਸ੍ਰੀ ਮੰਡ ਨੇ ਦੱਸਿਆ ਕਿ ਇਹ ਅੱਤਵਾਦੀ ਮਰਹੂਮ ਮੁੱਖ ਮੰਤਰੀ ਪੰਜਾਬ ਬੇਅੰਤੁ ਸਿੰਘ ਜੀ ਦਾ ਕਾਤਿਲ ਹੈ. ਇਹ ਸਿਰਫ ਹੁਣ ਇਹੋਜੀ ਗਲਾਂ ਕਰਕੇ ਜੇਲ੍ਹ ਤੋਂ ਬਾਹਰ ਆਉਣ ਨੂੰ ਮੱਛੀ ਵਾਂਗ ਤੜਪ ਰਿਹਾ ਹੈ ਜੋ ਇਸ ਦੀ ਇੱਛਾ ਕਦੇ ਵੀ ਪੂਰੀ ਨਹੀ ਹੋਵੇਗੀ. ਉਹਨਾਂ ਕਿਹਾ ਕਿ ਹੁਣ ਵੋਟਰਾਂ ਨੂੰ ਕਾਤਲ ਦੱਸਣਗੇ ਕਿ ਵੋਟ ਕਿੱਧਰ ਪਾਨੀ ਹੈ ? ਉਹਨਾਂ ਅੱਤਵਾਦੀ ਰਾਜੋਆਣਾ ਨੂੰ ਕਰੜੇ ਹੱਥੀਂ ਲੈਂਦੇ ਕਿਹਾ ਕਿ ਇਹ ਕਿਵੇਂ ਕਹਿ ਸਕਦਾ ਹੈ ਕਿ ਅਕਾਲੀ ਦਲ ਬਾਦਲ ਨੂੰ ਵੋਟਾਂ ਪਾਉ, ਜਿਸ ਅਕਾਲੀ ਦਲ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾਈ ਹੈ, ਜੋ ਹੁਣ ਪਬਲਿਕ ਦੇ ਸਵਾਲਾਂ ਦੇ ਜਵਾਬ ਦੇਣ ਤੋਂ ਵੀ ਭੱਜ ਰਿਹਾ ਹੈ ! ਉਹਨਾਂ ਭਾਰਤ ਦੇ ਰਾਸ਼ਟਰਪਤੀ ਮਾਨਯੋਗ ਰਾਮਨਾਥ ਕੌਵਿੰਦ ਤੋਂ ਮੰਗ ਕੀਤੀ ਹੈ ਕਿ ਜਿਹੜੀ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਪੈਂਡਿੰਗ ਹੈ, ਉਸ ਨੂੰ ਤੁਰੰਤ ਲਾਗੂ ਕਰਵਾ ਕੇ ਫਾਂਸੀ ਦਿੱਤੀ ਜਾਵੇ ਤਾਂ ਜੋ ਇਹਜੋ ਆਈ ਐਸ ਆਈ ਦੇ ਦਲਾਲ ਭਾਰਤ ਅਤੇ ਖਾਸਤੋਰ ਪੰਜਾਬ ਦਾ ਮਾਹੌਲ ਨਾ ਖਰਾਬ ਕਰ ਸਕਣ