• Home
  • ਜੀਂਦ ਉਪ ਚੋਣ ਲਈ ਕਾਂਗਰਸ ਨੇ ਖੇਡਿਆ ਮਾਸਟਰ ਸਟਰੋਕ-ਸੁਰਜੇਵਾਲਾ ਨੂੰ ਮੈਦਾਨ ‘ਚ ਉਤਾਰਿਆ

ਜੀਂਦ ਉਪ ਚੋਣ ਲਈ ਕਾਂਗਰਸ ਨੇ ਖੇਡਿਆ ਮਾਸਟਰ ਸਟਰੋਕ-ਸੁਰਜੇਵਾਲਾ ਨੂੰ ਮੈਦਾਨ ‘ਚ ਉਤਾਰਿਆ

ਜੀਂਦ : ਜੀਂਦ ਉਪ ਚੋਣ 'ਤੇ ਹਰਿਆਣਾ ਦੀਆਂ ਸਾਰੀਆਂ ਪਾਰਟੀਆਂ ਦੀ ਨਜ਼ਰ ਟਿਕੀ ਹੋਈ ਹੈ ਤੇ ਸਾਰੀਆਂ ਪਾਰਟੀਆਂ ਉਮੀਦਵਾਰਾਂ ਦੇ ਨਾਮ ਦਾ ਐਲਾਨ ਕਰਨ ਲਈ ਫੂਕ ਫੂਕ ਕੇ ਕਦਮ ਚੁੱਕ ਰਹੀਆਂ ਹਨ। ਇਸ ਉਪ ਚੋਣ ਲਈ ਕਾਂਗਰਸ ਨੇ ਮਾਸਟਰ ਸਟਰੋਕ ਮਾਰਦਿਆਂ ਰਣਦੀਪ ਸਿੰਘ ਸੁਰਜੇਵਾਲਾ ਨੂੰ ਮੈਦਾਨ 'ਚ ਉਤਾਰ ਦਿੱਤਾ ਹੈ। ਹਾਲਾਂਕਿ ਉਹ ਪਹਿਲਾਂ ਤੋਂ ਹੀ ਕੈਥਲ ਤੋਂ ਵਿਧਾਇਕ ਹਨ ਪਰ ਕਾਂਗਰਸ ਨੇ ਨੱਕ ਦੀ ਲੜਾਈ ਨੂੰ ਦੇਖਦਿਆਂ ਇਹ ਕਦਮ ਚੁੱਕਿਆ ਹੈ।
ਉਧਰ ਜਿਵੇਂ ਹੀ ਕਾਂਗਰਸ ਨੇ ਸੁਰਜੇਵਾਲਾ ਦੇ ਨਾਂ ਐਲਾਨ ਕੀਤਾ ਹੀ ਸੀ ਤੇ ਜਨਨਾਇਕ ਜਨਤਾ ਪਾਰਟੀ ਨੇ ਦਿਗਵਿਜੈ ਚੌਟਾਲਾ ਦੇ ਨਾਂ 'ਤੇ ਮੋਹਰ ਲਾ ਦਿੱਤੀ।