• Home
  • ਰੀਨਾ ਕੌਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਹੋਈ ਗੁੰਮ

ਰੀਨਾ ਕੌਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਹੋਈ ਗੁੰਮ

ਅੰਮ੍ਰਿਤਸਰ, 25 ਮਾਰਚ - ਮਿਤੀ 20 ਮਾਰਚ 2019 ਨੂੰ Reena Kaur D/o Kashmir Singh R/o Tanda Prabhapur Jaspur, Udham Singh Nagar Kashipur, Uttarakhand ਆਪਣੇ ਪਰਿਵਾਰ ਨਾਲ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਈ ਜੋ ਕਿ ਆਪਣੇ ਪਰਿਵਾਰ ਨਾਲੋ ਸਰਾਂ ਗੇਟ ਤੋਂ ਵਿਛੜ ਗਈ ਜਿਸ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲਿਆ ਹੈ।  ਜਿਸਦੀ ਰਿਪੋਰਟ ਉਸਦੇ ਨਾਨਾ ਮੇਹਰ ਸਿੰਘ ਪੁੱਤਰ ਬਨਜਾਰਾ ਸਿੰਘ ਵਲੋਂ ਦਰਜ ਕਰਵਾਈ ਗਈ ਹੈ।  ਗੁੰਮ ਹੋਈ ਲੜਕੀ ਦੀ ਉਮਰ ਕਰੀਬ 22 ਸਾਲ, ਕੱਦ 5, ਰੰਗ ਗੋਰਾ, ਸਲਵਾਰ ਕਮੀਜ ਪਾਈ ਹੋਈ, ਕਾਲੀ ਕੋਟੀ ਨੀਲੇ ਰੰਗ ਦੀ ਚੂੰਨੀ ਲਈ ਹੋਈ ਹੈ। ਪੁਲਿਸ ਨੇ ਇਸ ਸਬੰਧੀ ਰਿਪੋਰਟ ਦਰਜ ਕਰਕੇ ਭਾਲ ਸ਼ੁਰੂ ਕੀਤੀ ਹੈ ਅਤੇ ਨਾਲ ਹੀ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਕੋਈ ਇਤਲਾਹ ਮਿਲੇ ਤਾਂ ਉਹ ਪੁਲਿਸ ਚੌਂਕੀ ਗਲਿਆਰਾ ਅੰਮ੍ਰਿਤਸਰ 94174-17004 ਨਾਲ ਸੰਪਰਕ ਕਰਨ ਦੀ ਖੇਚਲ ਕਰੇ।