• Home
  • ਚਾਲੂ ਵਿੱਤੀ ਸਾਲ ਦੌਰਾਨ 200 ਬਾਇਓ ਗੈਸ ਪਲਾਂਟ ਸਥਾਪਿਤ ਕਰਕੇ ਲਾਭਪਾਤਰੀਆਂ ਨੂੰ 24 ਲੱਖ ਰੁਪਏ ਦੀ ਦਿੱਤੀ ਜਾਵੇਗੀ ਸਬਸਿਡੀ-ਸੰਦੀਪ ਹੰਸ

ਚਾਲੂ ਵਿੱਤੀ ਸਾਲ ਦੌਰਾਨ 200 ਬਾਇਓ ਗੈਸ ਪਲਾਂਟ ਸਥਾਪਿਤ ਕਰਕੇ ਲਾਭਪਾਤਰੀਆਂ ਨੂੰ 24 ਲੱਖ ਰੁਪਏ ਦੀ ਦਿੱਤੀ ਜਾਵੇਗੀ ਸਬਸਿਡੀ-ਸੰਦੀਪ ਹੰਸ

ਮੋਗਾ 9 ਜਨਵਰੀ:  ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਤਹਿਤ ਜ਼ਿਲ•ਾ ਮੋਗਾ ਵਿੱਚ ਵਾਤਾਵਰਣ ਨੂੰ ਬਚਾਉਣ ਅਤੇ ਲੋਕਾਂ ਨੂੰ ਸਸਤੀ ਰਸੋਈ ਗੈਸ ਉਪਲੱਬਧ ਕਰਾਉਣ ਦੇ ਮਕਸਦ ਨਾਲ ਗੋਬਰ ਗੈਸ ਪਲਾਂਟਾਂ ਦੀ ਸਥਾਪਤੀ 'ਤੇ ਸਭ ਤੋਂ ਵਧੇਰੇ ਤਵੱਜ਼ੋ ਦਿੱਤੀ ਜਾ ਰਹੀ ਹੈ। ਜ਼ਿਲ•ੇ ਅੰਦਰ ਪੰਜਾਬ ਐਨਰਜੀ ਡਿਵੈਲਪਮੈਟ ਏਜੰਸੀ (ਪੇਡਾ) ਵੱਲੋ ਚਾਲੂ ਵਿੱਤੀ ਸਾਲ ਦੌਰਾਨ 31 ਮਾਰਚ 2019 ਤੱਕ 200 ਬਾਇਓ ਗੈਸ ਪਲਾਂਟ ਸਥਾਪਿਤ ਕੀਤੇ ਜਾਣਗੇ ਅਤੇ ਲਾਭਪਾਤਰੀਆਂ ਨੂੰ 24 ਲੱਖ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਇਹ ਜਾਣਕਾਰੀ ਦਿੰਦਿਆਂ ਜ਼ਿਲ•ੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਆਈ.ਏ.ਐਸ ਨੇ ਦੱਸਿਆ ਕਿ ਸਰਕਾਰ ਵੱਲੋਂ ਬਾਇਓ-ਗੈਸ ਪਲਾਂਟ ਸਥਾਪਿਤ ਕਰਨ 'ਤੇ ਹਰ ਵਰਗ ਦੇ ਲੋਕਾਂ ਨੂੰ 12 ਹਜ਼ਾਰ ਰੁਪਏ ਸਬਸਿਡੀ ਮੁਹੱਈਆ ਕਰਵਾਈ ਜਾਂਦੀ ਹੈ, ਜਦਕਿ ਪਹਿਲਾਂ ਇਹ ਸਬਸਿਡੀ ਰਾਸ਼ੀ 9 ਹਜ਼ਾਰ ਰੁਪਏ ਸੀ। ਇਸ ਤੋਂ ਇਲਾਵਾ ਸਵੈ ਰੋਜ਼ਗਾਰ ਕਰਨ ਵਾਲੇ ਨੌਜਵਾਨ ਵਰਕਰਾਂ ਨੂੰ ਉਤਸ਼ਾਹਿਤ ਕਰਨ ਲਈ 2,500 ਰੁਪਏ ਦਿੱਤੇ ਜਾਂਦੇ ਹਨ। ਉਨ•ਾਂ ਦੱਸਿਆ ਕਿ ਬਾਇਓ-ਗੈਸ ਪਲਾਂਟਾਂ ਸਦਕਾ ਜਿੱਥੇ ਲੋਕਾਂ ਨੂੰ ਘਰੇਲੂ ਰਸੋਈ 'ਚ ਵਰਤੋਂ ਲਈ ਐਲ.