• Home
  • ਬ੍ਰਹਮਪੁਰਾ ਦਾ ਦਾਅਵਾ-ਅਸਲੀ ਅਕਾਲੀ ਦਲ 16 ਨੂੰ ਹੋਂਦ ‘ਚ ਆ ਜਾਵੇਗਾ

ਬ੍ਰਹਮਪੁਰਾ ਦਾ ਦਾਅਵਾ-ਅਸਲੀ ਅਕਾਲੀ ਦਲ 16 ਨੂੰ ਹੋਂਦ ‘ਚ ਆ ਜਾਵੇਗਾ

ਤਰਨਤਾਰਨ: ਅਕਾਲੀ ਦਲ ਤੋਂ ਬਾਗ਼ੀ, ਮਾਝੇ ਦੇ ਟਕਸਾਲੀ ਅਕਾਲੀ ਆਗੂ ਅਤੇ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਦਾਅਵਾ ਕੀਤਾ ਹੈ ਕਿ ਅਸਲੀ ਅਕਾਲੀ ਦਲ 16 ਦਸੰਬਰ ਨੂੰ ਹੋਂਦ 'ਚ ਆ ਜਾਵੇਗਾ। ਪਹਿਲਾਂ ਇਹ ਐਲਾਨ 14 ਦਸੰਬਰ ਨੂੰ ਹੋਣ ਵਾਲਾ ਸੀ ਤੇ ਇਹ ਯੋਜਨਾ ਸੀ ਕਿ ਸਾਰੇ ਆਗੂ ਅਤੇ ਵਰਕਰ ਅਸਤੀਫੇ ਦੇਣ ਤੋਂ ਬਾਅਦ ਨਵੇਂ ਅਕਾਲੀ ਦਲ ਦਾ ਐਲਾਨ ਕਰਨਗੇ ਪਰ 14 ਦਸੰਬਰ ਨੂੰ ਸੁਖਬੀਰ ਬਾਦਲ ਅੰਮ੍ਰਿਤਸਰ ਜਾ ਰਹੇ ਹਨ ਇਸ ਲਈ ਕਿਸੇ ਤਰਾਂ ਦੇ ਤਕਰਾਰ ਤੋਂ ਬਚਣ ਲਈ ਆਗੂਆਂ ਨੇ ਇਹ ਐਲਾਨ ਦੋ ਦਿਨ ਲਈ ਟਾਲ ਦਿੱਤਾ ਹੈ।
ਅੱਜ ਇਥੋਂ ਦੇ ਨੇੜਲੇ ਪਿੰਡ ਨੌਰੰਗਾਬਾਦ ਦੇ ਗੁਰਦਵਾਰਾ ਸਾਹਿਬ 'ਚ ਬ੍ਰਹਮਪੁਰਾ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਇਹ ਐਲਾਨ ਕੀਤਾ ਤੇ ਕਿਹਾ ਕਿ ਬਾਦਲਾਂ ਵਾਲੇ ਅਕਾਲੀ ਦਲ ਵਿੱਚ ਪਰਵਾਰ ਮੋਹ ਭਾਰੂ ਹੋ ਗਿਆ ਹੈ ਇਸ ਲਈ ਪੰਥ ਦੀ ਬਿਹਤਰੀ ਚਾਹੁਣ ਵਾਲੇ ਲੋਕ ਮਿਲ ਕੇ ਨਵੇਂ ਅਕਾਲੀ ਦਲ ਦੀ ਸਿਰਜਣਾ ਕਰਨਗੇ।