• Home
  • ਭਾਖੜਾ ਨਹਿਰ ਚ ਕਾਰ ਡਿੱਗੀ -ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਭਾਖੜਾ ਨਹਿਰ ਚ ਕਾਰ ਡਿੱਗੀ -ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ

ਪਟਿਆਲਾ : ਅੱਜ ਇੱਕ ਬੜਾ ਹੀ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਕਿ ਨਾਭਾ ਰੋਡ ਤੇ ਭਾਖੜਾ ਨਹਿਰ ਵਿਚ ਕਾਰ ਡਿੱਗਣ ਨਾਲ ਇੱਕ ਵੱਸਦਾ ਰਸਦਾ ਪਰਿਵਾਰ ਇਸ ਦੁਨੀਆਂ ਤੋਂ ਕੂਚ ਕਰ ਗਿਆ । ਪੁਲਿਸ ਵੱਲੋਂ ਮਿ੍ਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਜਿਨ੍ਹਾਂ ਚ , ਪਤੀ, ਪਤਨੀ ਤੇ ਦੋ ਛੋਟੇ ਬੱਚਿਆਂ ਦੀਆਂ ਹਨ । ਸੂਤਰਾਂ ਅਨੁਸਾਰ ਮ੍ਰਿਤਕ ਪਰਿਵਾਰ ਦਾ ਮੁਖੀ ਪਟਿਆਲਾ ਦੇ ਲੀਲਾ ਭਵਨ ਵਿਖੇ ਇਮੀਗਰੇਸ਼ਨ ਦਾ ਕੰਮ ਕਰਦਾ ਸੀ।