• Home
  • ਲਾਲ ਪਰੀ ਦਾ ਜਲਵਾ :- ਜਦੋਂ ਪੋਲਿੰਗ ਅਫਸਰ ਦੀ ਹੋਈ ਕਿਰਕਰੀ ….!

ਲਾਲ ਪਰੀ ਦਾ ਜਲਵਾ :- ਜਦੋਂ ਪੋਲਿੰਗ ਅਫਸਰ ਦੀ ਹੋਈ ਕਿਰਕਰੀ ….!

ਮਾਛੀਵਾੜਾ ਸਾਹਿਬ, (ਖ਼ਬਰ ਵਾਲੇ ਬਿਊਰੋ) : ਉਸ ਨੂੰ ਲਾਲ ਪਰੀ ਦਾ ਨਸ਼ਾ ਅਜਿਹਾ ਚੜਿਆ ਕਿ ਆਪਣੇ ਅਹੁਦੇ ਨੂੰ ਭੁੱਲ ਕੇ ਲੋਕਾਂ 'ਚ ਕਿਰਕਿਰੀ ਕਰਵਾ ਬੈਠਾ। ਮਾਛੀਵਾੜਾ ਬਲਾਕ ਸੰਮਤੀ ਚੋਣਾਂ ਦੌਰਾਨ ਪਿੰਡ ਉਧੋਵਾਲ ਕਲਾਂ ਵਿਖੇ ਪੋਲਿੰਗ ਬੂਥ 'ਤੇ ਵੋਟਾਂ ਦਾ ਕੰਮ ਨੇਪਰੇ ਚੜ•ਾਉਣ ਲਈ ਤਾਇਨਾਤ ਇੱਕ ਸਰਕਾਰੀ ਅਧਿਕਾਰੀ ਸ਼ਰਾਬ ਦੇ ਨਸ਼ੇ ਦੀ ਹਾਲਤ 'ਚ ਪਾਇਆ ਗਿਆ, ਜਿਸ ਨੂੰ ਚੋਣ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਨੇ ਤੁਰੰਤ ਤਬਦੀਲ ਕਰ ਦਿੱਤਾ ਅਤੇ ਉਸ ਦੀ ਲਾਪ੍ਰਵਾਹੀ ਕਾਰਨ ਇਸ ਪੋਲਿੰਗ ਬੂਥ 'ਤੇ ਵੋਟਾਂ ਦੀ ਪੋਲਿੰਗ ਦਾ ਕੰਮ ਵੀ 8 ਦੀ ਬਜਾਏ 8.15 ਵਜੇ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ।

ਜਾਣਕਾਰੀ ਅਨੁਸਾਰ ਇੱਕ ਸਰਕਾਰੀ ਅਧਿਆਪਕ ਨੂੰ ਉਧੋਵਾਲ ਪੋਲਿੰਗ ਬੂਥ 'ਤੇ ਵੋਟਾਂ ਲਈ ਤਾਇਨਾਤ ਕੀਤਾ ਗਿਆ ਸੀ ਪਰ ਉਸ ਨੇ ਰਾਤ ਸ਼ਰਾਬ ਜ਼ਿਆਦਾ ਪੀ ਲਈ। ਸ਼ਰਾਬ ਦੇ ਨਸ਼ੇ 'ਚ ਉਹ ਤੜਕੇ ਪੋਲਿੰਗ ਬੂਥ 'ਤੇ ਹੀ ਬਾਥਰੂਮ 'ਚ ਨਹਾਉਣ ਗਿਆ ਤਾਂ ਡਿੱਗ ਪਿਆ।। ਜਦੋਂ ਉਥੇ ਤਾਇਨਾਤ ਇੱਕ ਪੁਲਿਸ ਕਰਮਚਾਰੀ ਨੂੰ ਉਥੋਂ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਨਾਂ ਨਾਲ ਹੀ ਬਹਿਸਬਾਜ਼ੀ ਤੇ ਹੱਥੋਪਾਈ ਕਰਨ ਤੱਕ ਪਹੁੰਚ ਗਿਆ।। ਪੁਲਿਸ ਕਰਮਚਾਰੀ ਨੇ ਦੱਸਿਆ ਕਿ ਇਹ ਸਰਕਾਰੀ ਅਧਿਆਪਕ ਸਾਰੀ ਰਾਤ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਦਾ ਰਿਹਾ ਅਤੇ ਤੜਕੇ ਉਸ ਨੇ ਇਸ ਦੀ ਸੂਚਨਾ ਮਾਛੀਵਾੜਾ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਸ਼ਰਮਾ ਨੂੰ ਦਿੱਤੀ।

ਇੰਸਪੈਕਟਰ ਰਾਜੇਸ਼ ਸ਼ਰਮਾ ਤੁਰੰਤ ਉਧੋਵਾਲ ਪੋਲਿੰਗ ਬੂਥ 'ਤੇ ਪੁੱਜੇ ਅਤੇ ਇਹ ਸਾਰੀ ਘਟਨਾ ਦੀ ਜਾਣਕਾਰੀ ਚੋਣ ਅਧਿਕਾਰੀ ਜਸ਼ਨਪ੍ਰੀਤ ਕੌਰ ਗਿੱਲ ਨੂੰ ਦਿੱਤੀ।। ਉਨਾਂ ਤੁਰੰਤ ਕਾਰਵਾਈ ਕਰਦਿਆਂ ਵੋਟਾਂ ਦਾ ਕੰਮ ਸ਼ੁਰੂ ਕਰਵਾਉਣ ਲਈ ਹੋਰ ਅਧਿਕਾਰੀ ਨੂੰ ਭੇਜ ਦਿੱਤਾ।।ਭਾਵੇਂ ਅਧਿਆਪਕ ਸ਼ਰਾਬ ਪੀਣ ਦੀ ਗੱਲ ਕਬੂਲ ਨਹੀਂ ਕਰ ਰਿਹਾ ਸੀ ਪਰ ਲਾਲ ਪਰੀ ਕਿਥੋਂ ਗੁੱਝੀ ਰਹਿੰਦੀ ਹੈ। ਅਧਿਆਪਕ ਨੇ ਸੋਚਿਆ ਹੋਵੇਗਾ ਕਿ ਕਲ ਨੂੰ ਤਾਂ ਠੇਕੇ ਬੰਦ ਰਹਣਿਗੇ, ਅੱਜ ਹੀ ਪੀ ਲੈਂਦੇ ਹਾਂ।