ਪੀ.ਜੀ ਤੋਂ ਵੀ ਸਸਤੀ ਗੈਸ ਮਿਲੀ ਹੈ, ਉੱਥੇ ਬਾਇਓ-ਗੈਸ ਸੁਰੱਖਿਅਤ ਵੀ ਹੈ ਅਤੇ ਇਸ ਨੇ ਵਾਤਾਵਰਣ ਦੀ ਸ਼ੁੱਧਤਾ 'ਚ ਵੀ ਆਪਣਾ ਅਹਿਮ ਯੋਗਦਾਨ ਪਾਇਆ ਹੈ। ਇਸ ਲਈ ਸਾਨੂੰ ਐਲ.ਪੀ.ਜੀ. ਗੈਸ ਦੀ ਥਾਂ 'ਤੇ ਬਾਇਓ-ਗੈਸ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ•ਾਂ ਦੱਸਿਆ ਕਿ ਜ਼ਿਲ•ੇ ਅੰਦਰ 80 ਬਾਇਓ ਗੈਸ ਪਲਾਂਟ ਉਸਾਰੀ ਅਧੀਨ ਹਨ ਅਤੇ ਲਗਭਗ ਮੁਕੰਮਲ ਹੋਣ ਵਾਲੇ ਹਨ, ਜਿੰਨ•ਾਂ 'ਤੇ ਲਾਭਪਾਤਰੀਆਂ ਨੂੰ 9 ਲੱਖ 60 ਹਜ਼ਾਰ ਰੁਪਏ ਸਬਸਿਡੀ ਮਿਲੇਗੀ। ਇਸ ਤੋ ਇਲਾਵਾ 31 ਮਾਰਚ 2019 ਤੱਕ 120 ਹੋਰ ਪਲਾਂਟ ਸਥਾਪਿਤ ਕਰਕੇ ਲਾਭਪਾਤਰੀਆਂ ਨੂੰ 14 ਲੱਖ 40 ਹਜ਼ਾਰ ਰੁਪਏ ਦੀ ਸਬਸਿਡੀ ਮੁਹੱਈਆ ਕਰਵਾਈ ਜਾਵੇਗੀ।
ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਬਾਇਓ ਗੈਸ ਤੋਂ ਪੈਦਾ ਹੋਈ ਮੀਥੇਨ ਗੈਸ ਇੱਕ ਗਰੀਨ ਗੈਸ ਵੱਜੋਂ ਜਾਣੀ ਜਾਂਦੀ ਹੈ, ਜਿਸ ਦੀ ਵਰਤੋਂ ਨਾਲ ਵਾਤਾਵਰਣ 'ਚ ਪ੍ਰਦੂਸ਼ਣ ਪੈਦਾ ਨਹੀਂ ਹੁੰਦਾ ਅਤੇ ਇਹ ਮਨੁੱਖੀ ਸਰੀਰ ਨੂੰ ਵੀ ਕੋਈ ਨੁਕਸਾਨ ਨਹੀ ਪਹੁੰਚਾਉਂਦੀ। ਉਨ•ਾਂ ਦੱਸਿਆ ਕਿ ਬਾਇਓ-ਗੈਸ, ਰਵਾਇਤੀ ਰਸੋਈ ਗੈਸ ਦਾ ਬਹੁਤ ਹੀ ਢੁੱਕਵਾਂ ਬਦਲ ਹੈ ਅਤੇ ਬਾਇਓ-ਗੈਸ ਪਲਾਂਟ 'ਤੇ ਖਰਚ ਕੀਤਾ ਪੈਸਾ ਊਰਜਾ ਦੀ ਬੱਚਤ ਦੇ ਰੂਪ ਵਿੱਚ ਸਿਰਫ ਦੋ ਸਾਲਾਂ ਵਿੱਚ ਹੀ ਪੂਰਾ ਹੋ ਜਾਂਦਾ ਹੈ। ਉਨ•ਾਂ ਪੇਂਡੂ ਖੇਤਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਸ਼ੂ-ਧਨ ਦੇ ਨਾਲ ਬਾਇਓ-ਗੈਸ ਪਲਾਂਟ ਸਥਾਪਿਤ ਕਰਕੇ ਆਪਣੇ ਖਰਚੇ ਘਟਾਉਣ ਅਤੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ 'ਚ ਸਹਿਯੋਗ ਦੇਣ। ਉਨ•ਾਂ ਕਿਹਾ ਕਿ ਜ਼ਿਲ•ੇ ਦੇ ਹਰੇਕ ਪਿੰਡ ਵਿੱਚ ਜ਼ਿਆਦਾ ਤੋਂ ਜਿਆਦਾ ਬਾਇਓ-ਗੈਸ ਪਲਾਂਟ ਲਗਾਉਣੇ ਚਾਹੀਦੇ ਹਨ, ਕਿਉਂਕਿ ਇਸ ਤਰ•ਾਂ ਕਰਨ ਨਾਲ ਜਿੱਥੇ ਬਿਜਲੀ ਦੀ ਬੱਚਤ ਹੁੰਦੀ ਹੈ, ਉਥੇ ਹੀ ਸਰਕਾਰ ਵੱਲੋਂ ਇਸ 'ਤੇ ਵੱਡੀਆਂ ਸਬ-ਸਿਡੀਆਂ ਦਿੱਤੀਆਂ ਜਾਂਦੀਆਂ ਹਨ। ਉਨ•ਾਂ ਦੱਸਿਆ ਕਿ ਬਾਇਓ ਗੈਸ ਪਲਾਂਟ ਦੀ ਰਹਿੰਦ-ਖੂੰਹਦ ਨਾਲ ਉਤਮ ਕੁਆਲਿਟੀ ਦੀ ਖਾਦ ਬਣਦੀ ਹੈ ਜੋ ਕਿ ਖੇਤੀ ਲਈ ਵਧੇਰੇ ਲਾਭਦਾਇਕ ਸਾਬਤ ਹੁੰਦੀ ਹੈ।
ਜ਼ਿਲ•ਾ ਮੈਨੇਜਰ ਪੇਡਾ ਸ੍ਰੀ ਅਨੁਪਮ ਨੰਦਾ ਨੇ ਦੱਸਿਆ ਕਿ ਬਾਇਓ ਗੈਸ ਪਲਾਂਟ ਸਕੀਮ ਪਹਿਲਾਂ ਪੇਡੂ ਵਿਕਾਸ ਵਿਭਾਗ ਦੇ ਘੇਰੇ ਅੰਦਰ ਸੀ ਅਤੇ 7 ਦਸੰਬਰ 2018 ਤੋ ਇਹ ਸਕੀਮ ਨਿਰੋਲ ਪੇਡਾ ਦੇ ਅਧੀਨ ਹੋ ਗਈ ਹੈ। ਉਨ•ਾਂ ਦੱਸਿਆ ਕਿ ਸਰਕਾਰ ਵੱਲੋਂ ਪੋਲਟਰੀ ਫ਼ਾਰਮਾਂ 'ਤੇ ਵੀ ਬਾਇਓ-ਗੈਸ ਲਗਾਉਣ ਦੀ ਸਹੂਲਤ ਉਪਲੱਭਧ ਕਰਵਾਈ ਗਈ ਹੈ, ਕਿਉਂਕਿ ਮੁਰਗੀਆਂ ਦੀਆਂ ਬਿੱਠਾਂ ਆਦਿ ਨੂੰ ਵੀ ਬਾਇਓ ਗੈਸ ਲਈ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ। ਉਨ•ਾਂ ਹੋਰ ਦੱਸਿਆ ਕਿ ਵਿਦਿਅਕ ਅਦਾਰਿਆਂ, ਹਸਪਤਾਲਾਂ ਅਤੇ ਘਰਾਂ ਵਿੱਚ ਸ਼ੋਲਰ ਨੈਟ ਮੀਟਿਰਿੰਗ ਸਿਸਟਮ ਲਗਾਇਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਲਾਭਪਾਤਰੀਆਂ ਨੂੰ ਇੰਨ•ਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਭ ਉਠਾਉਣਾ ਚਾਹੀਦਾ ਹੈ। ਉਨ•ਾਂ ਕਿਹਾ ਕਿ ਵਧੇਰੇ ਜਾਣਕਾਰੀ ਲਈ ਉਨ•ਾਂ ਨਾਲ ਮੋਬਾਈਲ ਨੰਬਰ 79869-98553 'ਤੇ ਸੰਪਰਕ ਕੀਤਾ ਜਾ ਸਕਦਾ ਹੈ।